ਹੜ੍ਹਾਂ ਦੀ ਮਾਰ : ਪੰਜਾਬ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ

Flood

ਹੜ੍ਹਾਂ ਦੀ ਮਾਰ, ਲੋਕਾਂ ਦਾ ਜਿਉਣਾ ਹੋਇਆ ਦੁੱਭਰ | Flood

  • ਪਟਿਆਲਾ ’ਚ ਛੱਡ ਡਿੱਗਣ ਨਾਲ 2 ਲੋਕਾਂ ਦੀ ਮੌਤ | Flood

ਜਲੰਧਰ, (ਸੱਚ ਕਹੂੰ ਨਿਊਜ਼)। ਪੰਜਾਬ ’ਚ ਹੜ੍ਹਾਂ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਹੈ। ਪੂਰੇ ਪੰਜਾਬ ’ਚ ਹੜ੍ਹਾਂ ਨੇ ਪੂਰੀ ਤਬਾਹੀ ਮਚਾਈ ਹੋਈ ਹੈ। ਪੰਜਾਬ ਦੇ 4 ਜ਼ਿਲ੍ਹਿਆਂ ਮਾਨਸਾ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸਪੁਰ ’ਚ ਮੀਂਹ ਨਾਲ ਸਥਿਤੀ ਬਹੁਤ ਵਿਗੜੀ ਪਈ ਹੈ। ਮਾਨਸਾ-ਸਰਸਾ ਰੋੜ ਦਾ ਇੱਕ ਪਾਸਾ ਪੂਰੀ ਤਰ੍ਹਾਂ ਪਾਣੀ ’ਚ ਡੁੱਬ ਗਿਆ ਹੈ, ਜਦਕਿ ਦੂਜੇ ਪਾਸੇ ਬੰਨ੍ਹ ਬਣਾ ਦਿੱਤਾ ਗਿਆ ਹੈ। ਤਰਨਤਾਰਨ ’ਚ ਬਿਆਸ ਦਰਿਆ ’ਚ ਬੰਨ੍ਹਾ ਟੁੱਟਣ ਤੋਂ ਬਾਅਦ ਪਾਣੀ ਪਿੰਡਾਂ ਵੱਲ ਨੂੰ ਹੋ ਗਿਆ ਹੈ। ਮਾਨਸਾ ’ਚ ਘੱਗਰ ਦੇ ਪਾਣੀ ਨੇ ਸਰਦੂਲਗੜ੍ਹ ’ਚ ਤਬਾਹੀ ਮਚਾਈ ਹੋਈ ਹੈ। (Flood)

ਇਹ ਵੀ ਪੜ੍ਹੋ : ਮੇਥੀ-ਪਾਲਕ ਖਾਣ ਵਾਲੇ ਸਾਵਧਾਨ! ਜ਼ਰਾ ਇਸ ਪਾਸੇ ਵੀ ਦਿਓ ਧਿਆਨ!

ਗੁਰਦਾਸਪੁਰ ’ਚ ਮਕੋੜਾ ਪੱਤਨ ਅਤੇ ਪਠਾਨਕੋਟ ਦੇ ਬਮਿਯਾਲ ’ਚ ਪਾਣੀ ਵੜ ਗਿਆ ਹੈ। ਜੰਮੂ-ਕਸ਼ਮੀਰ ਦੇ ਕਠੁਆ ’ਚ ਡੈਮ ਤੋਂ ਬੁੱਧਵਾਰ ਸਵੇਰੇ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਨਾਲ ਗੁਰਦਾਸਪੁਰ ਦੇ ਦੀਨਾਨਗਰ ’ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੀ ਉਝ ਨਦੀ ਅਤੇ ਰਾਵੀ ਨਦੀ ’ਚ ਪਾਣੀ ਦਾ ਪੱਧਰ ਵਧਿਆ ਹੈ। ਇਸ ਨਾਲ ਦਰਿਆ ’ਚ ਕਿਸ਼ਤੀ ਦਾ ਚੱਲਣਾਂ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਵਜ੍ਹਾ ਨਾਲ ਭਾਰਤ-ਪਾਕਿਸਤਾਨ ਸਰਹੱਦ ਨਾਲ ਲਗਦੇ 7 ਪਿੰਡਾਂ ਤੂਰ, ਚੇਬੇ, ਭਰਯਾਲ, ਲਾਸਿਯਨ, ਮਮੀ ਚੱਕ ਰੰਗਾ, ਕਜਲੇ ਅਤੇ ਝੂਮਰ ਦਾ ਦੇਸ਼ ਨਾਲ ਸੰਪਰਕ ਟੁੱਟ ਗਿਆ ਹੈ। (Flood)

ਪਟਿਆਲਾ ’ਚ ਮੀਂਹ ਨਾਲ ਮਕਾਨ ਦੀ ਛੱਡ ਡਿੱਗੀ | Flood

ਪੰਜਾਬ ਦੇ ਪਟਿਆਲਾ ’ਚ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਰਾਘੋਮਾਜਰਾ ’ਚ ਇੱਕ ਮਕਾਨ ਦੀ ਛੱਤ ਡਿੱਗ ਗਈ ਹੈ। ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋਏ ਹਨ। ਮਿ੍ਰਤਕਾਂ ਦੀ ਪਛਾਣ ਹੋ ਗਈ ਹੈ। ਪਟਿਆਲਾ ‘ਚ ਵੀ ਮੀਂਹ ਨਾਲ ਲੋਕਾਂ ਅਤੇ ਕਿਸਾਨਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਦਿਖ ਰਹੀਆਂ ਹਨ। (Flood)

ਅੱਜ ਸਾਰੇ ਜ਼ਿਲ੍ਹਿਆਂ ’ਚ ਮੀਂਹ | Flood

ਮੌਸਮ ਵਿਭਾਗ ਨੇ ਅੱਜ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਹਿੱਸਿਆਂ ’ਚ ਹਲਕਾ ਮੀਂਹ ਪੈ ਸਕਦਾ ਹੈ, ਅਤੇ ਕਈ ਥਾਵਾਂ ’ਤੇ ਰੂਕ-ਰੂਕ ਕੇ ਮੀਂਹ ਪੈ ਰਿਹਾ ਹੈ। ਪਹਾੜਾਂ ਤੋਂ ਆ ਰਹੇ ਪਾਣੀ ਨੂੰ ਰੋਕਣ ਲਈ ਬੰਨ੍ਹ ਨਾਕਾਫੀ ਸਾਬਤ ਹੋ ਰਹੇ ਹਨ। ਬਿਆਨ ਦਰਿਆ ’ਤੇ ਬਣੇ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਨਾਲ ਹੇਠਲੇ ਇਲਾਕਿਆਂ ’ਚ ਬਹੁਤ ਪਾਣੀ ਆ ਰਿਹਾ ਹੈ। ਜਿਸ ਕਰਕੇ ਭਾਰੀ ਤਬਾਹੀ ਹੋ ਰਹੀ ਹੈ। (Flood)