ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਪਿੱਛੋਂ ਯਮੁਨਾ ਨਦੀ ‘ਚ ਪਾਣੀ ਵਧਿਆ

Floods, Yamuna, Heavy rainfall

ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।

ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ ‘ਤੇ ਮੁਸਕਾਨ ਹੈ। ਪਹਾੜਾਂ ‘ਤੇ ਲਗਾਤਾਰ ਮੀਂਹ ਪੈਣ ਕਾਰਨ ਬੁੱਧਵਾਰ ਨੂੰ ਹਥਨੀਕੁੰਡ ਬੈਰਾਜ ਤੋਂ ਸਵੇਰੇ ਦਸ ਵਜੇ 218.423 ਕਿਊਸਿਕ, ਸਵੇਰੇ 11 23.302 ਕਿਊਸਿਕ, 12 ਵਜੇ 27,280 ਕਿਊਸਿਕ, ਦੁਪਹਿਰ 1 ਵਜੇ 31.342 ਕਿਊਸਿਕ, ਦੁਪਹਿਰ 2 ਵਜੇ 39.627 ਕਿਊਸਿਕ, ਦੁਪਹਿਰ 3 ਵਜੇ 41.054 ਕਿਊਸਿਕ ਅਤੇ ਸ਼ਾਮ 4 ਵਜੇ  34.426 ਕਿਊਸਿਕ ਪਾਣੀ ਛੱਡਿਆ ਗਿਆ।

ਯਮੁਨਾ ਦੇ ਪਾਣੀ ਦਾ ਪੱਧਰ ਵਧਿਆ

ਪਹਾੜਾਂ ‘ਤੇ ਪੈ ਰਹੇ ਮੀਂਹ ਕਾਰਨ  ਯਮੁਨਾਨਗਰ ਦੇ ਹਥਨੀਕੁੰਡ ਬੈਰਾਜ ‘ਤੇ ਪਾਣੀ ਪੱਧਰ 4 ਹਜ਼ਾਰ ਤੋਂ ਵਧ ਕੇ 17 ਹਜ਼ਾਰ ਕਿਊਸਿਕ ਹੋ ਗਿਆ। ਪੂਰਬੀ  ਨਹਿਰ ਤੋਂ ਯੂਪੀ ਨੂੰ  3 ਹਜ਼ਾਰ ਅਤੇ ਪੱਛਮੀ ਨਹਿਰ ਤੋਂ ਹਰਿਆਣਾ ਨੂੰ 14 ਹਜ਼ਾਰ ਕਿਊਸਿਕ ਪਾਣੀ ਦੀ ਸਪਲਾਈ ਹੁੰਦੀ ਹੈ।

ਨਾਲ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ 28 ਤੇ  29 ਨੂੰ ਕਿਤੇ ਕਿਤੇ ਭਾਰੀ ਬਾਰਸ਼ ਹੋ ਸਕਦੀ ਹੈ।

LEAVE A REPLY

Please enter your comment!
Please enter your name here