ਨਮ ਅੱਖਾਂ ਨਾਲ ਮਨੋਹਰ ਲਾਲ ਇੰਸਾਂ ਦਾ ਕੀਤਾ ਅੰਤਿਮ ਸਸਕਾਰ

ਆਈਜੀ ਬਠਿੰਡਾ ਜੋਨ ਦੇ ਭਰੋਸੇ ਮਗਰੋਂ ਧਰਨਾ ਵੀ ਕੀਤਾ ਸਮਾਪਤ

ਸਲਾਬਤਪੁਰਾ/ਭਗਤਾ ਭਾਈਕਾ, (ਸੁਰਿੰਦਰਪਾਲ) ਕਸਬਾ ਭਗਤਾ ਭਾਈ ‘ਚ 20 ਨਵੰਬਰ ਨੂੰ ਦੋ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੋਹਰ ਲਾਲ ਇੰਸਾਂ (55) ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਧ ਸੰੰਗਤ ਵੱਲੋਂ ਬਰਾਨਾਲਾ-ਬਾਜਾਖਾਨਾ ਸੜਕ ‘ਤੇ ਲਾਇਆ ਧਰਨਾ ਅੱਜ ਪੰਜਵੇਂ ਦਿਨ ਬਠਿੰਡਾ ਜੋਨ ਦੇ ਆਈਜੀ ਜਸਕਰਨ ਸਿੰਘ ਵੱਲੋਂ ਤੇਜ਼ੀ ਨਾਲ ਜਾਂਚ ਕਰਨ ਦੇ ਭਰੋਸੇ ਮਗਰੋਂ ਖਤਮ ਹੋ ਗਿਆ ਧਰਨਾ ਚੁੱਕਣ ਮਗਰੋਂ ਮਨੋਹਰ ਲਾਲ ਇੰਸਾਂ ਦਾ ਸਸਕਾਰ ਗਮਗੀਨ ਮਹੌਲ ‘ਚ ਭਗਤਾ ਭਾਈਕਾ ਦੇ ਸਮਸ਼ਾਨਘਾਟ ‘ਚ ਕੀਤਾ ਗਿਆ ਜਿੱਥੇ ਵੱਡੀ ਗਿਣਤੀ ‘ਚ ਡੇਰਾ ਸ਼ਰਧਾਲੂ ਹਾਜ਼ਰ ਸਨ

ਮਨੋਹਰ ਲਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਸਲਾਬਤਪੁਰਾ ਤੋਂ ਭਗਤਾ ਭਾਈਕਾ ਲਿਜਾਣ ਵੇਲੇ ਡੇਰਾ ਸ਼ਰਧਾਲੂਆਂ ਨੇ ‘ਮਨੋਹਰ ਲਾਲ ਇੰਸਾਂ ਅਮਰ ਰਹੇ’, ‘ਜਬ ਤੱਕ ਸੂਰਜ-ਚਾਂਦ ਰਹੇਗਾ, ਮਨੋਹਰ ਲਾਲ ਇੰਸਾਂ ਤੇਰਾ ਨਾਮ ਰਹੇਗਾ’ ਦੇ ਆਕਾਸ਼ ਗੂੰਜਾਊ ਨਾਅਰੇ ਲਾਏ ਸਸਕਾਰ ਮੌਕੇ ਚਿਤਾ ਨੂੰ ਮੁੱਖ ਅਗਨੀ ਮਨੋਹਰ ਲਾਲ ਇੰਸਾਂ ਦੇ ਪੁੱਤਰ ਜਤਿੰਦਰਵੀਰ ਜਿੰਮੀ ਇੰਸਾਂ ਨੇ ਦਿਖਾਈ ਇਸ ਤੋਂ ਪਹਿਲਾਂ ਸਾਧ ਸੰਗਤ ਨੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਅਰਦਾਸ ਬੇਨਤੀ ਦਾ ਸ਼ਬਦ ਬੋਲਿਆ ਸਲਾਬਤਪੁਰਾ ਪੁੱਜੇ ਬਠਿੰਡਾ ਜੋਨ ਦੇ ਆਈਜੀ ਜਸਕਰਨ ਸਿੰਘ ਅਤੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਜਿੰਮੇਵਾਰ ਸੇਵਾਦਾਰਾਂ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਬਣੇ ਭਰੋਸੇ ਮਗਰੋਂ ਆਈਜੀ ਨੇ ਧਰਨੇ ਵਾਲੇ ਮੁੱਖ ਮੰਚ ਤੋਂ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਇਸ ਕਤਲ ਦੇ ਮਾਮਲੇ ‘ਚ ਪੂਰੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ

ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ‘ਚ ਜਾਂਚ ਲਈ ਕੁੱਝ ਸਮਾਂ ਤਾਂ ਲੱਗਦਾ ਹੈ ਪਰ ਫਿਰ ਵੀ ਪੁਲਿਸ ਪੂਰੀ ਤੇਜੀ ਨਾਲ ਕਾਰਵਾਈ ਕਰ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ, , ਜਤਿੰਦਰ ਮਹਾਸ਼ਾ, ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਬਲਰਾਜ ਇੰਸਾਂ, 45 ਮੈਂਬਰ ਹਰਚਰਨ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਰਵੀ ਇੰਸਾਂ, ਸੰਤੋਖ ਇੰਸਾਂ, ਸੇਵਕ ਗੋਨਿਆਣਾ, ਬਲਜਿੰਦਰ ਬਾਂਡੀ ਤੇ ਗੁਰਦੇਵ ਸਿੰਘ ਇੰਸਾਂ ਸਮੇਤ ਵੱਡੀ ਗਿਣਤੀ ‘ਚ ਸਾਧ ਸੰਗਤ ਹਾਜ਼ਰ ਸੀ

‘ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ’ : ਡੇਰਾ ਸ਼ਰਧਾਲੂ

ਸਲਾਬਤਪੁਰਾ ‘ਚ ਲੱਗੇ ਇਸ ਧਰਨੇ ਦੌਰਾਨ ਮਹੌਲ ਉਸ ਵੇਲੇ ਕਾਫੀ ਭਾਵੁਕ ਹੋ ਗਿਆ ਜਦੋਂ 45 ਮੈਂਬਰ ਹਰਚਰਨ ਸਿੰਘ ਇੰਸਾਂ ਤੇ ਸਮੁੱਚੀ ਸਾਧ ਸੰਗਤ ਨੇ ਬਠਿੰਡਾ ਜੋਨ ਦੇ ਆਈਜੀ ਜਸਕਰਨ ਸਿੰਘ ਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਦੀ ਹਾਜ਼ਰੀ ‘ਚ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ‘ਜਿੰਨ੍ਹਾਂ ਲੋਕਾਂ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ, ਬੇਅਦਬੀ ਕਰਨ ਦੇ ਵਿੱਚ ਹਿੱਸਾ ਪਾਇਆ, ਜਿੰਨਾਂ ਲੋਕਾਂ ਨੇ ਸਾਡੇ ਮੱਥੇ ‘ਤੇ ਧੱਕੇ ਨਾਲ ਕਲੰਕ ਮੜ੍ਹੇ, ਹੇ ਪ੍ਰਮਾਤਮਾ ਉਨ੍ਹਾਂ ਦਾ ਇਸ ਧਰਤੀ ‘ਤੇ ਕੱਖ ਨਾ ਰਹੇ’

ਤੇਜ਼ੀ ਨਾਲ ਜਾਂਚ ਦੇ ਭਰੋਸੇ ਮਗਰੋਂ ਖਤਮ ਕੀਤਾ ਧਰਨਾ : ਹਰਚਰਨ ਸਿੰਘ ਇੰਸਾਂ

45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਦੱਸਿਆ ਕਿ ਆਈਜੀ ਬਠਿੰਡਾ ਜੋਨ ਜਸਕਰਨ ਸਿੰਘ ਤੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਅੱਜ ਉਨ੍ਹਾਂ ਨੂੰ ਇਸ ਕਤਲ ਮਾਮਲੇ ਦੀ ਜਾਂਚ ਨਾਲ ਸਬੰਧਿਤ ਹੁਣ ਤੱਕ ਦੇ ਤੱਥਾਂ ਤੋਂ ਜਾਣੂੰ ਕਰਵਾਇਆ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਇਸ ਭਰੋਸੇ ਮਗਰੋਂ ਵਿਸ਼ਵਾਸ਼ ਉਪਰੰਤ ਸਾਧ ਸੰਗਤ ਦੀ ਸਹਿਮਤੀ ਲੈ ਕੇ ਧਰਨਾ ਚੁੱਕਣ ਮਗਰੋਂ ਮਨੋਹਰ ਲਾਲ ਇੰਸਾਂ ਦਾ ਸਸਕਾਰ ਭਗਤਾ ਭਾਈਕਾ ਵਿਖੇ ਕਰ ਦਿੱਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.