ਪਹਿਲੀ ਪਾਰੀ ‘ਚ ਸ੍ਰੀਲੰਕਾ 183 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ

Test Series, Cricket, India, Srilanka, Ravichandran Ashwin, Ravindra Jadeja

ਫਾਲੋਆਨ ਤੋਂ ਬਾਅਦ ਸ੍ਰੀਲੰਕਾ ਦਾ ਸ਼ਲਾਘਾਯੋਗ ਸੰਘਰਸ਼

ਕੋਲੰਬੋ: ਆਫ ਸਪਿੱਨਰ ਰਵੀਚੰਦਰਨ ਅਸ਼ਵਿਨ (69 ਦੌੜਾਂ ‘ਤੇ ਪੰਜ ਵਿਕਟਾਂ) ਦੀ ਜਬਰਦਸਤ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਸ੍ਰੀਲੰਕਾਈ ਟੀਮ ਨੂੰ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਪਹਿਲੀ ਪਾਰੀ ‘ਚ 183 ਦੌੜਾਂ ਦੇ ਮਾਮੂਲੀ ਸਕੋਰ ‘ਤੇ ਢੇਰ ਕਰ ਦਿੱਤਾ ਪਰ ਫਾਲੋਆਨ ਖੇਡਣ ਤੋਂ ਬਾਅਦ ਸ੍ਰੀਲੰਕਾ ਨੇ ਬਿਹਤਰੀਨ ਵਾਪਸੀ ਕਰਦਿਆਂ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 209 ਦੌੜਾਂ ਬਣਾ ਲਈਆਂ ਭਾਰਤ ਨੂੰ ਪਹਿਲੀ ਪਾਰੀ ‘ਚ 439 ਦੌੜਾਂ ਦਾ ਵੱਡਾ ਵਾਧਾ ਹਾਸਲ ਹੋਇਆ ਅਤੇ ਕਪਤਾਨ ਵਿਰਾਟ ਕੋਹਲੀ ਨੇ ਇਸ ਵਾਰ ਸ੍ਰੀਲੰਕਾ ਨੂੰ ਫਾਲੋਆਨ ਖੇਡਣ ਲਈ ਮਜ਼ਬੂਰ ਕੀਤਾ

ਦੂਜੀ ਪਾਰੀ ‘ਚ ਸ੍ਰੀਲੰਕਾ ਨੇ ਠੋਸ ਸ਼ੁਰੂਆਤ ਕਰਦਿਆਂ ਦੋ ਵਿਕਟਾਂ ‘ਤੇ ਬਣਾਈਆਂ 209 ਦੌੜਾਂ

ਗਾਲੇ ‘ਚ ਪਹਿਲੇ ਟੈਸਟ ‘ਚ ਵੀ ਭਾਰਤ ਕੋਲ ਅਜਿਹਾ ਹੀ ਮੌਕਾ ਸੀ ਪਰ ਉਦੋਂ ਵਿਰਾਟ ਨੇ ਸ੍ਰੀਲੰਕਾ ਤੋਂ ਫਾਲੋਆਨ ਨਹੀਂ ਕਰਵਾਇਆ ਸੀ ਸ੍ਰੀਲੰਕਾ ਅਜੇ ਭਾਰਤ ਦੇ ਵਾਧੇ ਤੋਂ 230 ਦੌੜਾਂ ਪਿੱਛੇ ਹੈ ਅਤੇ ਉਸ ‘ਤੇ ਹਾਰ ਦਾ ਖਤਰਾ ਬਣਿਆ ਹੋਇਆ ਹੈ ਸ੍ਰੀਲੰਕਾ ਨੂੰ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜ਼ਾਂ ਨੇ ਜਿਵੇਂ 49.4 ਓਵਰਾਂ ‘ਚ 183 ਦੌੜਾਂ ਦੇ ਸਕੋਰ ‘ਤੇ ਸਮੇਟ ਦਿੱਤਾ ਸੀ ਉਸ ਨੂੰ ਵੇਖਦਿਆਂ ਵਿਰਾਟ ਨੇ ਇਸ ਵਾਰ ਮੇਜ਼ਬਾਨ ਟੀਮ ਨੂੰ ਫਾਲੋਆਨ ਖਿਡਾਉਣ ਦਾ ਫੈਸਲਾ ਕੀਤਾ ਭਾਰਤ ਨੇ ਆਪਣੀ ਪਹਿਲੀ ਪਾਰੀ ਨੌਂ ਵਿਕਟਾਂ ‘ਤੇ 622 ਦੌੜਾਂ ‘ਤੇ ਐਲਾਨ ਕਰ ਦਿੱਤੀ ਸੀ ਸ੍ਰੀਲੰਕਾ ਨੇ ਫਾਲੋਆਨ ਤੋਂ ਬਾਅਦ ਦੂਜੀ ਪਾਰੀ ‘ਚ ਜਬਰਦਸਤ ਸੰਘਰਸ਼ ਕੀਤਾ ਕੁਸ਼ਲ ਮੈਂਡਿਸ (110) ਅਤੇ ਓਪਨਰ ਦਿਮੁਥ ਕਰੁਣਾਰਤਨੇ (ਨਾਬਾਦ 92) ਨੇ ਦੂਜੀ ਵਿਕਟ ਲਈ 191 ਦੌੜਾਂ ਦੀ ਵੱਡੀ ਸਾਂਝੇਦਾਰੀ ਕਰਕੇ ਭਾਰਤ ਦੇ ਇੰਤਜ਼ਾਰ ਨੂੰ ਵਧਾਇਆ

ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ 69 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ

ਸ੍ਰੀਲੰਕਾ ਨੇ ਦੂਜੀ ਪਾਰੀ ‘ਚ ਆਪਣਾ ਪਹਿਲਾ ਵਿਕਟ ਸਿਰਫ ਸੱਤ ਦੌੜਾਂ ਦੇ ਸਕੋਰ ‘ਤੇ ਗੁਆ ਦਿੱਤਾ ਜਦੋਂ ਕਿ ਉਮੇਸ਼ ਯਾਦਵ ਨੇ ਉਪਲ ਤਰੰਗਾ ਨੂੰ ਬੋਲਡ ਕਰ ਦਿੱਤਾ ਤਰੰਗਾ ਨੇ ਸਿਰਫ ਦੋ ਦੌੜਾਂ ਬਣਾਈਆਂ ਇਸ ਤੋਂ ਬਾਅਦ ਕਰੁਣਾਰਤਨੇ ਅਤੇ ਮੈਂਡਿਸ ਨੇ ਦੂਜੇ ਨੇ ਦੂਜੀ ਵਿਕਟ ਲਈ 191 ਦੌੜਾਂ ਦੀ ਸਾਂਝੇਦਾਰੀ ਕੀਤੀ ਮੈਂਡਿਸ ਨੇ 135 ਗੇਂਦਾਂ ‘ਤੇ 17 ਚੌਕਿਆਂ ਦੀ ਮੱਦਦ ਨਾਲ 110 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਕਰੀਅਰ ਦਾ ਤੀਜਾ ਸੈਂਕੜਾ ਹੈ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਮੈਂਡਿਸ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ ਦਿਨ ਦੀ ਸਮਾਪਤੀ ‘ਤੇ ਕਰੁਣਾਰਤਨੇ 200 ਗੇਂਦਾਂ ‘ਚ 12 ਚੌਕਿਆਂ ਦੀ ਮੱਦਦ ਨਾਲ 92 ਅਤੇ ਮਲਿੰਡਾ ਪੁਸ਼ਪਕੁਮਾਰਾ 2 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ 2000 ਦੌੜਾਂ ਅਤੇ 200 ਵਿਕਟਾਂ ਦੇ ਐਲੀਟ ਕਲੱਬ ‘ਚ ਸ਼ਾਮਲ ਹੋ ਗਏ

ਤਜ਼ਰਬੇਕਾਰ ਅਸ਼ਵਿਨ ਨੇ ਮੈਚ ‘ਚ 16.4 ਓਵਰਾਂ ‘ਚ 69 ਦੌੜਾਂ ਕੇ ਸਭ ਤੋਂ ਵੱਧ ਪੰਜ ਵਿਕਟਾਂ ਕੱਢੀਆਂ ਅਤੇ ਸ੍ਰੀਲੰਕਾ ਦੀ ਪਹਿਲੀ ਪਾਰੀ ਨੂੰ ਸਸਤੇ ‘ਚ ਸਮੇਟ ਦਿੱਤਾ ਟੈਸਟ ‘ਚ ਇਹ ਅਸ਼ਵਿਨ ਲਈ 26ਵਾਂ ਮੌਕਾ ਹੈ ਜਦੋਂ ਉਨ੍ਹਾਂ ਨੇ ਪਾਰੀ ‘ਚ ਪੰਜ ਵਿਕਟਾਂ ਕੱਢੀਆਂ ਹਨ ਸ੍ਰੀਲੰਕਾ ਨੇ ਸਵੇਰੇ ਆਪਣੀ ਪਾਰੀ ਦੀ ਸ਼ੁਰੂਆਤ 20 ਓਵਰਾਂ ‘ਚ ਦੋ ਵਿਕਟਾਂ ‘ਤੇ 50 ਦੌੜਾਂ ਤੋਂ ਅੱਗੇ ਖੇਡਦਿਆਂ ਕੀਤੀ ਸੀ ਅਤੇ ਉਸ ਦੇ ਬੱਲੇਬਾਜ਼ ਮੈਂਡਿਸ 16 ਦੌੜਾਂ ਅਤੇ ਦਿਨੇਸ਼ ਚਾਂਡੀਮਲ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਪਰ ਦੋਵੇਂ ਹੀ ਬੱਲੇਬਾਜ਼ ਦਬਾਅ ਦੇ ਸਾਹਮਣੇ ਜਿਆਦਾ ਦੇਰ ਟਿਕ ਨਹੀਂ ਸਕੇ ਅਤੇ ਸਵੇਰੇ ਸਿਰਫ 10 ਦੌੜਾਂ ਬਾਅਦ ਹੀ ਕਪਤਾਨ ਚਾਂਡੀਮਲ ਨੇ ਆਪਣੀ ਵਿਕਟ ਜਡੇਜਾ ਦੇ ਹੱਥੋਂ ਗੁਆ ਦਿੱਤੀ

