ਪੁਲਿਸ ਵੱਲੋਂ ਪ੍ਰਵਾਸੀ ਵਿਅਕਤੀ ਦੇ ਅੰਨ੍ਹੇ ਕਤਲ ਦਾ ਮਾਮਲਾ ਹੱਲ, 2 ਮੁਲਜ਼ਮ ਗ੍ਰਿਫਤਾਰ

Murder Case
ਪਟਿਆਲਾ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ

ਲਾਸ਼ ਹੋਈ ਸੀ ਬਰਾਮਦ, ਮੁਲਜ਼ਮਾਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਕਤਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਇੱਕ ਪ੍ਰਵਾਸੀ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਂਜ ਇਸ ਤੋਂ ਪਹਿਲਾ ਇਸ ਪ੍ਰਵਾਸੀ ਵਿਅਕਤੀ ਦੀ ਲਾਸ ਬਰਾਮਦ ਹੋਈ ਹੈ, (Murder Case) ਜਿਸ ਤੋਂ ਬਾਅਦ ਇਸ ਦੇ ਕਤਲ ਦੀ ਗੱਲ ਸਾਹਮਣੇ ਆਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਤਕਨੀਕੀ ਢੰਗ ਨਾਲ ਸੁਲਝਾਇਆ ਮਾਮਲਾ (Murder Case)

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ 3 ਮਈ ਨੂੰ ਥਾਣਾ ਤਿ੍ਰਪੜੀ ਦੀ ਪੁਲਿਸ ਨੂੰ ਪੁੱਡਾ ਗਰਾਊਡ ਪਟਿਆਲਾ ਪਿਛੋਂ ਇੱਕ ਅਣਪਛਾਤੀ ਲਾਸ ਬਰਾਮਦ ਹੋਈ ਸੀ, ਜਿਸ ਦੇ ਸਿਰ ਅਤੇ ਬਾਹਾਂ ’ਤੇ ਸੱਟਾਂ ਦੇ ਨਿਸ਼ਾਨ ਸਨ । ਮ੍ਰਿਤਕ ਦੀ ਪਹਿਚਾਣ ਮੁਕੇਸ਼ ਕੁਮਾਰ ਵਾਸੀ (ਯੂ.ਪੀ) ਹਾਲ ਵਾਸੀ ਕਿਰਾਏਦਾਰ ਆਨੰਦ ਨਗਰ ਬੀ ਪਟਿਆਲਾ ਵਜੋਂ ਹੋਈ। ਮੁਕੇਸ਼ ਕੁਮਾਰ ਪੇਟ ਕਰਨ ਦੇ ਠੇਕੇਦਾਰ ਵਜੋਂ ਕੰਮ ਕਰਦਾ ਸੀ ਅਤੇ 1 ਮਈ ਤੋਂ ਲਾਪਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਥਾਣਾ ਤ੍ਰਿਪਡ਼ੀ ਦੇ ਮੁੱਖ ਅਫ਼ਸਰ ਪ੍ਰਦੀਪ ਸਿੰਘ ਬਾਜਵਾ ਵੱਲੋਂ ਆਪਣੀ ਟੀਮ ਸਮੇਤ ਤਕਨੀਕੀ ਢੰਗ ਨਾਲ ਮਾਮਲਾ ਸੁਲਾਝਾਇਆ ਗਿਆ ਤਾ ਕਤਲ ਕਰਨ ਦੀ ਗੱਲ ਸਾਹਮਦੇ ਆਈ।

