ਰੂਸ ’ਚ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਨਦੀ ’ਚ ਡੁੱਬੇ

Russia News

(ਏਜੰਸੀ) ਨਵੀਂ ਦਿੱਲੀ। ਰੂਸ ਦੇ ਸੇਂਟ ਪੀਟਰਸਬਰਗ ਨੇੜੇ ਚਾਰ ਭਾਰਤੀ ਮੈਡੀਕਲ ਵਿਦਿਆਰਥੀ ਨਦੀ ਵਿੱਚ ਡੁੱਬ ਗਏ। ਇਹ ਜਾਣਕਾਰੀ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦਿੱਤੀ। ਮਰਨ ਵਾਲਿਆਂ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਮਲ ਹਨ, ਜੋ ਵੇਲੀਕੀ ਨੋਵਗੋਰੋਡ ਵਿੱਚ ਨੋਵਗੋਰੋਡ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਸਨ। Russia News

ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਦੇ ਵੇਲੀਕੀ ਨੋਵਗੋਰੋਡ ਸਥਿਤ ਯਾਰੋਸਲਾਵ-ਦ-ਵਾਈਜ਼ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਚਾਰ ਭਾਰਤੀ ਵਿਦਿਆਰਥੀ ਵੋਲਖੋਵ ਨਦੀ ਵਿੱਚ ਡੁੱਬ ਗਏ। ਇਸ ਘਟਨਾ ਵਿੱਚ ਪੰਜਵੇਂ ਭਾਰਤੀ ਵਿਦਿਆਰਥੀ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਹੈ ਅਤੇ ਫਿਲਹਾਲ ਉਸਦਾ ਇਲਾਜ ਕੀਤਾ ਜਾ ਰਿਹਾ ਹੈ। Russia News

ਇਹ ਵੀ ਪੜ੍ਹੋ: ਤੂਫਾਨ ਦਾ ਕਹਿਰ: ਜੜੋਂ ਪੁੱਟ ਮਾਰਿਆ ਮੋਬਾਇਲ ਟਾਵਰ, ਨੁਕਸਾਨੇ ਗਏ ਕਈ ਘਰ

ਸੂਤਰਾਂ ਅਨੁਸਾਰ ਇੱਕ ਭਾਰਤੀ ਵਿਦਿਆਰਥੀ ਵੋਲਖੋਵ ਨਦੀ ਵਿੱਚ ਮੁਸੀਬਤ ਵਿੱਚ ਫਸ ਗਿਆ ਅਤੇ ਉਸ ਦੇ ਚਾਰ ਸਹਿਪਾਠੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਤਿੰਨ ਹੋਰ ਲੋਕ ਵੀ ਨਦੀ ਵਿਚ ਡੁੱਬ ਗਏ। ਇੱਕ ਲੜਕੇ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਚਾ ਲਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੇਂਟ ਪੀਟਰਸਬਰਗ ਵਿੱਚ ਸਾਡਾ ਕੌਂਸਲੇਟ ਯੂਨੀਵਰਸਿਟੀ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਸਥਾਨਕ ਐਮਰਜੈਂਸੀ ਸੇਵਾਵਾਂ ਨੇ ਹੁਣ ਤੱਕ ਵੋਲਖੋਵ ਨਦੀ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ। ਬਾਕੀ ਦੋ ਲਾਪਤਾ (ਲਾਸ਼ਾਂ ਦੀ ਭਾਲ ਜਾਰੀ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀ ਮਹਾਂਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੇ ਰਹਿਣ ਵਾਲੇ ਹਨ। Russia News