ਗੈਂਗਸਟਰ ਸੁੱਖਾ ਬਾਡੇਵਾਲੀਆ ਦਾ ਲੁਧਿਆਣਾ ‘ਚ ਕਤਲ

Gangster Sukha Badewalia
ਗੈਂਗਸਟਰ ਸੁੱਖਾ ਬਡੇਵਾਲੀਆ ਦੀ ਫਾਈਲ ਫੋਟੋ

ਸਾਥੀਆਂ ਨੇ ਕੁੱਟਮਾਰ ਕਰਨ ਉਪਰੰਤ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਮਾਰੀਆਂ ਗੋਲੀਆਂ

  • ਦਰਜ਼ਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ਼; ਕੁਝ ਦਿਨ ਪਹਿਲਾਂ ਹੀ ਜਮਾਨਤ ’ਤੇ ਆਇਆ ਸੀ ਜੇਲ੍ਹ ਤੋਂ ਬਾਹਰ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਕੁੱਝ ਦਿਨ ਪਹਿਲਾਂ ਹੀ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਗੈਂਗਸਟਰ ਸੁੱਖਾ ਵਾੜੇਵਾਲੀਆ ਨੂੰ ਉਸ ਦੇ ਦੋਸਤਾਂ ਨੇ ਸੌਮਵਾਰ ਦੁਪਿਹਰ ਸਮੇਂ ਕੁੱਟਮਾਰ ਕਰਨ ਉਪਰੰਤ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾਂ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸੁਰਾਖ ਜੁਟਾਉਣ ਲਈ ਜਾਂਚ ਆਰੰਭ ਦਿੱਤੀ ਹੈ। (Gangster Sukha Badewalia)

Gangster Sukha Badewalia

ਗੈਂਗਸਟਰ ਸੁੱਖਾ ਬਡੇਵਾਲੀਆ ਦੀ ਫਾਈਲ ਫੋਟੋ

ਵਾੜੇਵਾਲੀਆ ’ਤੇ ਹੱਤਿਆ, ਕਿੰਡਨੈਪਿੰਗ ਸਮੇਤ ਲੁੱਟਾਂ- ਖੋਹਾਂ ਕਰਨ ਦੇ ਦਰਜ਼ਨ ਤੋਂ ਵੱਧ ਮਾਮਲੇ ਦਰਜ (Gangster Sukha Badewalia)

ਪ੍ਰਾਪਤ ਜਾਣਕਾਰੀ ਅਨੁਸਾਰ ਸੁੱਖਾ ਵਾੜੇਵਾਲੀਆ ’ਤੇ ਹੱਤਿਆ, ਕਿੰਡਨੈਪਿੰਗ ਸਮੇਤ ਲੁੱਟਾਂ- ਖੋਹਾਂ ਕਰਨ ਦੇ ਦਰਜ਼ਨ ਤੋਂ ਵੱਧ ਮਾਮਲੇ ਵੱਖ ਵੱਖ ਥਾਣਿਆਂ ’ਚ ਦਰਜ਼ ਹਨ। ਇਸ ਦੇ ਤਹਿਤ ਹੀ ਉਹ ਕੁੱਝ ਸਮਾਂ ਪਹਿਲਾਂ ਹੀ ਜਮਾਨਤ ’ਤੇ ਜੇਲ ਤੋਂ ਬਾਹਰ ਆਇਆ ਸੀ, ਜਿਸ ਨੂੰ ਅੱਜ ਥਾਣਾ ਹੈਬੋਵਾਲ ਦੇ ਇਲਾਕੇ ਜੋਗਿੰਦਰ ਨਗਰ ’ਚ ਦੁਪਿਹਰ ਸਮੇਂ ਉਸ ਦੇ ਘਰ ਲਾਗੇ ਹੀ ਉਸਦੇ ਕੁੱਝ ਦੋਸਤਾਂ ਵੱਲੋਂ ਘਰ ਤੋਂ ਬਾਹਰ ਬੁਲਾ ਕੇ ਪਹਿਲਾਂ ਕੁੱਟਿਆ ਗਿਆ ਅਤੇ ਬਾਅਦ ’ਚ ਉਸ ’ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ।

ਜਿਸ ਕਾਰਨ ਗੰਭੀਰ ਰੂਪ ’ਚ ਜਖ਼ਮੀ ਹੋਏ ਸੁੱਖਾ ਵਾੜੇਵਾਲੀਆ ਦੀ ਮੌਤ ਹੋ ਗਈ। ਘਟਨਾਂ ਦਾ ਪਤਾ ਲੱਗਦਿਆਂ ਹੀ ਥਾਣਾ ਹੈਬੋਵਾਲ ਦੀ ਪੁਲਿਸ ਸਮੇਤ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਵਾਰਦਾਤ ਨੂੰ ਹੱਲ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ’ਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਟਰੱਕ ਯੁਨੀਅਨ ਦੇ ਨਾਂਅ ‘ਤੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ

