ਲੜਕੀ ਨਾਲ ਦੁਰਵਿਹਾਰ ਦੇ ਦੋਸ਼ ‘ਚ ਵਿਕਾਸ ਬਰਾਲਾ ਗ੍ਰਿਫ਼ਤਾਰ, ਮਿਲੀ ਜਮਾਨਤ

BJP, Vikas barala, Arrested, Chandigarh Police, Bail

ਸੂਬਾ ਭਾਜਪਾ ਪ੍ਰਧਾਨ ਦਾ ਪੁੱਤਰ ਹੈ ਮੁਲਜ਼ਮ

ਅਨਿਲ ਕੱਕੜ, ਚੰਡੀਗੜ੍ਹ:ਹਰਿਆਣਾ ਭਾਜਪਾ ਸੂਬਾ ਪ੍ਰਧਾਨ ਬਰਾਲਾ ਲਈ ਸ਼ਨਿੱਚਰਵਾਰ  ਉਨ੍ਹਾਂ ਦੇ ਪੁੱਤਰ ਨੇ ਵੱਡੀ ਮੁਸ਼ਕਲ ਖੜ੍ਹੀ ਕਰ ਦਿੱਤੀ ਵਿਕਾਸ ਬਰਾਲਾ ਨੇ ਕਥਿਤ ਤੌਰ ‘ਤੇ ਬੀਤੀ ਰਾਤ ਸ਼ਰਾਬ ਦੇ ਨਸ਼ੇ ‘ਚ ਇੱਕ ਆਈਏਐਸ ਦੀ ਧੀ ਦੀ ਕਾਰ ਦਾ ਪਿੱਛਾ ਕੀਤਾ ਇਸ ਤੋਂ ਬਾਅਦ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ

ਹਾਲਾਂਕਿ ਦੋਵਾਂ ਮੁਲਜ਼ਮਾਂ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਜਮਾਨਤ ਮਿਲ ਗਈ ਉੱਥੇ ਮਾਮਲੇ ਨੇ ਇੰਨਾ ਤੁੱਲ ਫੜਿਆ ਕਿ ਬਰਾਲਾ ‘ਤੇ ਵਿਰੋਧੀ ਧਿਰ ਨੇ ਅਸਤੀਫਾ ਦੇਣ ਦਾ ਦਬਾਅ ਬਣਾ ਦਿੱਤਾ ਹੈ ਪੀੜਤਾ ਅਨੁਸਾਰ ਬੀਤੀ ਰਾਤ ਲਗਭਗ ਸਾਢੇ 12 ਵਜੇ ਵਿਕਾਸ ਅਤੇ ਉਸਦੇ ਸਾਥੀ ਨੇ ਚੰਡੀਗੜ੍ਹ ਸੈਕਟਰ-7 ਪੈਟਰੋਲ ਪੰਪ ਤੋਂ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਸ਼ਰਾਬ ਦੇ ਨਸ਼ੇ ‘ਚ ਧੂਤ ਦੋਸ਼ੀਆਂ ਨੇ ਆਪਣੀ ਕਾਰ ਉਸ ਦੀ ਕਾਰ ਦੇ ਪਿੱਛਾ ਲਾ ਦਿੱਤੀ ਅਤੇ ਕਾਫੀ ਦੂਰ ਤੱਕ ਉਸਦਾ ਪਿੱਛਾ ਕਰਦੇ ਰਹੇ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਇਸ ਦੌਰਾਨ ਪੀੜਤਾ ਨੇ 100 ਨੰਬਰ ‘ਤੇ ਪੁਲਿਸ ਨੂੰ ਇਸ ਬਾਰੇ ਦੱਸਿਆ

ਡੀਐਸਪੀ ਈਸਟ ਸਤੀਸ਼ ਕੁਮਾਰ ਨੇ ਦੱਸਿਆ ਕਿ ਸੈਕਟਰ 26 ਦੇ ਟਰਾਂਸਪੋਰਟ ਚੌਂਕ ਤੋਂ ਲੜਕੀ ਦਾ ਪਿੱਛਾ ਕੀਤੇ ਜਾਣ ਦੌਰਾਨ ਪੁਲਿਸ ਨੇ ਵਿਕਾਸ ਬਰਾਲਾ ਅਤੇ ਉਸਦੇ ਸਾਥੀ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਸੈਕਟਰ 26 ਪੁਲਿਸ ਥਾਣੇ ‘ਚ ਲੈ ਗਈ ਵਿਕਾਸ ਅਤੇ ਉਸਦੇ ਦੋਸਤ ਖਿਲਾਫ਼ ਛੇੜਛਾੜ ਕਰਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ

