ਹੜ੍ਹ: ਕੁਦਰਤੀ ਆਫ਼ਤ ‘ਚ ਫਸਿਆ ਮਨੁੱਖ

Flood, Stuck, Natural, Disaster, Kaziranga park, Monsoon, Article

ਦੇਸ਼ ਦੇ ਜ਼ਿਆਦਾਤਰ ਇਲਾਕਿਆਂ ‘ਚ ਮਾਨਸੂਨ ਨੇ ਜ਼ੋਰਦਾਰ ਦਸਤਕ ਦੇ ਦਿੱਤੀ ਹੈ, ਪਰ ਕਈ ਇਲਾਕੇ ਹੜ੍ਹ ‘ਚ ਡੁੱਬਣ ਦੀ ਮਾਰ ਝੱਲ ਰਹੇ ਹਨ ਇਸ ਕਾਰਨ ਉੱਚੇ ਇਲਾਕਿਆਂ ‘ਚ ਤਾਂ ਹਰਿਆਲੀ ਦਿਸ ਰਹੀ ਹੈ, ਪਰ ਫਸਲਾਂ ਬੀਜਣ ਦੇ ਨਾਲ ਹੀ ਮਰ ਗਈਆਂ ਹਨ ਅਸਾਮ ਦੇ ਕਰੀਮਗੰਜ ਜ਼ਿਲ੍ਹੇ ‘ਚ ਸੁਪ੍ਰਾਕੰਧੀ ਪਿੰਡ ਨੇ ਜਲ ਸਮਾਧੀ ਲੈ ਲਈ ਹੈ

ਕਾਜੀਰੰਗਾ ਕੌਮੀ ਪਾਰਕ ਦੇ 7 ਗੈਂਡਿਆਂ ਸਮੇਤ 90 ਜੰਗਲੀ ਜੀਵ ਅਤੇ 80 ਲੋਕ ਹੁਣ ਤੱਕ ਮਾਰੇ ਜਾ ਚੁੱਕੇ ਹਨ ਹੜ੍ਹ ਦਾ ਸੰਕਟ ਝੱਲ ਰਹੇ ਅਸਾਮ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੌਰਾ ਕਰਨਾ ਪਿਆ ਹੈ ਰਾਜਸਥਾਨ ਅਤੇ ਗੁਜਰਾਤ ਦਾ ਵੀ ਬੁਰਾ ਹਾਲ ਹੈ ਜੈਪੁਰ ਅਤੇ ਉਦੈਪੁਰ ਸਮੇਤ 23 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਐਲਾਨ ਕੀਤੇ ਗਏ ਹਨ 64 ਲੋਕ ਖਤਰਨਾਕ ਲਹਿਰਾਂ ਨੇ ਸਮੇਟ ਲਏ ਹਨ ਲੋਕਾਂ ਨੂੰ ਬਚਾਉਣ ਲਈ ਫੌਜ ਨੂੰ ਸੱਦਣਾ ਪਿਆ ਹੈ

Kaziranga park

ਗਊਸ਼ਾਲਾ ‘ਚ ਪਾਣੀ ਭਰ ਜਾਣ ਨਾਲ 536 ਗਊਆਂ ਦੀ ਮੌਤ

ਜਾਲੌਰ ਜ਼ਿਲ੍ਹੇ ਦੀ ਪਥਮੇੜਾ ਗਊਸ਼ਾਲਾ ‘ਚ ਪਾਣੀ ਭਰ ਜਾਣ ਨਾਲ 536 ਗਊਆਂ ਦੀ ਮੌਤ ਹੋ ਗਈ ਲਗਭਗ 14 ਹਜ਼ਾਰ ਕਮਜ਼ੋਰ ਬਜ਼ੁਰਗ ਅਤੇ ਬਿਮਾਰ ਬਲਦ/ਸਾਨ੍ਹ ਹੜ੍ਹ ਦੀ ਚਪੇਟ ‘ਚ ਹਨ ਇੱਥੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੇ ਬੇੜੀ ‘ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ‘ਚ ਹੋਰ ਵੀ ਬੁਰਾ ਹਾਲ ਹੈ ਇੱਥੇ ਹੁਣ ਤੱਕ 218 ਜਣੇ ਮਾਰੇ ਜਾ ਚੁੱਕੇ ਹਨ ਬਨਾਸਕਾਂਠਾ ਜ਼ਿਲ੍ਹੇ ਦਾ ਬਹੁਤ ਬੁਰਾ ਹਾਲ ਹੈ ਇੱਥੇ ਇੱਕ ਪਰਿਵਾਰ ਦੇ ਮਕਾਨ ‘ਚ ਪਾਣੀ ਭਰ ਜਾਣ ਨਾਲ 17 ਜੀਅ ਕਾਲ ਦੇ ਮੂੰਹ ‘ਚ ਸਮਾ ਗਏ ਹਨ

