ਦੰਦਾਂ ਦੀ ਸੰਭਾਲ ਲਈ ਅਪਣਾ ਲਓ ਐੱਮਐੱਸਜੀ ਟਿਪਸ

Dental

ਸਿਹਤਮੰਦ ਦੰਦਾਂ ਲਈ ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਖਾਣੇ ਤੋਂ ਬਾਅਦ ਬਰੱਸ਼ ਕਰਨਾ ਜ਼ਰੂਰੀ ਹੈ। ਜਦੋਂ ਵੀ ਕੁਝ ਖਾਂਦੇ ਹੋ, ਉਸ ਤੋਂ ਬਾਅਦ ਦੰਦਾਂ ’ਚ ਬਿਨਾਂ ਪੇਸਟ ਦੇ ਖਾਲੀ ਬਰੱਸ਼ ਘੁੰਮਾ ਲਓ। ਯਕੀਕਨ ਤੁਹਾਡੇ ਦੰਦ ਬਹੁਤ ਹੀ ਵਧੀਆ ਰਹਿਣਗੇ ਅਤੇ ਬਦਬੂ ਵੀ ਨਹੀਂ ਆਵੇਗੀ। (MSG tips for dental care)

-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਦੰਦ ਚਿਹਰੇ ਦੀ ਖੂਬਸੂਰਤੀ ’ਚ ਚਾਰ-ਚੰਨ ਲਾਉਂਦੇ ਹਨ ਪਰ ਦੰਦਾਂ ਦੀ ਠੀਕ ਢੰਗ ਨਾਲ ਦੇਖ-ਭਾਲ ਨਾ ਹੋਣ ਦੀ ਵਜ੍ਹਾ ਨਾਲ ਇਹ ਸਫੈਦ ਜਾਂ ਪੀਲੇ ਹੋ ਜਾਂਦੇ ਹਨ। ਸਹੀ ਢੰਗ ਨਾਲ ਸਫਾਈ ਨਾ ਹੋਣ ਦੀ ਵਜ੍ਹਾ ਨਾਲ ਦੰਦਾਂ ਦੇ ਇਨੇਮਲ ’ਤੇ ਬਹੁਤ ਅਸਰ ਹੰੁਦਾ ਹੈ। ਇਸ ਲਈ ਦੰਦਾਂ ਦੀ ਰੋਜ਼ਾਨਾ ਦੇਖਭਾਲ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਖਾਣਾ ਖਾਣ ਤੋਂ ਬਾਅਦ ਮੂੰਹ ’ਚ ਇੱਕ ਘੁੱਟ ਪਾਣੀ ਭਰੋ ਅਤੇ ਕੁਰਲੀ ਕਰੋ। ਕੁਰਲੀ ਕਰਨ ਤੋਂ ਬਾਅਦ ਉਸ ਪਾਣੀ ਨੂੰ ਬਾਹਰ ਸੁੱਟਣ ਦੀ (MSG tips for dental care)

ਸਾਫ਼ਟ-ਬਰੱਸ਼ ਨਾਲ ਦੰਦਾਂ ਨੂੰ ਸਾਫ ਕਰਨਾ-

ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਦਿਨ ’ਚ ਘੱਟ ਤੋਂ ਘੱਟ ਦੋ ਵਾਰ ਬਰੱਸ਼ ਜ਼ਰੂਰ ਕਰੋ। ਅਜਿਹਾ ਕਰਨ ਨਾਲ ਜੋ ਵੀ ਤੁਹਾਡੇ ਦੰਦਾਂ ’ਚ ਫਸਿਆ ਹੈ, ਉਹ ਨਿੱਕਲ ਜਾਵੇਗਾ, ਬੈਕਟੀਰੀਆ ਖ਼ਤਮ ਹੋ ਜਾਣਗੇ, ਦੰਦ ਮਜ਼ਬੂਤ ਰਹਿਣਗੇ, ਮਸੂੜਿਆਂ ਦੀ ਬਿਮਾਰੀ ਠੀਕ ਹੋਵੇਗੀ ਅਤੇ ਮੂੰਹ ’ਚੋਂ ਬਦਬੂ ਵੀ ਨਹੀਂ ਆਵੇਗੀ। ਪਰ ਇਸ ਲਈ ਜ਼ਰੂਰੀ ਹੈ ਕਿ ਦੰਦਾਂ ਨੂੰ ਸਾਫਟ-ਬਰੱਸ਼ ਨਾਲ ਹੀ ਸਾਫ ਕੀਤਾ ਜਾਵੇ। ਜ਼ਿਆਦਾ ਹਾਰਡ ਬਰੱਸ਼ ਮਸੂੜਿਆਂ ਲਈ ਠੀਕ ਨਹੀਂ ਹੁੰਦਾ।

ਖਾਣੇ ਤੋਂ ਬਾਅਦ ਬਰੱਸ਼-

ਦੰਦਾਂ ਲਈ ਬਿਹਤਰ ਹੈ ਕਿ ਜਦੋਂ ਵੀ ਤੁਸੀਂ ਖਾਣਾ ਲਓ, ਤਾਂ ਉਸ ਤੋਂ ਬਾਅਦ ਸਾਫਟ ਬਰੱਸ਼ ਕਰੋ। ਇਹ ਜ਼ਰੂਰੀ ਨਹੀਂ ਕਿ ਹਰ ਵਾਰ ਪੇਸਟ ਦੀ ਹੀ ਵਰਤੋਂ ਕਰੋ। ਤੁਸੀਂ ਸਾਦੇ ਪਾਣੀ ਨਾਲ ਵੀ ਸਾਫਟ ਬਰੱਸ਼ ਕਰੋ ਤਾਂ ਵੀ ਠੀਕ ਹੈ। ਅਜਿਹਾ ਕਰਨ ਨਾਲ ਦੰਦਾਂ ’ਚ ਜੋ ਵੀ ਫਸਿਆ ਹੈ, ਉਹ ਨਿੱਕਲ ਜਾਵੇਗਾ।

ਖਾਣਾ ਖਾਣ ਦਾ ਸਹੀ ਢੰਗ ‘ਖਾਣੇ ਨੂੰ ਪੀਓ ਤੇ ਪਾਣੀ ਨੂੰ ਖਾਓ