ਗੰਭੀਰ ਨੇ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ

ਭਾਰਤ ਨੂੰ 2007 ਦਾ ਟੀ20 ਵਿਸ਼ਵ ਕੱਪ ਅਤੇ 2011 ਦਾ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨਹ ਭੂਮਿਕਾ ਨਿਭਾਈ ਸੀ

 
ਨਵੀਂ ਦਿੱਲੀ, 4 ਦਸੰਬਰ

 

ਭਾਰਤੀ ਟੀਮ ਤੋਂ ਲੰਮੇ ਸਮੇਂ ਤੋਂ ਬਾਹਰ ਚੱਲ ਰਹੇ ਅਤੇ ਆਈਪੀਐਲ ਟੀਮ ਦਿੱਲੀ ਤੋਂ ਰਿਲੀਜ਼ ਕਰ ਦਿੱਤੇ ਗਏ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਗੰਭੀਰ ਨੇ ਟਵਿੱਟਰ ਅਤੇ ਫੇਸਬੁਕ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਸੰਨਿਆਸ ਦਾ ਐਲਾਨ ਕੀਤਾ ਭਾਰਤ ਦੇ ਸਭ ਤੋਂ ਸਫ਼ਲ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਗੰਭੀਰ ਨੇ ਭਾਰਤ ਨੂੰ 2007 ਦਾ ਟੀ20 ਵਿਸ਼ਵ ਕੱਪ ਅਤੇ 2011 ਦਾ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨਹ ਭੂਮਿਕਾ ਨਿਭਾਈ ਸੀ

 

ਆਖ਼ਰੀ ਟੈਸਟ ਇੰਗਲੈਂਡ ਵਿਰੁੱਧ ਰਾਜਕੋਟ ‘ਚ ਨਵੰਬਰ 2016 ‘ਚ

 

ਦਿੱਲੀ ਦੇ ਗੰਭੀਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਭ ਤੋਂ ਮੁਸ਼ਕਲ ਫੈਸਲੇ ਭਾਰੀ ਦਿਲ ਨਾਲ ਲਏ ਜਾਂਦੇ ਹਨ ਮੈਂ ਅੱਜ ਭਰੇ ਮਨ ਨਾਲ ਇਹ ਐਲਾਨ ਕਰ ਰਿਹਾ ਹਾਂ ਜਿਸ ਤੋਂ ਮੈਂ ਪੂਰੀ ਜਿੰਦਗੀ ਡਰਦਾ ਰਿਹਾ 37ਸਾਲਾ ਗੰਭੀਰ ਨੇ ਭਾਰਤ ਲਈ 58 ਟੈਸਟ ‘ਚ 4154, 147 ਇੱਕ ਰੋਜ਼ਾ ‘ਚ 5238 ਅਤੇ 37 ਟੀ20 ਮੈਚਾਂ ‘ਚ 932 ਦੌੜਾਂ ਬਣਾਈਆਂ ਗੰਭੀਰ ਨੇ ਭਾਰਤ ਲਈ ਪਹਿਲਾ ਟੈਸਟ ਮੈਚ ਨਵੰਬਰ 2004 ‘ਚ ਮੁੰਬਈ ‘ਚ ਆਸਟਰੇਲੀਆ ਵਿਰੁੱਧ ਖੇਡਿਆ ਸੀ ਅਤੇ ਉਹਨਾਂ ਦਾ ਆਖ਼ਰੀ ਟੈਸਟ ਇੰਗਲੈਂਡ ਵਿਰੁੱਧ ਰਾਜਕੋਟ ‘ਚ ਨਵੰਬਰ 2016 ‘ਚ ਰਿਹਾ ਸੀ ਗੰਭੀਰ ਨੇ ਇੱਕ ਰੋਜ਼ਾ ‘ਚ 2003 ‘ਚ ਬੰਗਲਾਦੇਸ਼ ਵਿਰੁੱਧ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਦਾ ਆਖ਼ਰੀ ਇੱਕ ਰੋਜ਼ਾ ਜਨਵਰੀ 2013 ਨੂੰ ਸੀ

 

 

 ਆਖ਼ਰੀ ਟੀ20 ਦਸੰਬਰ 2012 ‘ਚ ਪਾਕਿਸਤਾਨ ਵਿਰੁੱਧ ਸੀ

 

 

ਉਹਨਾਂ ਦਾ ਪਹਿਲਾ ਟੀ20 ਅੰਤਰਰਾਸ਼ਟਰੀ ਮੈਚ ਸਤੰਬਰ 2017 ਨੂੰ ਸਕਾਟਲੈਂਡ ਵਿਰੁੱਧ ਸੀ ਜਦੋਂਕਿ ਆਖ਼ਰੀ ਟੀ20 ਦਸੰਬਰ 2012 ‘ਚ ਪਾਕਿਸਤਾਨ ਵਿਰੁੱਧ ਸੀ ਆਈਪੀਐਲ ‘ਚ ਕੋਲਕਾਤਾ ਨੂੰ ਦੋ ਵਾਰ ਚੈਂਪੀਅਨ ਬਣਾਉਣ ਵਾਲੇ ਗੰਭੀਰ ਇਸ ਸਾਲ ਆਈਪੀਐਲ ‘ਚ ਕੋਲਕਾਤਾ ਨੂੰ ਛੱਡ ਕੇ ਵਾਪਸ ਦਿੱਲੀ ਦੀ ਟੀਮ ਨਾਲ ਜੁੜੇ ਸਨ ਅਤੇ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਕੁਝ ਮੈਚਾਂ ‘ਚ ਟੀਮ ਦੀ ਨਾਕਾਮੀ ਤੋਂ ਬਾਅਦ ਗੰਭੀਰ ਨੇ ਕਪਤਾਨੀ ਛੱਡ ਦਿੱਤੀ ਸੀ ਉਹਨਾਂ ਨੂੰ ਫਿਰ ਇਕਾਦਸ਼ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਅਤੇ 2019 ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਸੀ  ਇਹ ਅਜੀਬ ਇੱਤਫ਼ਾਕ ਰਿਹਾ ਕਿ ਦਿੱਲੀ ਡੇਅਰਡੇਵਿਲਜ਼ ਨੇ ਅੱਜ ਹੀ ਆਪਣਾ ਨਾਂਅ ਬਦਲ ਕੇ ਦਿੱਲੀ ਕੈਪੀਟਲਜ਼ ਰੱਖ ਲਿਆ ਅਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਗੰਭੀਰ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਖ਼ਬਰ ਆ ਗਈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।