ਜੈਸ਼ ਸਰਗਨਾ ਦੀ ਸੰਪੱਤੀਆਂ ਜਬਤ ਕਰੇਗੀ ਫ੍ਰਾਂਸ ਸਰਕਾਰ

French, Government, Seize, Assets

ਮਸੂਦ ਖਿਲਾਫ਼ 21 ਦੇਸ਼ ਭਾਰਤ ਦੇ ਨਾਲ, ਯੂਪੀਏ ਦੇ ਵਕਤ ਇੱਕਲਾ ਸੀ ਭਾਰਤ : ਸੁਸ਼ਮਾ

ਨਵੀਂ ਦਿੱਲੀ। ਮਸੂਦ ਨੂੰ ਕੌਮਾਂਤਰੀ ਅੱਤਵਾਦੀ ਘੋਸ਼ਿਤ ਕਰਨ ਦੇ ਪ੍ਰਸਤਾਵ ਤੇ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਕਿ ਯੂਪੀਏ ਦੇ ਵਕਤ ਮਸੂਦ ਦੇ ਪ੍ਰਸਤਾਵ ਪੇਸ਼ ਕਰਨ ਵਾਲਾ ਭਾਰਤ ਇੱਕਲਾ ਦੇਸ਼ ਸੀ। 2019 ‘ਚ ਇਸ ਪ੍ਰਸਤਾਵ ਨੂੰ ਬ੍ਰਿਟੇਨ, ਫ੍ਰਾਂਸ ਅਤੇ ਅਮੇਰੀਕਾ ਨੇ ਪੇਸ਼ ਕੀਤਾ। ਇਨ੍ਹਾਂ ਸਮੇਤ 21 ਦੇਸ਼ਾਂ ਨੇ ਇਸ ਨੂੰ ਸਮਰਥਨ ਦਿੱਤਾ। ਇਸ ਤੋਂ ਪਹਿਲਾ ਫ੍ਰਾਂਸ, ਅਮੇਰੀਕਾ ਅਤੇ ਬ੍ਰਿਟੇਨ ਨੇ ਸੰਯੁਕਤ ਰਾਸ਼ਟਰ ਪਰਿਸ਼ਦ ‘ਚ ਮਸੂਦ ਨੂੰ ਕੌਂਮਾਤਰੀ ਅੱਤਵਾਦੀ ਘੋਸ਼ਿਤ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਚੀਨ ਨੇ ਚੌਥੀ ਵਾਰ ਇਸ ਤੇ ਅੜੰਗਾ ਲਾ ਦਿੱਤਾ। ਮਸੂਦ ਅਜਹਰ ਪਾਕਿਸਤਾਨ ‘ਚ ਹੈ ਅਤੇ 14 ਫਰਵਰੀ ਨੂੰ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ਤੇ ਹੋਏ ਫਿਦਾਈਨ ਹਮਲੇ ਦਾ ਦੋਸ਼ੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।