ਨੇਕੀ-ਭਲਾਈ ਦੇ ਰਾਹ ’ਤੇ ਦ੍ਰਿੜਤਾ ਨਾਲ ਚੱਲੋ: ਪੂਜਨੀਕ ਗੁਰੂ ਜੀ

Anmol vachan Sachkahoon

ਨੇਕੀ-ਭਲਾਈ ਦੇ ਰਾਹ ’ਤੇ ਦ੍ਰਿੜਤਾ ਨਾਲ ਚੱਲੋ: ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਇਨਸਾਨੀਅਤ ’ਤੇ ਜਦੋਂ ਤੱਕ ਚੱਲਦਾ ਨਹੀਂ,ਤਾਂ ਇਨਸਾਨ ਨੂੰ ਜੋ ਪਰਮ ਪਿਤਾ ਪਰਮਾਤਮਾ ਨੇ ਬਚਨ ਕੀਤੇ ਹਨ, ਤੋਹਫ਼ੇ ਬਖਸ਼ੇ ਹਨ ਉਹ ਨਹੀਂ ਮਿਲਦੇ ਇਨਸਾਨੀਅਤ ਦਾ ਤਕਾਜ਼ਾ ਕਿ ਤੁਸੀਂ ਰਹਿਮ ਕਰੋ, ਦਇਆ ਕਰੋ, ਕਿਸੇ ਦਾ ਬੁਰਾ ਨਾ ਕਰੋ, ਬੁਰਾ ਨਾ ਸੋਚੋ, ਪਰ ਨੇਕੀ-ਭਲਾਈ ਦੇ ਰਾਹ ’ਤੇ ਪੂਰੀ ਤਰ੍ਹਾਂ ਦ੍ਰਿੜਤਾ ਨਾਲ, ਪੂਰੀ ਅਣਖ ਨਾਲ, ਪੂਰੀ ਗੈਰਤ ਨਾਲ ਅੱਗੇ ਵਧਦੇ ਜਾਓ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੱਚ ਦੇ ਰਾਹ ਤੋਂ ਜੇਕਰ ਕੋਈ ਡੇਗਦਾ ਹੈ , ਸੱਚ ਦੇ ਰਾਹ ਤੋਂ ਜੇਕਰ ਕੋਈ ਰੋਕਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਰੁਕ ਜਾਓ ਕਿਸੇ ਦੇ ਕਹਿਣ ਨਾਲ, ਜ਼ਰਾ ਜਿੰਨੀ ਕੋਈ ਗੱਲ ਕਹਿ ਦੇਵੇ, ਤਾਂ ਇਹ ਮਤਲਬ ਨਹੀਂ ਕਿ ਤੁਸੀਂ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਛੱਡ ਦਿਓ ਇਤਿਹਾਸ ਗਵਾਹ ਹੈ, ਮਾਲਕ ਦੇ ਰਾਹ ’ਤੇ ਤੁਰਨ ਵਾਲੇ ਕਈ ਵਾਰ ਅਜਿਹਾ ਇਤਿਹਾਸ ਬਣਾ ਗਏ ਕਿ ਉਨ੍ਹਾਂ ਦੇ ਸਮਕਾਲੀਨ ਨੂੰ ਕੋਈ ਜਾਣਦਾ ਨਹੀਂ, ਪਰ ਉਨ੍ਹਾਂ ਦਾ ਨਾਂਅ ਅੱਜ ਵੀ ਅਮਰ ਹੈ ਅਜਿਹੇ ਭਗਤ ਨੇਕੀ ਭਲਾਈ ਦੇ ਰਾਹ ’ਤੇ ਤੁਰਦੇ ਹਨ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਬਣ ਜਾਂਦੇ ਹਨ ਅਤੇ ਅਜਿਹਾ ਹੀ ਬਣਨਾ ਚਾਹੀਦਾ ਹੈ।

ਇਨਸਾਨੀਅਤ ਲਈ ਦ੍ਰਿੜਤਾ ਇਨਸਾਨੀਅਤ ਦੇ ਰਾਹ ’ਤੇ ਦੀਨਤਾ-ਨਿਮਰਤਾ ਨਾਲ ਅਤੇ ਦ੍ਰਿੜਤਾ ਅਣਖ, ਗੈਰਤ ਨਾਲ ਚਲਦੇ ਜਾਓ ਮਾਲਕ ਦਾ ਰਹਿਮੋ-ਕਰਮ ਵਰਸੇਗਾ, ਦਇਆ-ਮਿਹਰ, ਰਹਿਮਤ ਹੋਵੇਗੀ ਅਤੇ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ’ਚ ਆ ਪੈਣਗੀਆਂ। ਇਹ ਬਹੁਤ ਜ਼ਰੂਰੀ ਹੈ ਕਿ ਹਰ ਇਨਸਾਨ ਇਨਸਾਨੀਅਤ ਨੂੰ ਹਮੇਸ਼ਾ ਯਾਦ ਰੱਖੇ ਬਚਨਾਂ ਦਾ ਪੱਕਾ ਰਹੇ, ਕਈ ਵਾਰ ਇਨਸਾਨ ਬਚਨ ਮੰਨਦਾ ਨਹੀਂ, ਬਚਨਾਂ ’ਚ ਗਲਤੀਆਂ ਕਰਦਾ ਹੈ ਅਤੇ ਉਸ ਨੂੰ ਲਗਦਾ ਹੈ ਕਿ ਅੱਲ੍ਹਾ, ਵਾਹਿਗੁਰੂ, ਰਾਮ ਤਾਂ ਕਦੇ ਕੁਝ ਕਹਿੰਦਾ ਹੀ ਨਹੀਂ ਪਰ ਉਸ ਦੀ ਬੇਖੌਫ਼ ਅਵਾਜ਼ ਜਦੋਂ ਚੱਲੇਗੀ ਤਾਂ ਬੇਇੰਤਹਾ ਦੁੱਖ ਤੁਹਾਨੂੰ ਉਠਾਉਣੇ ਪੈਣਗੇ ਕਈ ਵਾਰ ਇਨਸਾਨ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਅਜਿਹਾ ਕੁਝ ਨਹੀਂ ਹੈ, ਕੁਝ ਵੀ ਕਰਦੇ ਰਹੋ, ਕਿਹੋ ਜਿਹੇ ਵੀ ਬੁਰੇ ਕਰਮ ਕਰੋ ਕੋਈ ਗੱਲ ਨਹੀਂ, ਮਾਲਕ ਕੁਝ ਨਹੀਂ ਕਹਿੰਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।