ਫੁੱਟਬਾਲ ਸੁਬਰਤੋ ਕੱਪ: ਸ਼ਾਹ ਸਤਿਨਾਮ ਜੀ ਸਕੂਲ ਦੀ ਧਮਾਲ,ਅੰਡਰ 14 ਖ਼ਿਤਾਬ ‘ਤੇ ਕਬਜ਼ਾ

ਅੰਡਰ 17 ‘ਚ ਉਪ ਜੇਤੂ

ਜੇਤੂ ਅੰਡਰ 14 ਅਤੇ 17 ਦੇ ਗੋਲਕੀਪਰ ਰੋਹਿਤ ਅਤੇ  ਵਿੱਕੀ ਬਣੇ ਅੱਵਲ ਗੋਲਕੀਪਰ, ਜਿੱਤੇ ਗੋਲਡਨ ਗਲਵਜ਼

ਕੋਚ ਬੇਨੀਵਾਲ ਰਹੇ ਟੂਰਨਾਮੈਂਟ ਦੇ ਅੱਵਲ ਕੋਚ

ਅੰਡਰ 14 ਖੇਡੇਗੀ ਸੁਬਰਤੋ ਅੰਤਰਰਾਸ਼ਟਰੀ ਕੱਪ ਲਈ

ਗੋਲੂਵਾਲ (ਸੁਖਰਾਜ ਬਰਾਡ, ਸੋਨੂ ਗੁੰਬਰ, ਸੱਚ ਕਹੂੰ ਨਿਊਜ਼)

