ਮਾਰਿਆ ਗਿਆ ਗੈਂਗਸਟਰ ਸੰਨੀ ਮਸੀਹ

Gangster, Sunny, Christ, Killed

ਹਿਮਾਚਲ ‘ਚ ਨੈਣਾਂ ਦੇਵੀ ਨੇੜੇ ਪੰਜਾਬ ਪੁਲਿਸ ਨਾਲ ਹੋਇਆ ਮੁਕਾਬਲਾ | Gangster Sunny Masih

  • ਦੋ ਸਾਥੀ ਕਾਬੂ ਅਤੇ ਦੋ ਫਰਾਰ

ਬਿਲਾਸਪੁਰ, (ਏਜੰਸੀ)। ਪੰਜਾਬ ਪੁਲਿਸ ਦੀ ਇੱਕ ਟੀਮ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ‘ਚ ਨੈਣਾਂ ਦੇਵੀ ਮੰਦਿਰ ਤੋਂ ਕੁਝ ਹੀ ਦੂਰੀ ‘ਤੇ ਅੱਜ ਸਵੇਰੇ ਹੋਏ ਮੁਕਾਬਲੇ ‘ਚ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ, ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋ ਸਾਥੀ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਮਾਰੇ ਗਏ ਬਦਮਾਸ਼ ਦੀ ਪਛਾਣ ਸੰਨੀ ਮਸੀਹ ਵਜੋਂ ਹੋਈ। ਸ਼ੁੱਕਰਵਾਰ ਰਾਤ ਮੁਹਾਲੀ ਤੋਂ ਇਹਨਾਂ ਬਦਮਾਸ਼ਾਂ ਨੇ ਵਰਨਾ ਕਾਰ ਖੋਹੀ ਤੇ ਪੁਲਿਸ ‘ਤੇ ਫਾਇਰਿੰਗ ਕਰਕੇ ਭੱਜਣ ਲੱਗੇ। ਮੁਹਾਲੀ ਪੁਲਿਸ ਨੇ ਮੁਸਤੈਦੀ ਦਿਖਾਈ ਤੇ ਬਦਮਾਸ਼ਾਂ ਦਾ ਪਿੱਛਾ ਕੀਤਾ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਿਰ ਦੀ ਪਾਰਕਿੰਗ ਵਿੱਚ ਜਾ ਕੇ ਘੇਰਾ ਪਾ ਲਿਆ।

ਸੂਬੇ ‘ਚ ਜ਼ਬਰੀ ਵਸੂਲੀ ਦੇ ਕਈ ਮਾਮਲਾ ਦਰਜ | Gangster Sunny Masih

ਮੁਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨੇ ਦੱਸਿਆ ਕਿ ਗੋਲਡੀ ਮਸੀਹ ਤੇ ਅਮਨ ਪੁਰੀ ਨਾਂਅ ਦੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੰਨੀ ਮਸੀਹ ਮੁਕਾਬਲੇ ਵਿੱਚ ਹਲਾਕ ਹੋ ਗਿਆ ਹੈ। ਸੰਨੀ ਮਸੀਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਗੋਲਡੀ ਡੇਰਾ ਬਾਬਾ ਨਾਨਕ ਤੇ ਅਮਨ ਚਮਕੌਰ ਸਾਹਿਬ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵਿਰੁੱਧ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਕਤਲ, ਆਰਮਜ਼ ਐਕਟ, ਲੁੱਟ-ਖੋਹ ਦੇ ਕੇਸ ਦਰਜ ਹਨ ਫਰਾਰ ਹੋਏ ਗੈਂਗਸਟਰਾਂ ਨੂੰ ਫੜਨ ਲਈ ਵੀ ਪੁਲਿਸ ਜੁਟੀ ਹੈ।

ਪਰਿਵਾਰ ਨੇ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ | Gangster Sunny Masih

ਸੰਨੀ ਮਸੀਹ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਸੰਨੀ ਨੂੰ ਝੂਠੇ ਮੁਕਾਬਲੇ ‘ਚ ਮਾਰਿਆ ਗਿਆ ਹੈ।। ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡ ਧੀਦੋਵਾਲ ਦੇ ਮਾਰੇ ਗਏ ਸੰਨੀ ਮਸੀਹ ਦੇ ਪਰਿਵਾਰ ਵੱਲੋਂ ਅੱਜ ਮਾਣਯੋਗ ਐਸਐਸਪੀ ਗੁਰਦਾਸਪੁਰ ਨੂੰ ਮਿਲ ਕੇ ਪੁਲਿਸ ਵੱਲੋਂ ਕੀਤੇ ਗਏ। ਉਕਤ ਘਟਨਾਕ੍ਰਮ ‘ਤੇ ਸ਼ੱਕ ਦਾ ਪ੍ਰਗਟਾਵਾ ਕਰਦਿਆਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਮ੍ਰਿਤਕ ਸੰਨੀ ਮਸੀਹ ਦੇ ਚਾਚਾ ਯੂਨਸ ਮਸੀਹ ਜੋ ਪਿੰਡ ਦਾ ਸਰਪੰਚ ਹੈ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮੁੱਖ ਮੰਤਰੀ, ਰਾਸ਼ਟਰਪਤੀ ਤੱਕ ਪਹੁੰਚ ਕਰਨਗੇ ਓਧਰ ਪੁਲਿਸ ਥਾਣਾ ਕਲਾਨੌਰ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਨੀ ਮਸੀਹ ਖ਼ਿਲਾਫ਼ ਪੁਲਿਸ ਥਾਣੇ ‘ਚ ਅੱਜ ਤੱਕ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ।