ਰੂਹਾਨੀਅਤ: ਸਿਮਰਨ ਨਾਲ ਮਿਲਦੀਆਂ ਹਨ ਢੇਰਾਂ ਖੁਸ਼ੀਆਂ

Saint Dr MSG

ਸਿਮਰਨ ਨਾਲ ਮਿਲਦੀਆਂ ਹਨ ਢੇਰਾਂ ਖੁਸ਼ੀਆਂ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਦੂਜਿਆਂ ਦੀਆਂ ਗਲਤੀਆਂ ਵੇਖਣ ਦੀ ਬਜਾਇ ਇਨਸਾਨ ਨੂੰ ਆਪਣੇ ਅੰਦਰ ਨਜ਼ਰ ਜ਼ਰੂਰ ਮਾਰਨੀ ਚਾਹੀਦੀ ਹੈ ਇਨਸਾਨ ਦੂਜਿਆਂ ਵੱਲ ਤਾਂ ਹਰ ਸਮੇਂ ਨਿਗ੍ਹਾ ਮਾਰਦਾ ਹੈ ਅਤੇ ਉਨ੍ਹਾਂ ਦੀਆਂ ਗਲਤੀਆਂ ਵੇਖਦਾ ਹੈ ਜਦੋਂਕਿ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਅੰਦਰ ਨਿਗ੍ਹਾ ਮਾਰ ਕੇ ਵੇਖੇ ਜੇਕਰ ਇਨਸਾਨ ਦੂਜਿਆਂ ਦੀ ਬੁਰਾਈ ਕਰਨ ਦੀ ਬਜਾਇ ਆਪਣੇ ਬੁਰੇ ਵਿਚਾਰਾਂ ਨੂੰ ਤਿਆਗ ਦੇਵੇ ਤਾਂ ਮਾਲਕ ਜ਼ਰੂਰ ਉਸ ਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬੁਰਾਈ ਤੁਹਾਨੂੰ ਹਮੇਸ਼ਾ ਮੁਸ਼ਕਿਲਾਂ, ਬੀਮਾਰੀਆਂ, ਟੈਨਸ਼ਨ ਆਦਿ ਵੱਲ ਲਿਜਾਣ ਦਾ ਕੰਮ ਕਰਦੀ ਹੈ ਭਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਹਰ ਬੁਰੀ ਆਦਤ ਨੂੰ ਤਿਆਗਣ ਅਤੇ ਮਾਲਕ ਨਾਲ ਨਾਤਾ ਜੋੜਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਈਸ਼ਵਰ ਦਾ ਨਾਂਅ ਸੁੱਖਾਂ ਦਾ ਖ਼ਜ਼ਾਨਾ ਹੈ ਇਨਸਾਨ ’ਚ ਏਨੀ ਤਾਕਤ ਹੈ ਕਿ ਉਹ ਸਹੀ ਤਰੀਕੇ ਨਾਲ ਈਸ਼ਵਰ ਦਾ ਨਾਮ ਸਿਮਰਨ ਕਰਕੇ ਖ਼ੁਦ ਇਨਸਾਨ ਤੋਂ ਭਗਵਾਨ ਬਣ ਸਕਦਾ ਹੈ ਅਤੇ ਇਹ ਤਾਕਤ ਹਰੇਕ ਵਿਅਕਤੀ ਕੋਲ ਹੈ ਲੋੜ ਇਸ ਗੱਲ ਦੀ ਹੈ ਕਿ ਉਹ ਆਪਣੀ ਇਸ ਰੂਹਾਨੀ ਤਾਕਤ ਨੂੰ ਪਹਿਚਾਣੇ ਅਤੇ ਈਸ਼ਵਰ ਸਿਮਰਨ ’ਚ ਆਪਣਾ ਧਿਆਨ ਲਾਵੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਨੁੱਖ ਨੂੰ ਰੋਟੀ ਖਾਣ ’ਚ ਤਾਂ ਮਿਹਨਤ ਕਰਨੀ ਪੈਂਦੀ ਹੈ ਜਦੋਂਕਿ ਸਿਮਰਨ ਕਰਨ ਲਈ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਮਨ ’ਚ ਸਿਰਫ਼ ਵਿਚਾਰ ਆਉਣ ਅਤੇ ਜ਼ੁਬਾਨ ਨੂੰ ਰਾਮ ਵੱਲ ਮੋੜੋ, ਇਹੀ ਬਹੁਤ ਹੈ ਇਹ ਨਹੀਂ ਹੋ ਸਕਦਾ ਤਾਂ ਸਿਰਫ਼ ਖਿਆਲਾਂ ਨਾਲ ਹੀ ਸਿਮਰਨ ਕਰੋ ਤਾਂ ਵੀ ਉੱਤਮ ਹੈ ਹਰ ਭਗਤ ਨੂੰ ਚਾਹੀਦਾ ਹੈ ਕਿ ਉਹ ਬੁਰਾਈਆਂ ਨੂੰ ਛੱਡੇ, ਇਸ ਲਈ ਦਿ੍ਰੜ ਸੰਕਲਪ ਦੀ ਲੋੜ ਹੈ ਇੱਕ ਦਿਨ ਆਵੇਗਾ ਜਦੋਂ ਈਸ਼ਵਰ ਦੇ ਨਾਮ, ਸਿਮਰਨ ਨਾਲ ਹੀ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਕੇ ਉਹ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