ਪੰਤ ਟੈਸਟ ਮੈਚਾਂ ਲਈ ਪੂਰਾ ਕਾਬਿਲ : ਰਾਹੁਲ ਦ੍ਰਵਿੜ

ਪੰਤ ਨੇ ਇੰਡੀਆ ਏ ਵੱਲੋਂ ਇੰਗਲੈਂਡ ਚ 4 ਅਰਧ ਸੈਂਕੜੇ ਠੋਕੇ | Rahul Dravid

ਲੰਦਨ (ਏਜੰਸੀ)। ਭਾਰਤ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਦਾ ਮੰਨਣਾ ਹੈ ਕਿ ਸੀਮਤ ਓਵਰਾਂ ‘ਚ ਆਪਣੀ ਹਮਲਾਵਰ ਬੱਲੇਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਰਿਸ਼ਭ ਪੰਤ ਟੈਸਟ ਮੈਚਾਂ ‘ਚ ਖੇਡਣ ਦੇ ਹੱਕਦਾਰ ਹਨ ਕਿਉਂਕਿ ਉਸ ਵਿੱਚ ਲੰਮੇ ਫਾਰਮੈੱਟ ‘ਚ ਵੱਖ ਵੱਖ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਜ਼ਜ਼ਬਾ ਅਤੇ ਕੌਸ਼ਲ ਹੈ ਬਰਤਾਨੀਆ ਦੌਰੇ ਦੌਰਾਨ ਭਾਰਤ ਏ ਵੱਲੋਂ ਪ੍ਰਭਾਵੀ ਪ੍ਰਦਰਸ਼ਨ ਤੋਂ ਬਾਅਦ ਪੰਤ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪੰਤ ਨੇ ਇਸ ਦੌਰੇ ‘ਤੇ ਵੈਸਟਇੰਡੀਜ਼ ਏ ਅਤੇ ਇੰਗਲੈਂਡ ਲਾਇੰਜ਼ ਵਿਰੁੱਧ ਭਾਰਤ ਏ ਵੱਲੋਂ ਖੇਡਦਿਆਂ ਚਾਰ ਰੋਜ਼ਾ ਮੈਚਾਂ ‘ਚ ਅਹਿਮ ਮੌਕਿਆਂ ‘ਤੇ ਅਰਧ ਸੈਂਕੜੇ ਠੋਕੇ ਜਿਸ ਵਿੱਚ ਇੰਗਲੈਂਡ ਲਾਇੰਜ਼ ਵਿਰੁੱਧ ਅਹਿਮ 64 ਦੌੜਾਂ ਦੀ ਨਾਬਾਦ ਪਾਰੀ ਵੀ ਸ਼ਾਮਲ ਸੀ। (Rahul Dravid)

ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਪੰਤ ਦੇ ਕੋਚ ਸਨ | Rahul Dravid

ਦ੍ਰਵਿੜ ਨੇ ਬੀਸੀਸੀਆਈ ਟੀਵੀ ‘ਤੇ ਕਿਹਾ ਕਿ ਰਿਸ਼ਭ ਨੇ ਦਿਖਾਇਆ ਕਿ ਉਹ ਵੱਖ ਵੱਖ ਸ਼ੈਲੀ ‘ਚ ਬੱਲੇਬਾਜ਼ੀ ਕਰ ਸਕਦਾ ਹੈ ਉਸ ਕੋਲ ਵੱਖ ਵੱਖ ਅੰਦਾਜ਼ ‘ਚ ਬੱਲੇਬਾਜ਼ੀ ਕਰਨ ਦਾ ਜ਼ਜਬਾ ਅਤੇ ਸ਼ੈਲੀ ਹੈ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਸ਼ਾਮਲ ਰਹਿਣ ਦੌਰਾਨ ਪੰਤ ਦੇ ਕੋਚ ਰਹੇ ਹਨ ਅਤੇ ਉਸਦੀ ਖੇਡ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਦ੍ਰਵਿੜ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਹਮਲਾਵਰ ਖਿਡਾਰੀ ਰਿਹਾ ਹੈ, ਪਰ ਲਾਲ ਗੇਂਦ ਨਾਲ ਖੇਡਦਿਆਂ ਉਸਦਾ ਹਾਲਾਤਾਂ ਨੂੰ ਪੜ੍ਹਣਾ ਮਹੱਤਵਪੂਰਨ ਹੈ ਸਾਨੂੰ ਖੁਸ਼ੀ ਹੈ ਕਿ ਉਸਨੂੰ ਰਾਸ਼ਟਰੀ ਟੀਮ ‘ਚ ਚੁਣਿਆ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਸ ਦਾ ਫ਼ਾਇਦਾ ਉਠਾਵੇਗਾ। (Rahul Dravid)

ਰਾਹੁਲ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਉਸ ਦੀਆਂ ਤਿੰਨ-ਚਾਰ ਪਾਰੀਆਂ ਅਜਿਹੀਆਂ ਸਨ ਜਿੱਥੇ ਉਸਨੇ ਦਿਖਾਇਆ ਕਿ ਉਹ ਵੱਖਰੀ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਵੇਂ ਬੱਲੇਬਾਜ਼ੀ ਕਰਦਾ ਹੈ ਇੱਥੋਂ ਤੱਕ ਕਿ 2017-18 ਰਣਜੀ ਟਰਾਫ਼ੀ ਚਾਰ ਰੋਜ਼ਾ ਮੈਚਾਂ ਦੇ ਸੈਸ਼ਨ ਦੌਰਾਨ ਉਸਨੇ 900 ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਉਸਦਾ ਸਟਰਾਈਕ ਰੇਟ 100 ਤੋਂ ਜ਼ਿਆਦਾ ਸੀ ਦ੍ਰਵਿੜ ਦਾ ਮੰਨਣਾ ਹੈ ਕਿ ਬੀਸੀਸੀਆਈ ਵੱਲੋਂ ਸੀਨੀਅਰ ਟੀਮ ਤੋਂ ਪਹਿਲਾਂ ਭਾਰਤੀ ਏ ਟੀਮ ਦਾ ਇੰਗਲੈਂਡ ਦਾ ਦੌਰਾ ਕਰਾਉਣਾ ਸ਼ਾਨਦਾਰ ਫ਼ੈਸਲਾ ਹੈ ਇਸ ਦੇ ਤਹਿਤ ਦੂਸਰੇ ਦਰਜੇ ਦੀ ਟੀਮ ਦੀ ਵੀ ਤਿਆਰੀ ਹੋ ਜਾਂਦੀ ਹੈ ਜੋ ਸੀਨੀਅਰ ਟੀਮ ਨੂੰ ਮੁਸ਼ਕਲ ਦੇ ਸਮੇਂ ਏ ਟੀਮ ‘ਚ ਕਾਮਯਾਬ ਰਹੇ ਖਿਡਾਰੀਆਂ ਨੂੰ ਲੈਣ ਨਾਲ ਫ਼ਾਇਦੇਮੰਦ ਹੋ ਸਕਦੀ ਹੈ। (Rahul Dravid)