ਗੈਂਗਸਟਰ ਦੀਪਕ ਟੀਨੂੰ ਦਾ ਮਾਨਸਾ ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ

Gangster Deepak Tinu

(ਸੁਖਜੀਤ ਮਾਨ) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਪੁਲਿਸ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਮੁੜ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਦਾ ਮਾਨਸਾ ਪੁਲਿਸ ਨੂੰ 8 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਟੀਨੂੰ ਨੂੰ ਮਾਨਸਾ ਪੁਲਿਸ ਬੀਤੀ ਦੇਰ ਰਾਤ ਦਿੱਲੀ ਪੁਲਿਸ ਤੋਂ ਟ੍ਰਾਂਜਿਟ ਰਿਮਾਂਡ ’ਤੇ ਲੈ ਕੇ ਮਾਨਸਾ ਪੁੱਜੀ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਗੈਂਗਸਟਰ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ

ਵੇਰਵਿਆਂ ਮੁਤਾਬਿਕ ਟੀਨੂੰ ਨੂੰ ਮੂਸੇ ਵਾਲਾ ਕਤਲ ਮਾਮਲੇ ’ਚ ਸੀਆਈਏ ਸਟਾਫ ਮਾਨਸਾ ਵਿਖੇ ਰੱਖਿਆ ਹੋਇਆ ਸੀ ਪਰ ਉਹ 1-2 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ’ਚੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ’ਚ ਮਾਨਸਾ ਪੁਲਿਸ ਦੀ ਕਾਫੀ ਕਿਰਕਰੀ ਹੋਈ ਜੋ ਫਰਾਰ ਗੈਂਗਸਟਰ ਨੂੰ ਮੁੜ ਗ੍ਰਿਫ਼ਤਾਰ ਕਰਨ ’ਚ ਵੀ ਅਸਫਲ ਰਹੀ ਪਰ ਦਿੱਲੀ ਪੁਲਿਸ ਦੇ ਸੈਪਸ਼ਲ ਸੈੱਲ ਨੇ 19 ਅਕਤੂਬਰ ਨੂੰ ਰਾਜਸਥਾਨ ਦੇ ਜੈਪੁਰ ਨੇੜਲੇ ਪਿੰਡ ਕੇਕੜੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਮਾਨਸਾ ਪੁਲਿਸ ਕੱਲ੍ਹ ਟੀਨੂੰ ਨੂੰ ਰਿਮਾਂਡ ’ਤੇ ਲੈਣ ਲਈ ਦਿੱਲੀ ਗਈ ਸੀ। ਦਿੱਲੀ ਤੋਂ ਟ੍ਰਾਂਜਿਟ ਰਿਮਾਂਡ ’ਤੇ ਲਿਆ ਕੇ ਅੱਜ ਸਵੇਰੇ ਭਾਰੀ ਸੁਰੱਖਿਆ ਪ੍ਰਬੰਧਾਂ ਨਾਲ ਟੀਨੂੰ ਦਾ ਸਿਵਲ ਹਸਪਤਾਲ ’ਚੋਂ ਮੈਡੀਕਲ ਕਰਵਾ ਕੇ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਪੁਲਿਸ ਨੂੰ ਉਸਦਾ 9 ਨਵੰਬਰ ਤੱਕ ਦਾ ਰਿਮਾਂਡ ਮਿਲ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