ਤੂਫਾਨ ਦਾ ਕਹਿਰ: ਜੜੋਂ ਪੁੱਟ ਮਾਰਿਆ ਮੋਬਾਇਲ ਟਾਵਰ, ਨੁਕਸਾਨੇ ਗਏ ਕਈ ਘਰ

Storm
ਹਨ੍ਹੇਰੀ ਝੱਖੜ ਦੌਰਾਨ ਨੁਕਸਾਨਿਆ ਗਿਆ ਟਾਵਰ। ਤਸਵੀਰ: ਸੁਰੇਸ਼ ਗਰਗ 

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। Storm ਵੀਰਵਾਰ ਸ਼ਾਮ ਆਏ ਤੇਜ਼ ਝੱਖੜ, ਹਨ੍ਹੇਰੀ ਤੇ ਹਲਕੀ ਬਾਰਿਸ਼ ਤੋਂ ਬਾਅਦ ਜਿਥੇ ਲੋਕਾਂ ਨੂੰ ਤਪਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਉਥੇ ਹੀ ਇਹ ਹਨੇਰੀ, ਝੱਖੜ ਲੋਕਾਂ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਲੈ ਕੇ ਆਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਤੋਂ ਹਨ੍ਹੇਰੀ ਕਾਰਨ ਵਾਪਰੀਆਂ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲੀਆਂ।

Storm
ਹਨ੍ਹੇਰੀ ਝੱਖੜ ਦੌਰਾਨ ਨੁਕਸਾਨਿਆ ਗਿਆ ਟਾਵਰ। ਤਸਵੀਰ: ਸੁਰੇਸ਼ ਗਰਗ

ਇਹ ਵੀ ਪੜ੍ਹੋ: ਲਿੰਕ ’ਤੇ ਕਲਿੱਕ ਕਰਨਾ ਪਿਆ ਮਹਿੰਗਾ: ਖਾਤੇ ’ਚੋਂ ਕੱਟੇ ਗਏ ਪੌਣੇ 6 ਲੱਖ ਰੁਪਏ

ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਤਰਖਾਣ ਵਾਲਾ ਵਿਖੇ ਝੱਖੜ ਕਾਰਨ ਕਰੀਬ 25 ਸਾਲ ਪੁਰਾਣਾ 120 ਫੁੱਟ ਉੱਚਾ ਬੀਐਸਐਨਐਲ ਕੰਪਨੀ ਦਾ ਮੋਬਾਇਲ ਟਾਵਰ ਜ਼ਮੀਨ ’ਤੇ ਢਹਿ-ਢੇਰੀ ਹੋ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਏਰੀਏ ’ਚ ਹੜਕੰਪ ਮੰਚ ਗਿਆ ਤੇ ਆਸ-ਪਾਸ ਲੱਗੇ ਘਰਾਂ ਤੋਂ ਇਲਾਵਾ ਇੱਕ ਦੁਕਾਨ ਵੀ ਨੁਕਸਾਨੀ ਗਈ। ਸੂਤਰਾਂ ਮੁਤਾਬਿਕ ਇਸ ਘਟਨਾ ’ਚ ਇੱਕ ਨੌਜਵਾਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਵੀ ਮਿਲਿਆ, ਜਿਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।