ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਨੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਵਿੱਚ ਉਤਾਰਿਆ

Gurmeet Singh Meet Hair

ਸੰਗਰੂਰ (ਗੁਰਪ੍ਰੀਤ ਸਿੰਘ) ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਗੁਰਮੀਤ ਸਿੰਘ ਮੀਤ ਹੇਅਰ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਨਾਲ ਕੈਬਨਿਟ ਮੰਤਰੀ ਵੀ ਹਨ। ਉਹ ਬਰਨਾਲਾ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਦੀ ਚੋਣ ਜਿੱਤੇ ਸਨ। (Gurmeet Singh Meet Hayer)

ਇਹਨਾਂ ਲੋਕ ਸਭਾ ਚੋਣਾਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਦੀ ਪਾਰਟੀ ਦੀ ਰਾਜਧਾਨੀ ਮੰਨੇ ਜਾਣੇ ਵਾਲੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਪਾਰਟੀ ਦਾ ਝੰਡਾ ਬਰਦਾਰ ਹੋਣਗੇ। ਲੋਕ ਸਭਾ ਹਲਕਾ ਸੰਗਰੂਰ ਵਿੱਚ ਲਗਭਗ ਸਾਰੇ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਹਨ।ਜਿਕਰਯੋਗ ਹੈ ਕਿ ਇਸ ਹਲਕੇ ਤੋਂ ਹੀ ਤਿੰਨ ਕੈਬਨਿਟ ਮੰਤਰੀ ਹਨ। ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਹਨ, ਅਮਨ ਅਰੋੜਾ ਦੇ ਨਾਲ ਨਾਲ ਗੁਰਮੀਤ ਸਿੰਘ ਮੀਤ ਹੇਅਰ ਖੁਦ ਵੀ ਕੈਬਨਿਟ ਮੰਤਰੀ ਹਨ। (Gurmeet Singh Meet Hayer)

ਜੇਕਰ ਸਿਆਸਤ ਦੇ ਅਰੰਭਲੇ ਦਿਨਾਂ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਮੀਤ ਹੇਅਰ ਅੰਦੋਲਨਕਾਰੀ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਅਰਵਿੰਦ ਕੇਜਰੀਵਾਲ ਨਾਲ ਜੁੜੇ ਸਨ। ਅਰਵਿੰਦ ਕੇਜਰੀਵਾਲ ਵੱਲੋਂ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਗੁਰਮੀਤ ਸਿੰਘ ਮੀਤ ਹੇਅਰ ਵੀ ਉਹਨਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋ ਗਏ ਸਨ। ਸ਼ੁਰੂਆਤੀ ਦਿਨਾਂ ਵਿੱਚ ਮੀਤ ਹੇਅਰ ਆਮ ਆਦਮੀ ਪਾਰਟੀ ਦੇ ਯੂਥ ਦੇ ਪ੍ਰਧਾਨ ਵੀ ਰਹੇ ਹਨ ਅਤੇ ਪਾਰਟੀ ਦੀਆਂ ਸਟੇਜਾਂ ਤੋਂ ਧੜੱਲੇਦਾਰ ਭਾਸ਼ਨਾਂ ਕਰਕੇ ਚਰਚਾ ਵਿੱਚ ਆਏ ਸਨ।

Gurmeet Singh Meet Hayer

ਇਸ ਪਿੱਛੋਂ 2017 ਵਿੱਚ ਉਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ। ਉਹਨਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਬਾਅਦ 2022 ਵਿੱਚ ਪਾਰਟੀ ਵੱਲੋਂ ਫਿਰ ਉਹਨਾਂ ਨੂੰ ਟਿਕਟ ਦਿੱਤੀ ਗਈ। ਇਸ ਚੋਣ ਵਿੱਚ ਉਹਨਾਂ ਨੇ 50% ਤੋਂ ਵੱਧ ਵੋਟਾਂ ਹਾਸਲ ਕਰਕੇ ਆਪਣਾ ਦਬਦਬਾ ਕਾਇਮ ਕੀਤਾ ਸੀ। ਇਸ ਜਿੱਤ ਉਹ ਪਿੱਛੋਂ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਵਿੱਚ ਲੈ ਲਿਆ ਗਿਆ। ਆਮ ਆਦਮੀ ਪਾਰਟੀ ਵਿੱਚ ਮੀਤ ਹੇਅਰ ਦਾ ਸਬੰਧ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨਾਲ ਹੋਣ ਕਰਕੇ ਉਹਨਾਂ ਦਾ ਪਾਰਟੀ ਵਿੱਚ ਚੰਗਾ ਦਬਦਬਾ ਮੰਨਿਆ ਗਿਆ।

Also Read : Haryana Cabinet : ਹਰਿਆਣਾ ’ਚ ਅੱਜ ਹੋ ਸਕਦੈ ਮੰਤਰੀ ਮੰਡਲ ਦਾ ਵਿਸਥਾਰ

2017 ਦੀਆਂ ਚੋਣਾਂ ਵਿੱਚ ਬਰਨਾਲਾ ਤੋਂ ਮੀਤ ਹੇਅਰ ਨੂੰ 47 ਹਜ਼ਾਰ ਤੋਂ ਜ਼ਿਆਦਾ ਵੋਟਾਂ ਹਾਸਲ ਹੋਈਆਂ ਸਨ ਜਦੋਂ ਕਿ ਦੂਜੇ ਨੰਬਰ ਤੇ ਰਹਿਣ ਵਾਲੇ ਕੇਵਲ ਸਿੰਘ ਢਿੱਲੋਂ ਨੂੰ 45 ਹਜਾਰ 174 ਵੋਟਾਂ ਮਿਲੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਬਰਨਾਲਾ ਤੋਂ ਹੀ ਮੀਤ ਹੇਅਰ 64, 878 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਕੁਲਵੰਤ ਸਿੰਘ ਕੀਤੂ ਨੂੰ ਲਗਭਗ 35 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ। ਗੁਰਮੀਤ ਸਿੰਘ ਮੀਤ ਹੇਅਰ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਵਿਖੇ ਹੀ ਹੋਇਆ। ਸ਼ੁਰੂਆਤ ਵਿੱਚ ਉਹਨਾਂ ਮੁਢਲੀ ਸਿੱਖਿਆ ਬਰਨਾਲੇ ਤੋਂ ਹਾਸਲ ਕੀਤੀ ਅਤੇ ਉਹ ਗ੍ਰੈਜੂਏਟ (ਪ੍ਰੋਫੈਸ਼ਨਲ) ਹਨ।