ਗਰਮੀ ਦਾ ਪ੍ਰਕੋਪ ਵਧਿਆ, ਐਤਵਾਰ ਦੇ ਮੁਕਾਬਲੇ ਅੱਜ ਦੇ ਤਾਪਮਾਨ ’ਚ ਵਾਧਾ
- ਐਤਵਾਰ ਦੇ ਮੁਕਾਬਲੇ ਸੌਮਵਾਰ ਨੂੰ ਤਾਪਮਾਨ ’ਚ 1.8 ਡਿਗਰੀ ਸੈਲਸੀਅਸ ਦਾ ਵਾਧਾ
- ਸੌਮਵਾਰ ਨੂੰ ਸੂਬੇ ਦੇ ਸਮਰਾਲਾ ਤੇ ਅਬੋਹਰ ’ਚ 42.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੌਸਮ ਦੇ ਮੱਦੇਨਜ਼ਰ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਜਿਸ ਤਹਿਤ ਰਾਜ ਦੇ ਕਈ ਥਾਵਾਂ ’ਤੇ ਐਤਵਾਰ ਦੇ ਮੁਕਾਬਲੇ ਸੌਮਵਾਰ ਨੂੰ ਜ਼ਿਆਦਾ ਤਾਪਮਾਨ ਰਿਕਾਰਡ ਹੋਇਆ ਹੈ। ਜਿਸ ਨਾਲ ਸੌਮਵਾਰ ਨੂੰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਸਮਰਾਲਾ ਤੇ ਅਬੋਹਰ ਸਭ ਤੋਂ ਜ਼ਿਆਦਾ ਗਰਮ ਰਹੇ। ਪੰਜਾਬ ’ਚ ਐਤਵਾਰ ਨੂੰ ਮੌਸਮ ਖੁਸ਼ਕ ਰਹਿਣ ਕਾਰਨ ਪਿਛਲੇ ਦਿਨਾਂ ਦੇ ਮੁਕਾਬਲੇ ਕਾਫ਼ੀ ਗਰਮ ਰਿਹਾ। ਜਿਸ ਕਾਰਨ ਸੂਬੇ ਦੇ ਦਰਜ਼ਨ ਦੇ ਕਰੀਬ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ। (Weather Update Punjab)
ਇਹ ਵੀ ਪੜ੍ਹੋ : ਟਰੱਕ ’ਚੋਂ 20 ਕਿੱਲੋ ਅਫੀਮ ਸਮੇਤ ਦੋ ਗ੍ਰਿਫਤਾਰ
ਰਿਪੋਰਟ ਮੁਤਾਬਕ ਸੌਮਵਾਰ ਨੂੰ ਸਮਰਾਲਾ ਤੇ ਅਬੋਹਰ ਦਾ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਜਦਕਿ ਐਤਵਾਰ ਦੇ ਮੁਕਾਬਲੇ ਸੌਮਵਾਰ ਨੂੰ ਤਾਪਮਾਨ ਵਿੰਚ 1.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ਼ ਰਿਕਾਰਡ ਕੀਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਵਧ ਰਹੀ ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਵੀ ਐਡਵਾਈਜਰੀ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ 1.6 ਡਿਗਰੀ ਸੈਲਸੀਅਸ ਤਾਪਮਾਨ ਦਾ ਵਾਧਾ ਹੋਇਆ ਹੈ। ਜਦਕਿ ਹਰਿਆਣਾ ਸਟੇਟ ’ਚ ਦਿਨ ਦਾ ਤਾਪਮਾਨ 43 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਹੈ। (Weather Update Punjab)
ਅੱਗੇ ਕਿਵੇਂ ਰਹੇਗਾ ਮੌਸਮ | Weather Update Punjab
ਮੌਸਮ ਵਿਗਿਆਨੀਆਂ ਅਨੁਸਾਰ 8 ਮਈ ਤੱਕ ਪੰਜਾਬ ’ਚ ਮੌਸਮ ਖੁਸ਼ਕ ਰਹੇਗਾ ਤੇ ਗਰਮੀ ’ਚ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਪਰ 9 ਮਈ ਤੋਂ ਮੌਸਮ ’ਚ ਬਦਲਾਅ ਆਏਗਾ। ਜਿਸ ਤੋਂ ਬਾਅਦ ਪੱਛਮੀ ਪੌਣਾਂ ਦੇ ਮੁੜ ਸਰਗਰਮ ਹੋਣ ਨਾਲ 11 ਮਈ ਤੱਕ ਪੰਜਾਬ ਸੂਬੇ ਦੇ ਕੁੱਝ ਜ਼ਿਲ੍ਹਿਆਂ ’ਚ ਬੱਦਲਵਾਈ ਛਾ ਸਕਦੀ ਹੈ ਅਤੇ ਕੁੱਝ ਥਾਵਾਂ ’ਤੇ ਮੀਂਹ ਵੀ ਪੈ ਸਕਦਾ ਹੈ। (Weather Update Punjab)