flood

ਦਸ ਰਾਜਾਂ ‘ਚ ਸਥਿਤ ਖਤਰਨਾਕ

ਹੜ੍ਹ ਦੀ ਇਹੀ ਖ਼ਤਰਨਾਕ ਤਸਵੀਰ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓੜੀਸ਼ਾ, ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ‘ਚ ਹੈ ਬਦਰੀਨਾਥ ‘ਚ ਜ਼ਮੀਨ ਖਿਸਕਣਾ ਜਾਰੀ ਹੈ ਨਦੀ-ਨਾਲੇ ਉਫਾਨ ‘ਤੇ ਹਨ ਕਈ ਵੱਡੇ ਬੰਨ੍ਹ ਭਰ ਜਾਣ ਤੋਂ ਬਾਅਦ ਦਰਵਾਜੇ ਖੋਲ੍ਹ ਦੇਣ ਨਾਲ ਤਰਾਸਦੀ ਹੋਰ ਭਿਆਨਕ ਹੋ ਗਈ ਹੈ ਘਰਾਂ, ਸੜਕਾਂ, ਬਜ਼ਾਰਾਂ, ਖੇਤਾਂ ਤੇ ਰੇਲ ਪਟੜੀਆਂ ਦੇ ਡੁੱਬ ਜਾਣ ਨਾਲ ਅਰਬਾਂ ਰੁਪਏ ਦੀ ਸੰਪੱਤੀ ਬਰਬਾਦ ਹੋ ਗਈ ਹੈ

ਹੜ੍ਹ ਦੀ ਤਰਾਸਦੀ ਹੁਣ ਦੇਸ਼ ‘ਚ ਲਗਾਤਾਰ ਹੋ ਗਈ ਹੈ ਜੋ ਜਲ ਜੀਵਨ ਲਈ ਜੀਵਨਦਾਤਾ ਵਰਦਾਨ ਹੈ, ਉਹੀ ਸਰਾਪ ਸਾਬਤ ਹੋ ਰਿਹਾ ਹੈ ਇਨ੍ਹਾਂ ਆਫ਼ਤਾਂ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰਾਂ ਆਫ਼ਤ ਮੈਨੇਜ਼ਮੈਂਟ  ‘ਤੇ ਅਰਬਾਂ ਰੁਪਏ ਖਰਚ ਕਰਦੀਆਂ ਹਨ ਕਰੋੜਾਂ ਰੁਪਏ ਬਤੌਰ ਮੁਆਵਜ਼ਾ ਦਿੰਦੀਆਂ ਹਨ ਬਾਵਜ਼ੂਦ ਇਸਦੇ ਆਦਮੀ ਹੈ ਕਿ ਆਫ਼ਤ ਦਾ ਸੰਕਟ ਝੱਲਦੇ ਰਹਿਣ ਨੂੰ ਮਜ਼ਬੂਰ ਹੋਇਆ ਪਿਆ ਹੈ

ਮੀਂਹ ਦਾ 90 ਫੀਸਦੀ ਪਾਣੀ ਮਚਾਉਂਦਾ ਹੈ ਤਬਾਹੀ

ਮੀਂਹ ਦਾ 90 ਫੀਸਦੀ ਪਾਣੀ ਤਬਾਹੀ ਮਚਾਉਂਦਾ ਹੋਇਆ ਆਪਣੀ ਖੇਡ ਖੇਡਦਾ ਹੋਇਆ ਸਮੁੰਦਰ ‘ਚ ਸਮਾ ਜਾਂਦਾ ਹੈ ਇਹ ਸੰਪੱਤੀ ਦੀ ਬਰਬਾਦੀ ਤਾਂ ਕਰਦਾ ਹੀ ਹੈ, ਖੇਤਾਂ ਦੀ ਉਪਜਾਊ ਮਿੱਟੀ ਵੀ ਰੋੜ੍ਹ ਕੇ ਸਮੁੰਦਰ ‘ਚ ਲੈ ਜਾਂਦਾ ਹੈ ਅੰਤਾਂ ਦੇ ਮੀਂਹ ਦੇ ਚੱਲਦਿਆਂ ਡੁੱਬਣ ਕਿਨਾਰੇ ਆਉਣ ਵਾਲੇ ਅਹਿਮਦਾਬਾਦ, ਜੈਪੁਰ, ਉਦੈਪੁਰ, ਬਨਾਸਕਾਂਠਾ ਆਦਿ ਸ਼ਹਿਰਾਂ ਨੇ ਸੰਕੇਤ ਦਿੱਤਾ ਹੈ ਕਿ ਤਕਨੀਕੀ ਤੌਰ ‘ਤੇ ਸਮਾਰਟ ਸਿਟੀ ਬਣਾਉਣ ਤੋਂ ਪਹਿਲਾਂ ਸ਼ਹਿਰਾਂ ‘ਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪੂਰਾ ਢਾਂਚਾ ਖੜ੍ਹਾ ਕਰਨ ਦੀ ਲੋੜ ਹੈ, ਪਰ ਸਾਡੀ ਨੀਤੀ ਘਾੜੇ ਹਨ ਕਿ ਕੁਦਰਤ ਦੇ ਕਠੋਰ ਸੰਕੇਤਾਂ ਤੋਂ ਅੱਖਾਂ ਬਚਾਉਣ ਦਾ ਕੰਮ ਕਰ ਰਹੇ ਹਨ ਜਦੋਂ ਕਿ ਉੱਤਰਾਖੰਡ ‘ਚ ਦੇਵਭੂਮੀ ਅਤੇ ਕਸ਼ਮੀਰ ