ਛੱਤਰਪਤੀ ਮਾਮਲਾ : ਹਾਈ ਕੋਰਟ ‘ਚ ਅਪੀਲ ਸਵੀਕਾਰ, ਜੁਰਮਾਨੇ ‘ਤੇ ਲਗੀ ਰੋਕ

Chatarpati, Acceptance, High Court

ਪੂਜਨੀਕ ਹਜ਼ੂਰ ਪਿਤਾ ਜੀ ਵਲੋਂ ਸਜ਼ਾ ਦੇ ਖ਼ਿਲਾਫ਼ ਪਾਈ ਗਈ ਸੀ ਹਾਈ ਕੋਰਟ ਵਿੱਚ ਅਪੀਲ

ਹਾਈ ਕੋਰਟ ਦੇ ਡਬਲ ਬੈਂਚ ਕੋਲ ਆਇਆ ਸੀ ਸੁਣਵਾਈ ਲਈ ਮਾਮਲਾ

ਚੰਡੀਗੜ (ਅਸ਼ਵਨੀ ਚਾਵਲਾ) । ਛੱਤਰਪਤੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਪਾਈ ਗਈ ਅਪੀਲ ਸਵੀਕਾਰ ਕਰ ਲਈ ਗਈ ਹੈ। ਹੁਣ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਡਬਲ ਬੈਂਚ ਕੋਲ ਰੈਗੂਲਰ ਸੁਣਵਾਈ ਹੋਏਗੀ, ਫਿਲਹਾਲ ਇਸ ਮਾਮਲੇ ਵਿੱਚ ਲੱਗੀ ਕੋਈ ਤਰੀਕ ਨਾ ਦਿੰਦੇ ਹੋਏ ਮਾਮਲਾ ਹਾਈ ਕੋਰਟ ਨੇ ਆਪਣੇ ਕੋਲ ਰੱਖ ਲਿਆ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਏ.ਬੀ. ਚੌਧਰੀ ਅਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਦੀ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਕਰਦੇ ਹੋਏ ਮਾਮਲਾ ਸਵੀਕਾਰ ਕਰਦੇ ਹੋਏ ਵਿਚਾਰ ਅਧੀਨ ਕਰ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਫੈਸਲੇ ਤੱਕ 50 ਹਜ਼ਾਰ ਜੁਰਮਾਨੇ ‘ਤੇ ਰੋਕ ਲਗਾ ਦਿੱਤੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਵਿਨੋਦ ਘਈ ਅਤੇ ਗੁਰਦਾਸ ਸਿੰਘ ਸਲਵਾਰਾ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਚਕੂਲਾ ਅਦਾਲਤ ਵੱਲੋਂ ਫੈਸਲੇ ‘ਚ ਭੁੱਲ ਹੋਈ ਹੈ, ਜਦੋਂ ਕਿ ਉਹ ਇਸ ਮਾਮਲੇ ਵਿੱਚ ਬੇ ਗੁਨਾਹ ਹਨ। ਇਸ ਲਈ ਉਨ੍ਹਾਂ ਨੂੰ ਦਿੱਤੀ ਗਈ ਸਜਾ ਨੂੰ ਖ਼ਤਮ ਕਰਦੇ ਹੋਏ ਬਾਇੱਜ਼ਤ ਰਿਹਾ ਕੀਤਾ ਜਾਵੇ।

ਜਾਣਕਾਰੀ ਅਨੁਸਾਰ ਸਾਲ 2002 ਵਿੱਚ ਸਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਦਾ ਕਤਲ ਹੋ ਗਿਆ ਸੀ, ਜਿਸ ਵਿੱਚ ਚੱਲੀ ਲੰਬੀ ਸੁਣਵਾਈ ਤੋਂ ਬਾਅਦ 17 ਜਨਵਰੀ ਨੂੰ ਪੰਚਕੂਲਾ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵੱਲੋਂ ਸਜਾ ਦਾ ਐਲਾਨ ਕਰਦੇ ਹੋਏ ਉਮਰ ਕੈਦ ਦਿੱਤੀ ਗਈ ਸੀ। ਇਸ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