ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ
ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ ‘ਚ ਏਸ਼ਿਆਈ ਰੇਸਵਾਕਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ ਬਲਜਿੰਦਰ ਸਿੰਘ ਨੇ ਵੀ ਨਾਓਮੀ ‘ਚ 20 ਕਿਮੀ ਵਾਕ ‘ਚ ਕਾਂਸੀ ਤਮਗਾ ਜਿੱਤਿਆ ਸੀ ਉਨ੍ਹਾਂ ਨੇ ਵੀ ਗਾਂਧੀ ਦੇ ਮਾਰਗਦਰਸ਼ਨ ‘ਚ ਅਭਿਆਸ ਕੀਤਾ ਸੀ ਗਾਂਧੀ ਇੱਕ ਦਹਾਕੇ ਤੱਕ ਭਾਰਤੀ ਐਥਲੈਟਿਕਸ ਦੇ ਕੋਚ ਰਹੇ ਜਿਨ੍ਹਾਂ ਦਾ 55 ਸਾਲ ਦੀ ਉਮਰ ‘ਚ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ
ਦ੍ਰੋੋਣਾਚਾਰਿਆ ਪੁਰਸਕਾਰ ਲਈ ਤੀਜਾ ਨਾਂਅ ਕਬੱਡੀ ਕੋਚ ਹੀਰਾਨੰਦ ਕਟਾਰੀਆ ਦਾ ਹੈ ਸਾਕਸ਼ੀ ਮਲਿਕ ਦੇ ਕੋਚ ਕੁਲਦੀਪ ਮਲਿਕ ਅਤੇ ਮਨਦੀਪ ਸਿੰਘ ਦੇ ਨਾਂਅ ‘ਤੇ ਵੀ ਵਿਚਾਰ ਕੀਤਾ ਸੀ ਪਰ ਸਹਿਮਤੀ ਨਾ ਬਣਨ ਨਾਲ ਉਨ੍ਹਾਂ ਦਾ ਨਾਂਅ ਕੱਟ ਦਿੱਤਾ ਗਿਆ
ਦ੍ਰੋਣਾਚਾਰਿਆ ਪੁਰਸਕਾਰ:
ਦਿਵੰਗਤ ਰਾਮਕ੍ਰਿਸ਼ਨਨ ਗਾਂਧੀ (ਐਥਲੈਟਿਕਸ), ਹੀਰਾਨੰਦ ਕਟਾਰੀਆ (ਕਬੱਡੀ), ਸੱਤਿਆ ਨਰਾਇਣ (ਪੈਰਾ ਐਥਲੀਟ)
ਲਾਈਫ ਟਾਈਮ ਅਚੀਵਮੈਂਟ ਪੁਰਸਕਾਰ :
ਜੀਐੱਸਐੱਸਵੀ ਪ੍ਰਸਾਦ (ਬੈਡਮਿੰਟਨ), ਬ੍ਰਿਜਭੂਸ਼ਣ ਮੋਹੰਤੀ (ਮੁੱਕੇਬਾਜ਼ੀ), ਪੀਏ ਰਫੇਲ (ਹਾਕੀ), ਸੰਜੈ ਚਕਰਵਰਤੀ (ਨਿਸ਼ਾਨੇਬਾਜ਼ੀ), ਰੋਸ਼ਨ ਲਾਲ (ਕੁਸ਼ਤੀ)
ਧਿਆਨਚੰਦ ਪੁਰਸਕਾਰ:
ਭੁਪਿੰਦਰ ਸਿੰਘ (ਐਥਲੈਟਿਕਸ), ਸੈਅਦ ਸ਼ਾਹਿਦ ਹਕੀਮ (ਫੁੱਟਬਾਲ), ਸੁਮਰਾਈ ਤੇਤੇ (ਹਾਕੀ) ਇਹ ਨਾਂਅ ਕਮੇਟੀ ਨੇ ਖੇਡ ਮੰਤਰਾਲਾ ਨੂੰ ਭੇਜੇ ਹਨ ਜੋ ਇਸ ‘ਤੇ ਅੰਤਿਮ ਫੈਸਲਾ ਲਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।