ਮੈਂਡਿਸ ਵੀ ਨਹੀਂ ਟਿਕੇ  ਜਿਆਦਾ ਦੇਰ

ਮੈਂਡਿਸ ਵੀ ਜਿਆਦਾ ਦੇਰ ਨਹੀਂ ਟਿਕੇ ਅਤੇ ਉਨ੍ਹਾਂ ਨੇ 64 ਗੇਂਦਾਂ ‘ਚ ਚਾਰ ਚੌਕੇ ਲਾ ਕੇ 24 ਦੌੜਾਂ ਬਣਾਈਆਂ ਤਜ਼ਰਬੇਕਾਰ ਆਲਰਾਊਂਡਰ ਐਂਜੇਲੋ ਮੈਥਿਊਜ਼ ਨੇ 33 ਗੇਂਦਾਂ ‘ਚ ਦੋ ਚੌਕੇ ਅਤੇ ਦੋ ਛੱਕੇ ਲਾ ਕੇ 26 ਦੌੜਾਂ ਬਣਾਈਆਂ  ਉਹ ਚੰਗੀ ਸਥਿਤੀ ‘ਚ ਦਿਸ ਰਹੇ ਸਨ ਕਿ ਅਸ਼ਵਿਨ ਨੇ ਉਨ੍ਹਾਂ ਨੂੰ ਚੇਤੇਸ਼ਵਰ ਪੁਜਾਰਾ ਦੇ ਹੱਥੋਂ ਕੈਚ ਆਉਟ ਕਰਵਾ ਦਿੱਤਾ ਅਤੇ ਸ੍ਰੀਲੰਕਾ ਦੀ ਅੱਧੀ ਟੀਮ 117 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਪਰਤ ਗਈ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੇ ਉਲਟ ਹਾਲਾਤਾਂ ‘ਚ ਟੀਮ ਲਈ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ 48 ਗੇਂਦਾਂ ‘ਚ ਸੱਤ ਚੌਕੇ ਅਤੇ ਇੱਕ ਛੱਕਾ ਲਾ ਕੇ 51 ਦੌੜਾਂ ਬਣਾਈਆਂ ਜੋ ਸ੍ਰੀਲੰਕਾਈ ਪਾਰੀ ਦਾ ਸਭ ਤੋਂ ਵੱਡਾ ਸਕੋਰ ਰਿਹਾ ਪਰ ਭਾਰਤ ਦੇ 600 ਦੇ ਸਕੋਰ ਸਾਹਮਣੇ ਇਹ ਟੀਮ ਨੂੰ ਫਾਲੋਆਨ ਤੋਂ ਬਚਾਉਣ ਲਈ ਕਾਫੀ ਨਹੀਂ ਸੀ

