ਚਾਰ ਪੁਲਿਸ ਮੁਲਾਜ਼ਮ ਕੀਤੇ ਬਰਖਾਸਤ

Four, Police, Personnel, Dismissed

ਨਸ਼ਾ ਤਸਕਰੀ ਰੋਕਣ ਲਈ ਖਾਕੀ ‘ਤੇ ਖਾਕੀ ਦੀ ਸਖ਼ਤੀ

ਵਿਭਾਗੀ ਕਾਰਵਾਈ ਦੌਰਾਨ ਪਾਏ ਗਏ ਦੋਸ਼ੀ, ਪਿਛਲੇ ਸਮੇਂ ਤੋਂ ਚੱਲ ਰਹੀ ਸੀ ਜਾਂਚ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼

ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਲਿਪਤ ਚਾਰ ਪੁਲਿਸ ਮੁਲਾਜ਼ਮਾਂ ‘ਤੇ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਵਿੱਚ ਇੱਕ ਏਐੱਸਆਈ, ਇੱਕ ਹੋਲਦਾਰ ਅਤੇ ਦੋ ਸਿਪਾਹੀ ਸ਼ਾਮਲ ਹਨ। ਇਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਇਹ ਕਰਵਾਈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ।

ਇਕੱਤਰ ਜਾਣਕਾਰੀ ਅਨੁਸਾਰ  ਨਸ਼ਿਆਂ ਦੇ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵਿਭਾਗੀ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਹੈ। ਨੌਕਰੀ ਤੋਂ ਬਰਖਾਸਤ ਕੀਤੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਸਹਾਇਕ ਥਾਣੇਦਾਰ (ਲੋਕਲ ਰੈਂਕ) ਬਲਵਿੰਦਰ ਸਿੰਘ ‘ਤੇ ਅੱਠ ਹਜ਼ਾਰ ਰਿਸ਼ਵਤ ਲੈਣ  ਦੇ ਦੋਸ਼ ਸਨ, ਜਿਸ ਦੀ ਪਿਛਲੇ ਸਮੇਂ ਦੌਰਾਨ ਵਿਭਾਗੀ ਜਾਂਚ ਚੱਲ ਰਹੀ ਸੀ ਅਤੇ ਜਾਂਚ ਵਿੱਚ ਇਸ ਤੇ ਦੋਸ਼ ਸਾਬਤ ਹੋਏ ਜਿਸ ਤੋਂ ਬਾਅਦ ਇਸ ਨੂੰ ਬਰਖਾਸਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਹੈਡ ਕਾਸਟੇਬਲ ਰਣਜੀਤ ਸਿੰਘ ਜੋ ਕਿ ਪੀ.ਸੀ.ਆਰ ਪਟਿਆਲਾ ਵਿਖੇ ਤਇਨਾਤ ਸੀ ਨੂੰ 20 ਕਿੱਲੋ ਭੁੱਕੀ ਨਾਲ ਕਾਬੂ ਕੀਤਾ ਗਿਆ ਸੀ, ਜਿਸ ਨੂੰ ਜਾਂਚ ਦੌਰਾਨ ਬਰਖਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਸਟੇਬਲ ਸੋਮ ਨਾਥ ਜੋਂ ਕਿ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ 2 ਕਿੱਲੋ 10 ਗਰਾਮ ਅਫ਼ੀਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਨੂੰ ਵੀ ਵਿਭਾਗੀ ਤਫਤੀਸ ਦੌਰਾਨ ਦੋਸ਼ੀ ਪਾਏ ਜਾਣ ਤੇ ਬਰਖ਼ਾਸਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਕਾਸਟੇਬਲ ਜਗਵਿੰਦਰ ਸਿੰਘ ਜੋਂ ਕਿ ਪੁਲਿਸ ਲਾਈਨ ਪਟਿਆਲਾ ਵਿਖੇ ਤੈਨਾਤ ਸੀ ਨੂੰ ਵੀ 15 ਗਰਾਮ 60 ਮਿਲੀਗਰਾਮ ਸਮੈਕ ਨਾਲ ਕਾਬੂ ਕੀਤਾ ਗਿਆ ਸੀ, ਜਿਸ ਤੇ ਕਾਰਵਾਈ ਕਰਦਿਆ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਸ਼ਿਆਂ ਅਤੇ ਰਿਸ਼ਵਤ ਖੋਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਦਿੱਤੇ ਨਿਰਦੇਸ਼ਾਂ ਤਹਿਤ ਹੀ ਇਹ ਸ਼ਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਨੂੰ ਨੌਕਰੀ ਦੌਰਾਨ ਅਣਗਿਹਲੀ ਵਰਤਿਆ ਜਾਂ ਕਿਸੇ ਕਾਰਵਾਈ ਵਿੱਚ ਲਿਪਤ ਹੋਣ ਬਾਰੇ ਸਾਹਮਣੇ ਆਇਆ ਤਾ ਉਨ੍ਹਾਂ ਨੂੰ ਬਖਸਿਆ ਨਹੀਂ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here