ਹਸਪਤਾਲ ’ਚ ਫਸੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ
ਵਾਸ਼ਿੰਗਟਨ (ਏਜੰਸੀ)। US Cyclone Helene: ਸ਼ੁੱਕਰਵਾਰ (27 ਸਤੰਬਰ) ਨੂੰ ਅਮਰੀਕਾ ’ਚ ਆਏ ਚੱਕਰਵਾਤ ਹੇਲੇਨ ਕਾਰਨ 5 ਸੂਬਿਆਂ ’ਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫਾਨ ਕਾਰਨ ਆਏ ਬਵੰਡਰ ਤੇ ਹੜ੍ਹ ’ਚ ਕਈ ਘਰ ਢਹਿ ਗਏ। ਚੱਕਰਵਾਤ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੱਖਣੀ ਕੈਰੋਲੀਨਾ ਤੇ ਜਾਰਜੀਆ ’ਚ ਵੇਖਿਆ ਗਿਆ ਜਿੱਥੇ ਸ਼੍ਰੇਣੀ 4 ਦੇ ਤੂਫਾਨ ਕਾਰਨ 34 ਲੋਕਾਂ ਦੀ ਮੌਤ ਹੋ ਗਈ। ਉੱਤਰੀ ਕੈਰੋਲੀਨਾ ’ਚ ਕੁਝ ਥਾਵਾਂ ’ਤੇ ਜਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਲੋਕਾਂ ਨੂੰ ਬਚਾਉਣ ਲਈ ਇੱਥੇ ਹੈਲੀਕਾਪਟਰ ਭੇਜੇ ਗਏ। ਇਸ ਦੌਰਾਨ ਹਸਪਤਾਲ ਦੀ ਛੱਤ ਤੋਂ ਵੀ ਕਰੀਬ 59 ਲੋਕਾਂ ਨੂੰ ਬਚਾਇਆ ਗਿਆ। ਅਮਰੀਕਾ ’ਚ ਤੂਫਾਨ ਕਾਰਨ 45 ਲੱਖ ਲੋਕਾਂ ਦੇ ਘਰਾਂ ’ਚ ਬਿਜਲੀ ਸਪਲਾਈ ਨਹੀਂ ਹੈ। ਫਲੋਰੀਡਾ ’ਚ ਬਚਾਅ ਕਾਰਜਾਂ ਲਈ 4 ਹਜਾਰ ਨੈਸ਼ਨਲ ਗਾਰਡਜ ਨੂੰ ਤਾਇਨਾਤ ਕੀਤਾ ਗਿਆ ਹੈ। US Cyclone Helene
Read This : New Rules October 2024: 1 ਅਕਤੂਬਰ ਤੋਂ ਬਦਲਣ ਜਾ ਰਿਹੈ ਸਿਮ ਕਾਰਡ ਦਾ ਇਹ ਨਵਾਂ ਨਿਯਮ, Jio, Airtel, Voda ਤੇ BSN…
ਅਮਰੀਕਾ ’ਚ ਤੂਫਾਨ ਕਾਰਨ 2.51 ਲੱਖ ਕਰੋੜ ਰੁਪਏ ਦਾ ਨੁਕਸਾਨ | US Cyclone Helene
ਵਿੱਤੀ ਕੰਪਨੀ ਮੂਡੀਜ ਨੇ ਕਿਹਾ ਕਿ ਹੈਲੇਨ ਚੱਕਰਵਾਤ ਕਾਰਨ ਦੇਸ਼ ਭਰ ’ਚ 2 ਲੱਖ 51 ਹਜਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀਬੀਸੀ ਮੁਤਾਬਕ ਮੈਕਸੀਕੋ ਦੀ ਖਾੜੀ ਤੋਂ ਫਲੋਰੀਡਾ ਦੇ ਤੱਟ ਨਾਲ ਟਕਰਾਉਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਸ਼ਕਤੀਸਾਲੀ ਤੂਫਾਨ ਰਿਹਾ ਹੈ। ਇਹ ਅਮਰੀਕਾ ਦੇ ਇਤਿਹਾਸ ਦੇ 14 ਸਭ ਤੋਂ ਖਤਰਨਾਕ ਤੂਫਾਨਾਂ ’ਚੋਂ ਇੱਕ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 1 ਕਰੋੜ 20 ਲੱਖ ਲੋਕ ਤੂਫਾਨ ਨਾਲ ਪ੍ਰਭਾਵਿਤ ਹੋਏ ਹਨ। ਇਸ ਕਾਰਨ 1 ਹਜਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਟੇਟ ਐਮਰਜੈਂਸੀ ਸੇਵਾ ਨੇ ਕਿਹਾ ਸੀ ਕਿ ਅਗਲੇ ਦੋ ਤੋਂ ਤਿੰਨ ਦਿਨਾਂ ’ਚ 5 ਕਰੋੜ ਲੋਕ ਪ੍ਰਭਾਵਿਤ ਹੋ ਸਕਦੇ ਹਨ।
ਸਦੀ ਦਾ ਸਭ ਤੋਂ ਵੱਡਾ ਤੂਫਾਨ | US Cyclone Helene
ਅਮਰੀਕੀ ਮੌਸਮ ਵਿਗਿਆਨੀ ਫਿਲ ਕਲੋਟਜਬਾਕ ਨੇ ਕਿਹਾ ਕਿ ਪਿਛਲੇ 35 ਸਾਲਾਂ ’ਚ ਸਿਰਫ ਤਿੰਨ ਤੂਫਾਨ ਹੈਲੇਨ ਤੋਂ ਵੱਡੇ ਸਨ। 2017 ਦੀ ਇਰਮਾ, 2005 ਦੀ ਵਿਲਮਾ ਤੇ 1995 ਦੀ ਓਪਲ। ਇਸ ਦੇ ਨਾਲ ਹੀ ਮੈਕਸੀਕੋ ਦੀ ਖਾੜੀ ’ਚ 100 ਸਾਲਾਂ ’ਚ ਇਹ ਸਭ ਤੋਂ ਵੱਡਾ ਤੂਫਾਨ ਹੈ। ਇਰਮਾ ਤੂਫਾਨ ਕਾਰਨ ਅਮਰੀਕਾ ਤੇ ਆਸਪਾਸ ਦੇ ਦੇਸ਼ਾਂ ’ਚ 134 ਲੋਕਾਂ ਦੀ ਮੌਤ ਹੋ ਗਈ ਹੈ। ਵਿਲਮਾ ਨਾਲ 23 ਤੇ ਹਰੀਕੇਨ ਓਪਲ ਨਾਲ 27 ਲੋਕ ਮਾਰੇ ਗਏ ਸਨ। ਮੌਸਮ ਵਿਗਿਆਨੀਆਂ ਮੁਤਾਬਕ ਤਾਪਮਾਨ ਵਧਣ ਕਾਰਨ ਸ਼ਕਤੀਸਾਲੀ ਤੂਫਾਨਾਂ ਦੀ ਗਿਣਤੀ ਵਧ ਰਹੀ ਹੈ। US Cyclone Helene