ਰੌਲਾ ਪੈਂਦਾ ਸੁਣਕੇ ਗੁਆਂਢੀ ਕੁਆਟਰਾਂ ਵਾਲਿਆਂ ਨੇ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ
ਸੁਖਜੀਤ ਮਾਨ/ਬਠਿੰਡਾ। ਅਤੀ ਸੁਰੱਖਿਆ ਵਾਲੀ ਬਠਿੰਡਾ ਫੌਜੀ ਛਾਉਣੀ ਦੇ ਕੁਆਟਰਾਂ ‘ਚ ਦੋ ਸਕੇ ਫੌਜੀ ਭਰਾਵਾਂ ਨੇ ਆਪਣੇ ਸਕੇ ਫੌਜੀ ਭਰਾ ਦੀ ਪਤਨੀ ਦਾ ਕਰੰਟ ਲਾ ਕੇ ਤੇ ਗਲਾ ਘੁੱਟ ਕੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਰੌਲਾ ਪੈਂਦਾ ਸੁਣਕੇ ਗੁਆਂਢੀ ਕੁਆਟਰਾਂ ਵਾਲਿਆਂ ਨੇ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਮਾਮਲੇ ‘ਚ ਮ੍ਰਿਤਕਾ ਦੇ ਪਤੀ ਦੀ ਭੂਮਿਕਾ ‘ਤੇ ਵੀ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ। ਪਰ ਹਾਲੇ ਤੱਕ ਅਜਿਹਾ ਕੁੱਝ ਸਾਹਮਣੇ ਨਹੀਂ ਆਇਆ। Murder
ਹਾਸਲ ਹੋਏ ਵੇਰਵਿਆਂ ਮੁਤਾਬਿਕ ਫੌਜੀ ਗੋਪਾਲ ਚੰਦ ਜੋ 47ਏਡੀ ਰੈਜੀਮੈਂਟ ‘ਚ ਹੌਲਦਾਰ ਹੈ, ਆਪਣੀ ਪਤਨੀ ਰਜਨੀ ਉਰਫ ਲੱਛਮੀ ਤੇ ਬੱਚਿਆਂ ਸਮੇਤ ਛਾਉਣੀ ‘ਚ ਬਣੇ ਕੁਆਟਰਾਂ ‘ਚ ਰਹਿੰਦਾ ਹੈ ਇੱਕ ਦਸੰਬਰ ਦੀ ਰਾਤ ਨੂੰ ਗੋਪਾਲ ਚੰਦ ਆਪਣੀ ਰਾਤ ਦੀ ਡਿਊਟੀ ‘ਤੇ ਚਲਾ ਗਿਆ ਤਾਂ ਇਸੇ ਦਰਮਿਆਨ ਸਵੇਰੇ ਕਰੀਬ ਸਾਢੇ ਤਿੰਨ ਵਜੇ ਗੋਪਾਲ ਚੰਦ ਦਾ ਭਰਾ ਅਤੇ ਉਸਦੀ ਪਤਨੀ ਦਾ ਜੇਠ ਰਾਮ ਸਿੰਘ ਅਤੇ ਦਿਉਰ ਸ਼ਾਮ ਸਿੰਘ ਕੁਆਟਰ ‘ਚ ਆ ਗਏ। ਇਨ੍ਹਾਂ ਦੋਵਾਂ ਜਣਿਆਂ ਨੇ ਕਮਰੇ ‘ਚ ਜਾ ਕੇ ਆਪਣੀ ਭਰਜਾਈ ਦਾ ਗਲਾ ਘੁੱਟ ਕੇ ਅਤੇ ਕਰੰਟ ਲਾ ਕੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। Murder
ਇਸ ਘਟਨਾ ਵੇਲੇ ਮ੍ਰਿਤਕਾ ਦੇ ਢਾਈ ਸਾਲ ਅਤੇ ਡੇਢ ਮਹੀਨੇ ਦਾ ਬੱਚਾ ਰੋਣ ਲੱਗ ਪਏ ਤਾਂ ਨੇੜਲੇ ਕੁਆਟਰਾਂ ‘ਚ ਰਹਿ ਰਹੇ ਫੌਜੀਆਂ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਮਿਲਟਰੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਮਗਰੋਂ ਥਾਣਾ ਕੈਂਟ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਥਾਣਾ ਕੈਂਟ ਪੁਲਿਸ ਨੂੰ ਐਲ/ਐਨ. ਕੇ ਕਿਸ਼ਨਪਾਲ ਏਡੀ ਰੈਜੀਮੈਂਟ ਕੇਅਰ ਆਫ 56 ਏਪੀਓ ਵਾਸੀ ਗੋਬਿੰਦ ਕਲੋਨੀ ਬਠਿੰਡਾ ਵੱਲੋਂ ਦਿੱਤੀ ਜਾਣਕਾਰੀ ਤਹਿਤ ਰਾਮ ਸਿੰਘ ਤੇ ਸ਼ਾਮ ਸਿੰਘ ਪੁੱਤਰ ਗੋਵਰਧਨ ਸਿੰਘ ਵਾਸੀਆਨ ਚੋਮੋ, ਭਿੰਡ (ਮੱਧ ਪ੍ਰਦੇਸ਼) ਖਿਲਾਫ਼ ਧਾਰਾ 302, 34 ਤਹਿਤ ਮੁਕੱਦਮਾ ਨੰਬਰ 146 ਦਰਜ਼ ਕਰ ਲਿਆ ਗਿਆ ਹੈ ।
ਰਾਮ ਬਠਿੰਡਾ ਤੇ ਸ਼ਾਮ ਗਵਾਲੀਅਰ ‘ਚ ਕਰਦਾ ਸੀ ਡਿਊਟੀ: ਐਸਐਚਓ
ਥਾਣਾ ਕੈਂਟ ਪੁਲਿਸ ਦੇ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਦੋਵੇਂ ਮੁਲਜ਼ਮ ਉਨ੍ਹਾਂ ਵੱਲੋਂ ਹਿਰਾਸਤ ‘ਚ ਲੈ ਲਏ ਗਏ ਹਨ ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਪੁਲਿਸ ਕੋਲ ਕੀਤੀ ਗਈ ਕਿਸੇ ਸ਼ਿਕਾਇਤ ਸਬੰਧੀ ਪੁੱਛੇ ਜਾਣ ‘ਤੇ ਐਸਐਚਓ ਨੇ ਆਖਿਆ ਕਿ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਮ੍ਰਿਤਕਾ ਦੇ ਪਤੀ ਦੀ ਸ਼ੱਕੀ ਭੂਮਿਕਾ ਸਬੰਧੀ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਉਸਦੀ ਇਸ ਮਾਮਲੇ ‘ਚ ਮਿਲੀਭੁਗਤ ਹੋਵੇ ਪਰ ਵਾਰਦਾਤ ਦੌਰਾਨ ਉਹ ਆਪਣੀ ਡਿਊਟੀ ‘ਤੇ ਸੀ।
ਜਿੱਥੇ ਉਸਦੀ ਹਾਜ਼ਰੀ ਵੀ ਲੱਗੀ ਹੋਈ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਫੌਜੀ ਭਰਾਵਾਂ ‘ਚੋਂ ਰਾਮ ਸਿੰਘ ਤੇ ਮ੍ਰਿਤਕਾ ਰਜਨੀ ਦਾ ਪਤੀ ਗੋਪਾਲ ਬਠਿੰਡਾ ਛਾਉਣੀ ਵਿਖੇ ਹੀ ਡਿਊਟੀ ਕਰ ਰਹੇ ਸਨ ਜਦੋਂਕਿ ਸ਼ਾਮ ਸਿੰਘ ਦੀ ਡਿਊਟੀ ਗਵਾਲੀਅਰ ਸੀ ਇਸ ਘਟਨਾ ਨੂੰ ਅੰਜਾਮ ਦੇਣ ਲਈ ਸ਼ਾਮ ਸਿੰਘ ਆਪਣੇ ਦੂਜੇ ਭਰਾ ਰਾਮ ਸਿੰਘ ਕੋਲ ਉਸਦੇ ਕੁਆਟਰ ‘ਚ ਆ ਕੇ ਠਹਿਰਿਆ ਸੀ ਐਸਐਚਓ ਕੈਂਟ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਮਗਰੋਂ ਉਸਦੇ ਪਤੀ ਗੋਪਾਲ ਚੰਦ ਨੂੰ ਵੀ ਮੁਕੱਦਮੇ ‘ਚ ਨਾਮਜ਼ਦ ਕਰ ਲਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।