ਕੇਂਦਰੀ ਜੇਲ੍ਹ ਅੰਦਰ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ

Suicide, Prisoner, Central, Jail

ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ | Suicide

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ) ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਇੱਕ ਕੈਦੀ ਵੱਲੋਂ ਗਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਧਰ ਦੂਜੇ ਬੰਨ੍ਹੇ ਉਕਤ ਕੈਦੀ ਦੇ ਪਰਿਵਾਰ ਵੱਲੋਂ ਜੇਲ੍ਹ ਅੰਦਰ ਪੁਲਿਸ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਗਿਆ ਹੈ, ਜਿਸ ਤੋਂ ਬਾਅਦ ਹੀ ਉਸਦੀ ਮੌਤ ਹੋਣ ਬਾਰੇ ਕਿਹਾ ਜਾ ਰਿਹਾ ਹੈ। (Suicide)

ਜਾਣਕਾਰੀ ਅਨੁਸਾਰ ਇਹ ਘਟਨਾ ਬੀਤੇ ਕੱਲ੍ਹ ਸ਼ਾਮ ਦੀ ਦੱਸੀ ਜਾ ਰਹੀ ਹੈ। ਅਬਦੁਲ ਗਫਾਰ (52) ਪੁੱਤਰ ਅਮੀਰ ਅਲੀ ਵਾਸੀ ਮਲੇਰਕੋਟਲਾ, ਜੋ ਕਿ ਚੈੱਕ ਬਾਊਂਸ ਹੋ ਜਾਣ ਦੇ ਮਾਮਲੇ ਵਿੱਚ ਸ਼ਜਾ ਭੁਗਤ ਰਿਹਾ ਸੀ, ਨੇ ਲੰਘੀ ਸ਼ਾਮ ਜੇਲ੍ਹ ਅੰਦਰ ਹੀ ਇੱਕ ਗਰਿੱਲ ਨਾਲ ਗਲ ਫਾਹਾ ਲੈ ਲਿਆ। ਇਸ ਦਾ ਪਤਾ ਜਦੋਂ ਜੇਲ੍ਹ ਪ੍ਰਸ਼ਾਸਨ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਪਹਿਲਾਂ ਜੇਲ੍ਹ ਵਿਚਲੇ ਹਸਪਤਾਲ ਵਿੱਚ ਉਸ ਨੂੰ ਲਿਆਂਦਾ ਜਿੱਥੋਂ  ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। (Suicide)

ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਧਰ ਅੱਜ ਮ੍ਰਿਤਕ ਦੇ ਭਤੀਜੇ ਮੁਹੰਮਦ ਅਸ਼ਫ਼ਾਕ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਤਾਏ ਦੀ ਮੌਤ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਕੁੱਟਮਾਰ ਕਾਰਨ ਹੋਈ ਹੈ, ਕਿਉਂਕਿ ਉਸਦੇ ਜਖ਼ਮ ਹਨ। ਪਰਿਵਾਰਕ ਮੈਂਬਰਾਂ ਦੇ ਰੋਸ ਨੂੰ ਦੇਖਦਿਆਂ ਇੱਕ ਜੱਜ ਦੀ ਹਾਜਰੀ ਵਿੱਚ ਪਰਿਵਾਰ ਦੇ ਵਿਅਕਤੀਆਂ ਨੂੰ ਨਾਲ ਲਿਜਾ ਕੇ ਜੇਲ੍ਹ ਸੁਪਰਡੈਂਟ ਸਮੇਤ ਹੋਰ ਥਾਵਾਂ ਦੀ ਜਾਂਚ ਕਰਵਾਈ ਗਈ।  ਇਸ ਤੋਂ ਬਾਅਦ ਇੱਕ ਜੱਜ ਦੀ ਨਿਗਰਾਨੀ ਹੇਠ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ

ਇਸ ਦੌਰਾਨ ਥਾਣਾ ਤ੍ਰਿਪੜੀ ਪੁਲਿਸ ਨੇ ਭਰੋਸਾ ਦਿਵਾਇਆ ਕਿ ਪੋਸਟਮਾਰਟਮ ਦੀ ਰਿਪੋਰਟ ਵਿੱਚ ਜੇਕਰ ਮੌਤ ਕੁੱਟਮਾਰ ਨਾਲ ਸਾਹਮਣੇ ਆਈ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਈ ਅਤੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਲਾਸ਼ ਲੈ ਲਈ। ਇੱਧਰ ਜਦੋਂ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਨਾਲ ਗੱਲ ਕੀਤੀ ਗਈ ਕਿ ਤਾਂ ਉਹਨਾਂ ਕਿਹਾ ਕਿ ਅਬਦੁਲ ਗਫਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਕੁੱਟਮਾਰ ਵਾਲੀ ਗੱਲ ਨਿਰਾ ਝੂਠ ਹੈ। ਉਨ੍ਹਾਂ ਦੱਸਿਆ ਕਿ ਉਸਦੇ ਗੋਡੇ ‘ਤੇ ਗਰਮ ਪੱਟੀ ਬੰਨ੍ਹੀ ਸੀ ਜਿਸ ਦੁਆਰਾ ਹੀ ਉਸ ਨੇ ਗਰਿੱਲ ਨਾਲ ਲਮਕ ਕੇ ਆਤਮ ਹੱਤਿਆ ਕੀਤੀ।

ਦੱਸਣਸੋਗ ਹੈ ਕਿ ਮ੍ਰਿਤਕ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ 10 ਮਹੀਨਿਆਂ ਦੀ ਸ਼ਜਾ ਭੁਗਤ ਰਿਹਾ ਸੀ, ਪਰ ਸਜ਼ਾ ਮੌਕੇ ਜੋ ਜੁਰਮਾਨਾ ਲਾਇਆ ਗਿਆ ਸੀ ਉਹ ਉਸ ਵੱਲੋਂ ਨਹੀਂ ਭਰਿਆ ਗਿਆ ਸੀ, ਜਿਸ ਕਾਰਨ ਉਹ ਤਿੰਨ ਮਹੀਨਿਆਂ ਦੀ ਜੁਰਮਾਨੇ ਵਾਲੀ ਸ਼ਜਾ ਭੁਗਤ ਰਿਹਾ ਸੀ। ਦੋ ਮਹੀਨਿਆਂ ਬਾਅਦ 17 ਸਤੰਬਰ ਨੂੰ ਉਸ ਦੀ ਸਜ਼ਾ ਖਤਮ ਹੋ ਰਹੀ ਸੀ, ਪਰ ਉਸ ਵੱਲੋਂ ਪਹਿਲਾਂ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।