ਕਤਲ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ

Robbery Gang
ਪਟਿਆਲਾ:  ਫੜੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਰਾਜਪੁਰਾ ਵਿਖੇ ਡਾਕਟਰ ਦੇ ਕਤਲ ਸਮੇਤ ਲੁੱਟ ਖੋਹ ਦੀਆਂ ਵਾਰਦਾਤਾਂ ਮੰਨੀਆਂ

(ਸੱਚ ਕਹੂੰ ਨਿਊਜ਼) ਪਟਿਆਲਾ। ਐਸਐਸਪੀ ਵਰੁਣ ਸ਼ਰਮਾ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਪਟਿਆਲਾ ਨੇ ਕਤਲ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਪਿਸਤੋਲ ਅਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਸਦਰ ਰਾਜਪੁਰਾ ਦੇ ਐਸਐਚਓ ਕਿਰਪਾਲ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ਵੱਲੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। (Robbery Gang )

ਵੱਡੀ ਘਟਨਾ ਅੰਜਾਮ ਦੇਣਾ ਦੀ ਸੀ ਤਿਆਰੀ (Robbery Gang )

ਕਾਬੂ ਕੀਤੇ ਮੁਲਜ਼ਮਾਂ ਵਿੱਚ ਗੁਰਦੀਪ ਸਿੰਘ ਦੀਪੀ ਵਾਸੀ ਪਿੰਡ ਨੌਗਾਵਾ ਜ਼ਿਲ੍ਹਾ ਪਟਿਆਲਾ, ਬਰਿੰਦਰ ਸਿੰਘ ਵਾਸੀ ਨੌਗਾਵਾ, ਗੁਰਦੀਪ ਸਿੰਘ ਦੀਪਾ ਵਾਸੀ ਪਿੰਡ ਬਾਲਪੁਰ ਜ਼ਿਲ੍ਹਾ ਫਹਿਤਗੜ੍ਹ ਸਾਹਿਬ, ਸਰਬਜੀਤ ਕੁਮਾਰ ਸਰਬੂ ਵਾਸੀ ਪਿੰਡ ਬਠੋਨੀਆ ਖੁਰਦ ਜ਼ਿਲ੍ਹਾ ਪਟਿਆਲਾ, ਗੁਰਵਿੰਦਰ ਸਿੰਘ ਮੋਨੂ ਵਾਸੀ ਪਿੰਡ ਬਠੋਨੀਆ ਖੁਰਦ ਦੇ ਨਾਂਅ ਸ਼ਾਮਿਲ ਹਨ। ਜਿਨ੍ਹਾਂ ਕੋਲੋਂ 32 ਬੋਰ ਦੇ ਤਿੰਨ ਪਿਸਤੌਲ, 5 ਮੈਗਜ਼ੀਨ ਅਤੇ 14 ਕਾਰਤੂਸਾਂ ਸਮੇਤ ਇੱਕ ਚਾਕੂ ਅਤੇ ਦੋਂ ਵਾਹਨ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਵੱਲੋਂ ਕਿਸੇ ਵੱਡੀ ਘਟਨਾ ਅੰਜਾਮ ਦੇਣਾ ਸੀ। Robbery Gang

Robbery Gang
ਪਟਿਆਲਾ:  ਫੜੇ ਗਏ ਮੁਲਜ਼ਮ ਪੁਲਿਸ ਪਾਰਟੀ ਨਾਲ।

ਇਹ ਵੀ ਪੜ੍ਹੋ : ਜੌੜਾਮਾਜਰਾ ਨੇ ਦਿੱਤਾ ਪੰਜਾਬੀਆਂ ਨੂੰ ਤੋਹ਼ਫਾ, ਹੁਣ ਚਾਵਾਂ ਨਾਲ ਹੋਣਗੇ ਵਿਆਹ

ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਰਾਜਪੁਰਾ ਵਿਖੇ ਡਾ. ਦਿਨੇਸ਼ ਕੁਮਾਰ ਗੋਸਵਾਮੀ ਉਰਫ਼ ਮੋਨੂੰ ਦਾ ਕਤਲ ਵੀ 12 ਅਗਸਤ 2023 ਨੂੰ ਇਸੇ ਗੈਂਗ ਨੇ ਕੀਤਾ ਸੀ। ਇਸ ਤੋਂ ਇਲਾਵਾ ਸੰਭੂ ਤੋਂ ਘਨੌਰ ਨੇੜੇ ਆਈਬੀ ਗਰੁੱਪ ਫੀਡ ਫੈਕਟਰੀ ਸੰਧਾਰਸੀ ਦੇ ਨੇੜੇ ਆਸਮ ਕਰਿਆਨਾ ਸਟੋਰ ਤੋਂ ਵੀ ਫਾਇਰਿੰਗ ਕਰਕੇ ਉਨ੍ਹਾਂ ਨੇ ਲੁੱਟ ਖੋਹ ਕੀਤੀ ਸੀ। ਇਹ ਖੁਲਾਸਾ ਵੀ ਹੋਇਆ ਕਿ ਪੰਜ ਮਹੀਨਿਆਂ ਦੌਰਾਨ ਰਾਜਪੁਰਾ ਤੋਂ ਅੰਬਾਲਾ ਨੈਸ਼ਨਲ ਹਾਈਵੇ ਅਤੇ ਸੰਭੂ ਤੋਂ ਘਨੌਰ ਰੋਡ ’ਤੇ ਰਾਤ ਸਮੇਂ ਇਨ੍ਹਾਂ ਨੇ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਦੀਆਂ ਕਰੀਬ 10 ਵਾਰਦਾਤਾਂ ਨੂੰ ਅੰਜਾਮ ਦਿੱਤਾ।