ਜ਼ਿਕਰਯੋਗ ਹੈ ਕਿ ਵਿਕਾਸ ਬਰਾਲਾ ਐਲ.ਐਲ.ਬੀ. ਦਾ ਸਟੂਡੈਂਟ ਹੈ ਅਤੇ ਉਸਦਾ ਸਾਥੀ ਐਲ.ਐਲ.ਬੀ. ਪਾਸ ਕਰ ਚੁੱਕਾ ਹੈ ਉੱਥੇ ਪੀੜਤ ਲੜਕੀ ਨੇ ਫੇਸਬੁੱਕ ‘ਤੇ ਲਿਖਿਆ ਕਿ ਜੇਕਰ ਇਹ ਘਟਨਾ ਚੰਡੀਗੜ੍ਹ ‘ਚ ਹੋ ਸਕਦੀ ਹੈ ਤਾਂ ਭਾਰਤ ‘ਚ ਕੋਈ ਜਗ੍ਹਾ ਸੁਰੱਖਿਅਤ ਨਹੀਂ ਹੈ ਉੱਥੇ ਲੜਕੀ ਨੇ ਚੰਡੀਗੜ੍ਹ ਪੁਲਿਸ ਦਾ ਧੰਨਵਾਦ ਕੀਤਾ, ਜਿਸ ਨੇ ਸਮੇਂ ‘ਤੇ ਪਹੁੰਚ ਕੇ ਲੜਕੀ ਨੂੰ ਸ਼ਰਾਬ ਦੇ ਨਸ਼ੇ ‘ਚ ਧੂਤ  ਲੜਕਿਆਂ ਤੋਂ ਬਚਾਇਆ

ਦੋ ਧੀਆਂ ਦਾ ਪਿਤਾ ਹਾਂ, ਇਸ ਲਈ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਵਾਂਗਾ : ਆਈਏਐਸ ਕੁੰਡੂ

ਆਈਏਐਸ ਅਧਿਕਾਰੀ ਵੀਰੇਂਦਰ ਕੁੰਡੂ ਨੇ ਆਪਣੀ ਧੀ ਨਾਲ ਦੁਰਵਿਹਾਰ ‘ਤੇ ਪ੍ਰਤੀਕਿਰਿਆ ਦਿੰਦਿਆਂ ਫੇਸਬੁੱਕ ‘ਤੇ ਲਿਖਿਆ ਹੈ ਕਿ ਉਹ ਦੋ ਧੀਆਂ ਦਾ ਪਿਤਾ ਹੈ ਅਤੇ ਉਹ ਇਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਾ ਕੇ ਛੱਡਣਗੇ ਉਨ੍ਹਾਂ ਨੇ ਕਿਹਾ ਕਿ ਇੱਕ ਪਿਤਾ ਹੋਣ ਦੇ ਨਾਤੇ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ ਉੱੰਥੇ ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੋਸ਼ੀ ਪ੍ਰਭਾਵਸ਼ਾਲੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਪਰ ਜੇਕਰ ਉਨ੍ਹਾਂ  ਜਿਹੇ ਅਫਸਰ ਵੀ ਗੁੰਡਿਆਂ ਖਿਲਾਫ਼ ਖੜ੍ਹੇ ਨਹੀਂ ਹੋਣਗੇ ਤਾਂ ਦੇਸ਼ ‘ਚ ਕੌਣ ਅਜਿਹੇ ਵਿਅਕਤੀਆਂ ਖਿਲਾਫ਼ ਆਵਾਜ਼ ਚੁੱਕੇਗਾ

ਭਾਜਪਾ ਆਗੂਆਂ ਨੇ ਲਾਇਆ ਵਿਰੋਧੀਆਂ ‘ਤੇ ਸਾਜਿਸ਼ ਰਚਣ ਦਾ ਦੋਸ਼

ਭਾਜਪਾ ਦੇ ਸੂਬਾ ਬੁਲਾਰੇ  ਰਾਜੀਵ ਜੇਤਲੀ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਲੋਕਪ੍ਰਿਅਤਾ ਤੋਂ ਘਬਰਾ ਕੇ ਵਿਰੋਧੀ ਧਿਰ ਆਗੂਆਂ ਨੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਸਾਜਿਸ ਰਚੀ ਹੈ ਵਿਰੋਧੀ ਧਿਰ ਆਗੂਆਂ ‘ਚ ਉਭਰਦੇ ਹੋਏ ਨੌਜਵਾਨ ਭਾਜਪਾ ਆਗੂ ਤੋਂ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਲਈ ਬੱਚਿਆਂ ਦਾ ਸਹਾਰਾ ਲੈ ਰਹੇ ਹਨ ਅਜਿਹੇ ਆਗੂ ਅਤੇ ਅਧਿਕਾਰੀਆਂ ਦੀ ਮਨਸ਼ਾ ਅਤੇ ਉਨ੍ਹਾਂ ਵੱਲੋਂ ਰਚੀ ਗਈ ਸਾਜਿਸ਼ ਨੂੰ ਜਲਦ ਹੀ ਉਜਾਗਰ ਕੀਤਾ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।