Free Health Checkup Camp: ਏਕਮ ਮੈਡੀਕੋਜ ਡਕਾਲਾ ਵਿਖੇ ਲੱਗਿਆ ਮੁਫ਼ਤ ਹੈਲਥ ਚੈੱਕਅੱਪ ਕੈਂਪ

Free Health Checkup Camp
Free Health Checkup Camp: ਏਕਮ ਮੈਡੀਕੋਜ ਡਕਾਲਾ ਵਿਖੇ ਲੱਗਿਆ ਮੁਫ਼ਤ ਹੈਲਥ ਚੈੱਕਅੱਪ ਕੈਂਪ

Free Health Checkup Camp: ਡਾ. ਹੈਰੀ ਮਹਿਰਾ ਤੇ ਡਾ. ਰਵਿੰਦਰ ਕੌਰ ਨੇ ਕੀਤਾ ਮਰੀਜਾਂ ਦਾ ਚੈੱਕਅੱਪ

ਪਟਿਆਾਲਾ (ਨਰਿੰਦਰ ਸਿੰਘ ਬਠੋਈ)। ਇੱਥੋਂ ਥੋੜ੍ਹੀ ਦੂਰ ਪੈਂਦੇ ਕਸਬਾ ਡਕਾਲਾ ਵਿਖੇ ਏਕਮ ਮੈਡੀਕੋਜ ਸਾਹਮਣੇ ਸਰਕਾਰੀ ਸਕੂਲ ਪਿੰਡ ਡਕਾਲਾ ’ਚ ਮੁਫ਼ਤ ਹੈਲਥ ਚੈਕ-ਅਪ ਕੈਂਪ ਜੀਵਨ ਮਲਟੀਸਪੈਸ਼ਲਿਟੀ ਹਸਪਤਾਲ ਐਂਡ ਟ੍ਰੌਮਾਂ ਸੈਂਟਰ ਅਤੇ ਜੀਵਨ ਫਾਉਂਡੇਸ਼ਨ ਵੱਲੋਂ ਲਾਇਆ ਗਿਆ।

Free Health Checkup Camp

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਸਿੰਘ ਕੰਧੋਲ ਨੇ ਦੱਸਿਆ ਕਿ ਇਸ ਲਗਾਏ ਕੈਂਪ ’ਚ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਜੋੜਾਂ ਦੇ ਦਰਦਾਂ ਦੇ ਮਾਹਿਰ ਡਾ. ਹੈਰੀ ਮਹਿਤਾ ਅਤੇ ਜਨਾਨਾਂ ਰੋਗਾਂ ਦੇ ਮਾਹਿਰ ਡਾ. ਰਵਿੰਦਰ ਕੌਰ ਵੱਲੋਂ ਮਰੀਜਾਂ ਦਾ ਚੈੱਕਅੱਪ ਕੀਤਾ ਗਿਆ। Free Health Checkup Camp

Free Health Checkup Camp

ਉਨ੍ਹਾਂ ਦੱਸਿਆ ਕਿ ਡਾ. ਹੈਰੀ ਮਹਿਤਾ ਵੱਲੋਂ ਜੋੜਾਂ ਦੇ ਦਰਦਾਂ ਦੇ ਆਏ ਮਰੀਜਾਂ ਦਾ ਚੈੱਕਅੱਪ ਕੀਤਾ ਅਤੇ ਜਿੰਨ੍ਹਾਂ ਮਰੀਜਾਂ ਦਾ ਚੁੱਲ੍ਹਾ ਬਦਲਣਾ ਅਤੇ ਚੁੱੱਲ੍ਹੇ ਦੀ ਕੋਈ ਵੀ ਸਮੱਸਿਆ ਸੀ ਉਸ ਦਾ ਇਲਾਜ ਕੀਤਾ ਗਿਆ ਤੇ ਹੋਰ ਜੋ ਵੀ ਮਰੀਜ ਜੋੜਾਂ ਦੇ ਦਰਦ ਦੀ ਸਮੱਸਿਆ ਲੈ ਕੇ ਆਇਆ ਉਸ ਦਾ ਵੀ ਇਲਾਜ ਕੀਤਾ ਗਿਆ ਤੇ ਦਵਾਈਆਂ ਏਕਮ ਮੈਡੀਕੋਜ ਵੱਲੋਂ ਮੁਫ਼ਤ ਦਿੱਤੀਆਂ ਗਈਆਂ।

ਇਸ ਤੋਂ ਇਲਾਵਾ ਜਨਾਨਾ ਰੋਗਾਂ ਦੇ ਮਾਹਿਰ ਡਾ. ਰਵਿੰਦਰ ਕੌਰ ਵੱਲੋਂ ਔਰਤਾਂ ਦੀ ਸਮੱਸਿਆ ਦਾ ਮੌਕੇ ’ਤੇ ਹੱਲ ਕੀਤਾ ਅਤੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਸੀ ਉਸ ਦਾ ਵੀ ਇਲਾਜ ਕਰਕੇ ਉਨ੍ਹਾਂ ਨੂੰ ਦਵਾਈਆ ਆਦਿ ਦਿੱਤੀਆਂ ਗਈਆਂ। ਇਸ ਮੌਕੇ 150 ਦੇ ਕਰੀਬ ਮਰੀਜਾਂ ਵੱਲੋਂ ਆਪਣਾ ਚੈੱਕਅੱਪ ਕਰਵਾਇਆ ਅਤੇ ਕੈਂਪ ਦਾ ਲਾਭ ਉਠਾਇਆ ਗਿਆ।