ਮੁਕੇਸ਼ ਕੁਮਾਰ ’ਤੇ ਪੱਥਰ ਅਤੇ ਚਾਕੂ ਨਾਲ ਕੀਤਾ ਸੀ ਹਮਲਾ

ਉਨਾਂ ਦੱਸਿਆ ਕਿ 1 ਮਈ ਨੂੰ ਮੁਕੇਸ ਕੁਮਾਰ ਆਪਣੇ ਮਾਲਕਾਂ ਪਾਸੋਂ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ 3000 ਰੁਪਏ ਲੈ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਜਦੋਂ ਉਹ ਤਿ੍ਰਪੜੀ ਪੁੱਡਾ ਗਰਾਊਂਡ ਸ਼ਰਾਬ ਦੇ ਠੇਕੇ ਕੋਲ ਪੁੱਜਿਆ ਤਾਂ ਉਸ ਕੋਲੋ ਪੈਸੇ ਅਤੇ ਮੋਬਾਇਲ ਫੋਨ ਦੇਖ ਕੇ ਸਾਕਸ਼ੀ ਨਾਂਅ ਦੀ ਲੜਕੀ ਵੱਲੋਂ ਉਸ ਨੂੰ ਆਪਣੇ ਜਾਲ ’ਚ ਫਸਾ ਲਿਆ ਅਤੇ ਗੱਲਾਂ ਵਿਚ ਲਗਾ ਕੇ ਉਸ ਨੂੰ ਸ਼ਰਾਬ ਦੇ ਠੇਕੇ ਦੇ ਪਿਛਲੇ ਪਾਸੇ ਉਜਾੜ ਜਗ੍ਹਾ ’ਤੇ ਲੈ ਗਈ ਜਿਥੇ ਪਹਿਲਾਂ ਹੀ ਮੁਲਜ਼ਮ ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਗੌਰਵ ਕੁਮਾਰ ਪੁੱਤਰ ਰਮੇਸ ਚੰਦ ਵਾਸੀਆਨ ਪਟਿਆਲਾ ਘਾਤ ਲਗਾ ਕੇ ਹਨ੍ਹੇਰੇ ਵਿਚ ਬੈਠੇ ਸਨ। ਮੌਕਾ ਵੇਖਦੇ ਹੀ ਉਨ੍ਹਾਂ ਵੱਲੋਂ ਮੁਕੇਸ਼ ਕੁਮਾਰ ’ਤੇ ਪੱਥਰ ਅਤੇ ਚਾਕੂ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬੇਰਹਿਮੀ ਅਤੇ ਬੇਕਿਰਕੀ ਨਾਲ ਕਤਲ ਕਰਕੇ ਉਥੇ ਹੀ ਸੁੰਨਸਾਨ ਜਗ੍ਹਾ ਵਿਚ ਸੁੱਟ ਦਿੱਤਾ ਗਿਆ।

Murder Case
ਪਟਿਆਲਾ : ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾਡੇਵਾਲੀਆ ਦਾ ਲੁਧਿਆਣਾ ‘ਚ ਕਤਲ

ਉਸ ਦਾ ਮੋਬਾਇਲ ਫੋਨ ਅਤੇ ਨਗਦੀ ਆਦਿ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁਸਤੋਦੀ ਨਾਲ ਉੱਚ ਪੱਧਰੀ ਤਕਨੀਕ ਦੇ ਸਹਾਰੇ ਪਹਿਲਾ ਪ੍ਰਵਾਸੀ ਮਜ਼ਦੂਰ ਦੀ ਸਨਾਖਤ ਕੀਤੀ ਗਈ ਅਤੇ ਫਿਰ ਉਸ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ । ਇਸ ਮੌਕੇ ਐਸਪੀ ਸਿਟੀ ਮੁਹੰਮਦ ਸਰਫ਼ਰਾਜ ਆਲਮ, ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਅਤੇ ਜਸਨਦੀਪ ਸਿੰਘ ਮਾਨ ਡੀ.ਐਸ.ਪੀ.ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਪ੍ਰਵਾਸੀ ਮਜ਼ਦੂਰਾਂ ਨੂੰ ਲੁੱਟਣ ਵਾਲਾ ਗਿਰੋਹ, ਬਾਕੀ ਮੁਲਾਜ਼ਮਾਂ ਦੀ ਭਾਲ ਜਾਰੀ (Murder Case)

ਐਸਐਸਪੀ ਨੇ ਦੱਸਿਆ ਕਿ ਸਾਹਮਣੇ ਆਇਆ ਕਿ ਇਹ ਇੱਕ ਗਿਰੋਹ ਹੈ ਜੋ ਕਿ ਪ੍ਰਵਾਸੀ ਮਜਦੂਰਾਂ ਨੂੰ ਔਰਤਾਂ ਦੀ ਮੱਦਦ ਨਾਲ ਹਨ੍ਹੇਰੇ ਦਾ ਫਾਇਦਾ ਚੁੱਕਦੇ ਹੋਏ ਲੁੱਟ ਕਰਨ ਦੀ ਨੀਅਤ ਨਾਲ ਸੱਟਾਂ ਮਾਰ ਕੇ ਉਹਨਾਂ ਪਾਸੋਂ ਲੁੱਟ ਖੋਹ ਕਰਕੇ ਫਰਾਰ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ 2 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਪਾਸੋਂ ਮਿ੍ਰਤਕ ਦਾ ਖੋਹਿਆ ਗਿਆ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਇਸ ਸਬੰਧੀ ਟੀਮਾਂ ਬਣਾਈਆਂ ਹੋਈਆਂ ਹਨ।