ਗੈਂਗਸ਼ਟਰ ਟਿੱਲੂ ਦੇ ਕਤਲ ਦੀ ਸੀਸੀਟੀਵੀ ਫੁਟੇਜ਼ ਆਈ ਸਾਹਮਣੇ, ਵੇਖ ਕੇ ਕੰਬ ਜਾਵੇਗੀ ਰੂਹ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 2 ਮਈ ਨੂੰ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਨਵੀਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। (Gangster Tillu) ਜਿਸ ਨੂੰ ਵੇ ਕੇ ਰੂਹ ਕੰਬ ਜਾਵੇਗੀ। ਵੀਡੀਓ ’ਚ ਟੀਲੂ ’ਤੇ ਇਕੱਠੇ ਕਈ ਕੈਦੀ ਹਮਲਾ ਕਰ ਰਹੇ ਹਨ। ਜਦੋਂ ਤੱਕ ਗੈਂਗਸ਼ਟਰ ਟਿੱਲੂ ਦੀ ਮੌਤ ਨਹੀ ਹੋ ਜਾਂਦੀ ਉਹ ਉਦੋਂ ਤੱਕ ਮਾਰਦੇ ਰਹਿੰਦੇ ਹਨ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਕੈਦੀ ਤਾਜਪੁਰੀਆ ‘ਤੇ ਹਮਲਾ ਕਰ ਰਹੇ ਹਨ। ਪਹਿਲਾਂ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੇ ਕੈਦੀਆਂ ਨੂੰ ਰੋਕਿਆ, ਪਰ ਕੁਝ ਸਮੇਂ ਬਾਅਦ ਪਿੱਛੇ ਹਟ ਗਏ।

ਇਹ ਵੀ ਪੜ੍ਹੋ : ਅਮਰੀਕਾ ‘ਚ  ਕਪੂਰਥਲਾ ਦੇ ਇੱਕ ਹੋਰ ਨੌਜਵਾਨ ਦਾ ਕਤਲ, ਸੀਸੀਟੀਵੀ ਫੋਟੋਆਂ ਆਈਆਂ ਸਾਹਮਣੇ

ਤਿਹਾੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ਼ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ਼ ਖਾਨ ਨੇ ਕੀਤਾ ਸੀ। ਟਿੱਲੂ ਨੂੰ ਉੱਚ ਸੁਰੱਖਿਆ ਵਾਲੇ ਵਾਰਡ ‘ਚ ਰੱਖਿਆ ਗਿਆ ਸੀ।

2 ਮਈ ਨੂੰ ਕੀਤਾ ਸੀ ਟਿੱਲੂ ਦਾ ਕਤਲ (Gangster Tillu)

ਜਿਕਰਯੋਗ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 2 ਮਈ ਨੂੰ ਗੈਂਗਸਟਰ ਸੁਨੀਲ ਉਰਫ ਟਿੱਲੂ ਤਾਜਪੁਰੀਆ (Gangster Tillu) ਦਾ ਕਤਲ ਕਰ ਦਿੱਤਾ ਗਿਆ। ਤਿਹਾੜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਤਲ ਜਤਿੰਦਰ ਗੋਗੀ ਗੈਂਗ ਦੇ ਯੋਗੇਸ ਟੁੰਡਾ, ਦੀਪਕ, ਰਾਜੇਸ਼ ਅਤੇ ਰਿਆਜ ਖਾਨ ਨੇ ਕੀਤਾ ਸੀ। ਟਿੱਲੂ ਨੂੰ ਹਾਈ ਸਕਿਓਰਿਟੀ ਵਾਰਡ ’ਚ ਰੱਖਿਆ ਗਿਆ ਸੀ, ਜਿੱਥੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

Gangster Tillu

ਟਿੱਲੂ (Gangster Tillu) ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇੱਕ ਮਹੀਨੇ ਵਿੱਚ ਤਿਹਾੜ ਜੇਲ੍ਹ ਵਿੱਚ ਮਾਰਿਆ ਗਿਆ ਇਹ ਦੂਜਾ ਗੈਂਗਸਟਰ ਹੈ। ਟਿੱਲੂ ਰੋਹਿਣੀ ਕੋਰਟ ਵਿੱਚ 24 ਸਤੰਬਰ 2021 ਨੂੰ ਹੋਈ ਗੋਲੀਬਾਰੀ ਦਾ ਦੋਸ਼ੀ ਸੀ। ਉਸ ਦੇ ਗਰੋਹ ਦੇ ਦੋ ਮੈਂਬਰਾਂ ਨੇ ਅਦਾਲਤ ਵਿੱਚ ਜਤਿੰਦਰ ਗੋਗੀ ਦਾ ਕਤਲ ਕਰ ਦਿੱਤਾ। ਉਹ ਵਕੀਲ ਦੇ ਕੱਪੜੇ ਪਾ ਕੇ ਅਦਾਲਤ ਵਿੱਚ ਆਇਆ ਸੀ। ਦੋਵੇਂ ਸੂਟਰਾਂ ਨੂੰ ਪੁਲਿਸ ਨੇ ਅਦਾਲਤ ਵਿੱਚ ਹੀ ਗੋਲੀ ਮਾਰ ਦਿੱਤੀ ਸੀ।