ਕੇਰਲ ’ਚ ਹੜ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਵਾਉਣ ਗਡਕਰੀ : ਰਾਹੁਲ

Rahul Gandhi

ਕੇਰਲ ’ਚ ਹੜ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਵਾਉਣ ਗਡਕਰੀ : ਰਾਹੁਲ

ਵਾਇਨਾਡ, (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕੇਰਲ ਦੇ ਵਾਇਨਾਡ ਤੋਂ ਸਾਂਸਦ ਰਾਹੁਲ ਗਾਂਧੀ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਰਾਜ ’ਚ ਭਾਰੀ ਬਾਰਸ਼ ਕਾਰਨ ਆਏ ਹੜ ਅਤੇ ਜ਼ਮੀਨ ਖਿਸਕਣ ਕਾਰਨ ਰਾਜ ਦੇ ਤਿੰਨ ਜਿਲਿਆਂ ’ਚ ਨੁਕਸਾਨੀਆਂ ਗਈਆਂ ਸੜਕਾਂ ਦੀ ਮੁਰੰਮਤ ਅਤੇ ਮੁੜ ਨਿਰਮਾਣ ਲਈ ਰਾਸ਼ੀ ਵੰਡਣ ਦੀ ਅਪੀਲ ਕੀਤੀ ਹੈ। ਸ੍ਰੀ ਗਾਂਧੀ ਨੇ ਸ੍ਰੀ ਗਡਕਰੀ ਨੂੰ ਸੋਮਵਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਉਹਨਾਂ ਦੇ ਸੰਸਦੀ ਖੇਤਰ, ਜੋ ਤਿੰਨ ਜਿਲਿਆਂ ਵਾਇਨਾਡ, ਮਲਾਪੁਰਮ ਅਤੇ ਕੋਝੀਕੋਡ ਜਿਲਿਆਂ ’ਚ ਫੈਲਿਆ ਹੋਇਆ ਹੈ, ਪਿਛਲੀ ਅੱਠ ਅਗਸਤ ਨੂੰ ਹੋਈ ਭਾਰੀ ਬਾਰਸ਼ ਅਤੇ ਹੜ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। (Rahul Gandhi)

ਉਹਨਾਂ ਆਪਣੇ ਪੱਤਰ ’ਚ ਇਹ ਵੀ ਜਿਕਰ ਕੀਤਾ ਹੈ ਕਿ ਉਹਨਾਂ ਦੇ ਸੰਸਦੀ ਖੇਤਰ ’ਚ ਜ਼ਿਆਦਾਤਰ ਸੜਕਾਂ ਅਤੇ ਹੋਰ ਸੰਚਾਰ ਸੰਪਰਕ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੇ ਹਨ ਜਾਂ ਫਿਰ ਨੁਕਸਾਨੇ ਗਏ ਹਨ। ਕਾਂਗਰਸ ਨੇਤਾ ਮੰਗਲਵਾਰ ਨੂੰ ਹੜ ਅਤੇ ਜ਼ਮੀਨ ਖਿਸਕਣ ਦੀ ਚਪੇਟ ’ਚ ਆਏ ਵਾਇਨਾਡ ਤੇ ਮਲਾਪੁਰਮ ਜ਼ਿਲਿਆਂ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜਾ ਵੀ ਲੈਣਗੇ। (Rahul Gandhi)