ਸ਼ਰਾਬ ਦੀਆਂ 200 ਪੇਟੀਆਂ ਸਮੇਤ ਚਾਰ ਕਾਬੂ

Four Arrested Liquor

ਮੋਹਾਲੀ (ਐੱਮ ਕੇ ਸ਼ਾਇਨਾ)। ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਿਸ ਦੀ ਟੀਮ ਨੇ ਸ਼ਰਾਬ ਦੀਆਂ 200 ਪੇਟੀਆਂ ਜ਼ਬਤ ਕੀਤੀਆਂ ਅਤੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਸੰਦੀਪ ਗਰਗ ਆਈ.ਪੀ.ਐਸ., ਜ਼ਿਲਾ ਪੁਲਿਸ ਮੁਖੀ , ਮੋਹਾਲੀ ਨੇ ਸਾਂਝੀ ਕੀਤੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਗਰਗ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਪਾਰਟੀ ਨੇ ਅੱਜ ਇੱਕ ਇਤਲਾਹ ਦੇ ਆਧਾਰ ‘ਤੇ ਕੇ-ਏਰੀਆ ਫਲਾਈਓਵਰ, ਜ਼ੀਰਕਪੁਰ ਦੇ ਨੇੜੇ ਇੱਕ ਚਿੱਟੇ ਰੰਗ ਦੀ ਬੋਲੈਰੋ ਪਿਕਅੱਪ ਨੰ: ਡੀ.ਐਲ 1 ਐਲ ਏਐਚ 8870 ਜੋ ਕਿ ਸ਼ਰਾਬ ਦੀ ਢੋਆ-ਢੁਆਈ ਕਰ ਰਹੀ ਸੀ, ਨੂੰ ਰੋਕ ਕੇ ਮੌਕੇ ‘ਤੇ 4 ਮੁਲਜ਼ਮਾਂ ਨੂੰ ਵਾਹਨਾਂ ਸਮੇਤ ਕਾਬੂ ਕੀਤਾ। ਦੂਜੀ ਗੱਡੀ ਬੋਲੈਰੋ ਨੰਬਰ ਐੱਚ ਆਰ 10 ਏ ਜੇ 4333 ਹੈ। ਦੋਵੇਂ ਵਾਹਨਾਂ ਨੂੰ ਕੇਸ ਜਾਇਦਾਦ ਵਜੋਂ ਜ਼ਬਤ ਕਰ ਲਿਆ ਗਿਆ ਹੈ ਅਤੇ ਹੇਠ ਲਿਖੇ ਚਾਰ ਮੁਲਜ਼ਮਾਂ ‘ਤੇ ਐਫਆਈਆਰ ਨੰਬਰ 66, ਮਿਤੀ 24.02.2023 U/S 61,78(2) ਆਬਕਾਰੀ ਐਕਟ ਦਰਜ ਕੀਤੀ ਗਈ ਹੈ। ਮੁਲਜ਼ਮਾਂ ਦੀ ਪਹਿਚਾਣ ਹਰਸ਼ ਸ਼ਰਮਾ ਵਾਸੀ ਪਿੰਡ ਰਾਏ, ਜ਼ਿਲ੍ਹਾ ਸੋਨੀਪਤ, ਹਰਿਆਣਾ, ਅਰੁਣ ਕੁਮਾਰ ਵਾਸੀ ਸਕਰਾੜਾ, ਪੀ.ਐੱਸ. ਫਤਿਹਾਬਾਦ, ਜ਼ਿਲ੍ਹਾ ਆਗਰਾ, ਯੂ.ਪੀ, ਨੀਰਜ ਵਾਸੀ ਪਿੰਡ ਸਿਵਾਨਾ, ਪੀ.ਐਸ. ਗੋਹਾਨਾ, ਜ਼ਿਲ੍ਹਾ ਸੋਨੀਪਤ, ਹਰਿਆਣਾ, ਓਮ ਪ੍ਰਕਾਸ਼ ਵਾਸੀ ਪਲਰਹਾ, ਪੀ.ਐਸ. ਰਾਈ, ਜ਼ਿਲ੍ਹਾ ਸੋਨੀਪਤ, ਹਰਿਆਣਾ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here