ਧਨੰਜੈ ਡੀ ਸਿਲਵਾ ਇੱਕ ਹੀ ਗੇਂਦ ਖੇਡ ਸਕੇ ਸਨ ਕਿ ਸਿਫਰ ‘ਤੇ ਉਨ੍ਹਾਂ ਨੂੰ ਜਡੇਜਾ ਨੇ ਬੋਲਡ ਕਰ ਦਿੱਤਾ ਦਿਲਰੂਵਾਨ ਪਰੇਰਾ ਨੇ 25 ਦੌੜਾਂ ਦੀ ਤੇਜ ਪਾਰੀ ਖੇਡੀ ਜਿਨ੍ਹਾਂ ਨੂੰ ਫਿਰ ਅਸ਼ਵਿਨ ਨੇ ਬੋਲਡ ਕੀਤਾ ਖੱਬੇ ਹੱਥ ਦੇ ਸਪਿੱਨਰ ਰੰਗਨਾ ਹੇਰਾਤ ਨੂੰ ਦੋ ਦੌੜਾਂ ‘ਤੇ ਸ਼ਮੀ ਨੇ ਬੋਲਡ ਕੀਤਾ ਅਤੇ ਨੁਵਾਨ ਪ੍ਰਦੀਪ ਨੂੰ ਸਿਫਰ ‘ਤੇ ਅਸ਼ਵਿਨ ਨੇ ਬੋਲਡ ਕਰਕੇ ਸ੍ਰੀਲੰਕਾ ਦੀ ਪਾਰੀ ਦਾ ਆਖਰੀ ਵਿਕਟ ਕੱਢਿਆ ਪੁਸ਼ਪਕੁਮਾਰਾ 15 ਦੌੜਾਂ ‘ਤੇ ਨਾਬਾਦ ਰਹੇ ਅਤੇ ਮੇਜ਼ਬਾਨ ਟੀਮ ਦੀ ਪਾਰੀ 183 ਦੌੜਾਂ ‘ਤੇ ਸਿਮਟਨ ਨਾਲ ਹੀ ਲੰਚ ਹੋ ਗਿਆ ਸ੍ਰੀਲੰਕਾ ਨੇ ਆਪਣੇ ਆਖਰੀ ਅੱਠ ਵਿਕਟ ਸਿਰਫ 123 ਦੌੜਾਂ ਜੋੜ ਕੇ ਗੁਆ ਦਿੱਤੇ

ਜਡੇਜਾ ਨੇ ਪੂਰੀਆਂ ਕੀਤੀਆਂ 150 ਵਿਕਟਾਂ

ਰਵਿੰਦਰ ਜਡੇਜਾ ਇੱਥੇ ਸ੍ਰੀਲੰਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਧਨੰਜੈ ਡਿਸਿਲਵਾ ਦੀ ਵਿਕਟ ਲੈ ਕੇ ਉਪਲੱਬਧੀ ਹਾਸਲ ਕੀਤੀ ਭਾਰਤੀ ਗੇਂਦਬਾਜ਼ਾਂ ‘ਚ ਸਿਰਫ ਰਵੀਚੰਦਰਨ ਅਸ਼ਵਿਨ ਨੇ ਹੀ ਉਨ੍ਹਾਂ ਨਾਲੋਂ ਘੱਟ ਮੈਚਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਹਨ ਜਡੇਜਾ ਨੇ ਆਪਣੇ 32ਵੇਂ ਮੈਚ ‘ਚ ਇਹ ਉਪਲੱਬਧੀ ਹਾਸਲ ਕੀਤੀ ਹੈ ਜਦੋਂਕਿ ਅਸ਼ਵਿਨ ਨੇ 29ਵੇਂ ਮੈਚ ‘ਚ ਹੀ ਇਹ ਕਾਰਨਾਮਾ ਕਰ ਦਿੱਤਾ ਸੀ ਸਾਬਕਾ ਮਹਾਨ ਸਪਿੱਨਰ ਇਰਾਪੱਲੀ ਪ੍ਰਸੰਨਾ ਅਤੇ ਅਨਿਲ ਕੁੰਬਲੇ ਨੇ 34 ਮੈਚਾਂ ‘ਚ ਇਹ ਉਪਲੱਬਧੀ ਹਾਸਲ ਕੀਤੀ ਸੀ ਜਦੋਂ ਕਿ ਹਰਭਜਨ ਨੇ 35 ਮੈਚਾਂ ‘ਚ 150 ਵਿਕਟਾਂ ਹਾਸਲ ਕੀਤੀਆਂ ਸਨ
ਜਡੇਜਾ ਸਗੋਂ 150 ਵਿਕਟਾਂ ਦੀ ਉਪਲੱਬਧੀ ਹਾਸਲ ਕਰਨ ਵਾਲੇ ਭਾਰਤੀ ਸਪਿੱਨਰਾਂ ‘ਚ ਸਭ ਤੋਂ ਤੇਜ ਹਨ ਉਨ੍ਹਾਂ ਨੇ ਵੀਨੂੰ ਮਾਂਕੜ (40 ਟੈਸਟ), ਬਿਸ਼ਨ ਸਿੰਘ ਬੇਦੀ (41 ਟੈਸਟ) ਅਤੇ ਰਵੀ ਸ਼ਾਸਤਰੀ (78 ਟੈਸਟ) ਨੂੰ ਪਿੱਛੇ ਛੱਡਿਆ