ਮੱਧਪ੍ਰਦੇਸ਼ ਦੇ ਗਵਾਲੀਅਰ ‘ਚ 15 ਤੋਂ 19 ਅਕਤੂਬਰ ਤੱਕ ਹੋਏ 59ਵੇਂ ਰਾਸ਼ਟਰੀ ਸੁਬਰਤੋ ਕੱਪ ਫੁੱਟਬਾਲ ਟੂਰਨਾਮੈਂਟ ‘ਚ ਰਾਜਸਥਾਨ ਵੱਲੋਂ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਂਡੀਆ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 14 ਵਰਗ ‘ਚ ਖ਼ਿਤਾਬ ਆਪਣੇ ਨਾਂਅ ਕੀਤਾ ਜਦੋਂਕਿ ਅੰਡਰ 17 ‘ਚ ਹੋਏ ਸੰਘਰਸ਼ਪੂਰਨ ਫਾਈਨਲ ਮੁਕਾਬਲੇ ‘ਚ ਕੇਰਲਾ ਬਲਾਸਟਰਜ਼ ਤੋਂ 0-1 ਦੇ ਨਜਦੀਦੀ ਫ਼ਰਕ ਨਾਲ ਹਾਰ ਕੇ ਉਪ ਜੇਤੂ ਰਹਿੰਦਿਆਂ ਚਾਂਦੀ ਤਮਗੇ ਦੀ ਹੱਕਦਾਰ ਬਣੀ
ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ‘ਚ ਫੁੱਟਬਾਲ ਹੱਬ ਦੇ ਤੌਰ ‘ਤੇ ਜਾਣੇ ਜਾਂਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਟੀਮ ਕੋਚ ਮਦਨ ਬੇਨੀਵਾਲ ਅਤੇ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਰਾਸ਼ਟਰੀ ਸੁਬਰੋਤੋ ਕੱਪ ‘ਚ ਦੇਸ਼ ਭਰ ਦੀਆਂ 30 ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਰਾਜਸਥਾਨ ਵੱਲੋਂ ਸ਼੍ਰੀ ਗੁਰੂਸਰ ਮੋਂਡੀਆ ਦੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੀ ਅੰਡਰ 14 ਟੀਮ ਨੇ ਸੈਮੀਫਾਈਨਲ ‘ਚ ਇੱਕਤਰਫ਼ਾ ਮੁਕਾਬਲੇ ‘ਚ ਤਾਮਿਲਨਾਡੂ ਨੂੰ 4-1 ਨਾਲ ਹਰਾਇਆ ਅਤੇ ਆਪਣੀ ਜੇਤੂ ਮੁਹਿੰਮ ਨੂੰ ਸ਼ਾਲਦਾਰ ਢੰਗ ਨਾਲ ਜਾਰੀ ਰੱਖਦਿਆਂ ਖ਼ਿਤਾਬੀ ਮੁਕਾਬਲੇ ‘ਚ  ਦਿੱਲੀ ਨੂੰ 5-2 ਨਾਲ ਮਾਤ ਦਿੰਦਿਆਂ ਅੰਡਰ 14 ਵਰਗ ‘ਚ ਸੁਬਰੋਤੋ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਇਸ ਜਿੱਤ ਦੇ ਨਾਲ ਹੀ ਟੀਮ ਨੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਿਆ ਜਾਣ ਵਾਲੇ ਸੁਬਰੋਤੋ ਕੱਪ ਲਈ ਵੀ ਜਗ੍ਹਾ ਬਣਾਈ
ਇਸ ਟੂਰਨਾਮੈਂਟ ‘ਚ ਹੀ ਅੰਡਰ 17 ਵਰਗ ਦੀ ਟੀਮ ਨੂੰ ਬੇਹੱਦ ਸੰਘਰਸ਼ਪੂਰਨ ਮੁਕਾਬਲੇ ‘ਚ ਆਈਐਸਐਲ ਜੂਨੀਅਰ ਕੇਰਲਾ ਬਲਾਸਟਰ ਹੱਥੋਂ 1-0 ਦੀ ਹਾਰ ਨਾਲ ਉਪਜੇਤੂ ਰਹਿ ਕੇ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਕੇਰਲਾ ਬਲਾਸਟਰ ਨੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਵਿਰੁੱਧ ਆਖ਼ਰੀ ਪਲਾਂ ‘ਚ ਮਿਲੀ ਪੈਨਲਟੀ ਦੇ ਦਮ ‘ਤੇ 1-0 ਦੀ ਜਿੱਤ ਹਾਸਲ ਕੀਤੀ
ਟੂਰਨਾਮੈਂਟ ਦੇ ਸਮਾਪਤੀ ਸਮਾਗਮ ‘ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਗੁਰੂਸਰ ਮੋਂਡੀਆ ਅੰਡਰ 14 ਦੇ ਗੋਲਕੀਪਰ ਮੋਹਿਤ ਅਤੇ ਅੰਡਰ 17 ਟੀਮ ਦੇ ਵਿੱਕੀ ਨੂੰ ਅੱਵਲ ਗੋਲਕੀਪਰ ਲਈ ਗੋਲਡਨ ਗਲਵਜ਼ ਨਾਲ ਸਨਮਾਨਤ ਕੀਤਾ ਗਿਆ ਰਿਸ਼ਭ ਚੌਧਰੀ ਨੂੰ ਅੱਵਲ ਸਕੋਰਰ ਦਾ ਅਵਾਰਡ ਦਿੱਤਾ ਗਿਆ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਅਤੇ ਟਰਾਫ਼ੀ ਨਾਲ ਸਨਮਾਨਤ ਕੀਤਾ ਗਿਆ ਪੂਰੇ ਟੂਰਨਾਮੈਂਟ ‘ਚ ਅੱਵਲ ਕੋਚ ਦੇ ਤੌਰ ‘ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਕੋਚ ਮਦਨ ਬੇਨੀਵਾਲ ਨੂੰ ਸਨਮਾਨਤ ਕੀਤਾ ਗਿਆ ਟੀਮ ਕੋਚ ਨੇ ਦੱਸਿਆ ਕਿ ਅੰਡਰ 14 ਟੀਮ ਹੁਣ ਨਵੰਬਰ 2018 ਦਿੱਲੀ ‘ਚ ਹੋਣ ਵਾਲੇ ਸੁਬਰੋਤੋ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਭਾਗ ਲਵੇਗੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।