ਚੌਥਾ ਟੀ-20 ਜਿੱਤ ਭਾਰਤ ਨੇ ਲੜੀ ’ਚ ਕੀਤੀ ਬਰਾਬਰੀ

IND vs WI T20 Series

ਚੌਥੇ ਮੈਚ ’ਚ ਵੈਸਟਿੰਡੀਜ਼ ਨੂੰ 9 ਵਿਕਟਾਂ ਨਾਲ ਹਰਾਇਆ | IND vs WI T20 Series

  • ਓਪਨਰ ਜਾਇਸਵਾਲ ਅਤੇ ਸ਼ੁਭਮਨ ਗਿੱਲ ਦੇ ਅਰਧਸੈਂਕੜੇ | IND vs WI T20 Series

ਫਲੋਰਿਡਾ (ਏਜੰਸੀ)। ਭਾਰਤ ਅਤੇ ਵੈਸਟਿੰਡੀਜ਼ ਵਿਚਕਾਰ ਟੀ-20 ਲੜੀ ਦਾ ਚੌਥਾ ਟੀ-20 ਮੈਚ ਅਮਰੀਕਾ ਦੇ ਫਲੋਰਿਡਾ ਮੈਦਾਨ ’ਚ ਖੇਡਿਆ ਗਿਆ। ਜਿੱਥੇ ਵੈਸਟਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 178 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਸ਼ਿਮਰਨ ਹੈਟਮਾਇਰ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਉਸ ਤੋਂ ਬਾਅਦ ਭਾਰਤ ਨੇ ਆਪਣੀ ਪਾਰੀ ’ਚ ਚੰਗੀ ਸ਼ੁਰੂਆਤ ਕਰਦੇ ਹੋਏ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਅਤੇ ਲੜੀ ’ਚ 2-2 ਦੀ ਬਰਾਬਰੀ ਕਰ ਲਈ। ਲੜੀ ਦੇ ਪਹਿਲੇ ਦੋ ਮੈਚ ਵੈਸਟਿੰਡੀਜ਼ ਦੇ ਨਾਂਅ ਰਹੇ। ਤੀਜਾ ਅਤੇ ਚੌਥਾ ਟੀ-20 ਮੁਕਾਬਲਾ ਭਾਰਤ ਨੇ ਆਪਣੇ ਨਾਂਅ ਕੀਤਾ। (IND vs WI T20 Series)

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਪੰਜਾਬ ਸਰਕਾਰ ਨੇ ਕਰ ਦਿੱਤੀ ਰਾਸ਼ੀ ਜਾਰੀ, ਜਾਣੋ ਆਵੇਗੀ ਕਿਹੜੇ ਕੰਮ…

ਹੁਣ ਲੜੀ ਦਾ ਫਾਇਨਲ ਮੁਕਾਬਲਾ 13 ਅਗਸਤ ਨੂੰ ਇੱਥੇ ਹੀ ਅਮਰੀਕਾ ਦੇ ਫਲੋਰਿਡਾ ਮੈਦਾਨ ’ਤੇ ਰਾਤ ਨੂੰ 8:30 ’ਤੇ ਖੇਡਿਆ ਜਾਵੇਗਾ। ਜੇਕਰ ਟੀਮ ਇੰਡੀਆ ਉਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਲੜੀ ਵੀ ਆਪਣੇ ਨਾਂਅ ਕਰ ਲਵੇਗੀ। ਇਸ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ਦੀ ਜਿੱਤ ਦੇ ਹੀਰੋ ਓਪਨਰ ਯਸ਼ਸਵੀ ਜਾਇਸਵਾਲ ਅਤੇ ਸ਼ੁਭਮਨ ਗਿੱਲ ਰਹੇ। ਉਨ੍ਹਾਂ ਦੋਵਾਂ ਓਪਨਰ ਨੇ ਪਹਿਲੇ ਵਿਕਟ ਲਈ 165 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਵਾਈ। ਇਹ ਭਾਰਤ ਦੀ ਵੈਸਟਇੰਡੀਜ਼ ਖਿਲਾਫ ਭਾਰਤੀ ਓਪਨਰ ਦੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ ਹੈ। ਭਾਰਤ ਨੇ ਇਹ ਮੁਕਾਬਲਾ 17 ਓਵਰਾਂ ’ਚ ਹੀ ਆਪਣੇ ਨਾਂਅ ਕਰ ਲਿਆ। ਵੈਸਟਇੰਡੀਜ਼ ਤਾਂ ਸਮੇਂ ਨਾਲ ਹੀ ਆਉਟ ਹੋ ਜਾਂਦੀ ਜੇਕਰ ਸ਼ਿਮਰਨ ਹੇਟਮਾਇਰ ਚੰਗੀ ਪਾਰੀ ਨਾ ਖੇਡਦੇ। ਉਨ੍ਹਾਂ ਦੀ ਪਾਰੀ ਦੇ ਦਮ ’ਤੇ ਹੀ ਵੈਸਟਇੰਡੀਜ਼ ਦੀ ਟੀਮ 179 ਦੌੜਾਂ ਦਾ ਟੀਚਾ ਦੇ ਸਕੀ। (IND vs WI T20 Series)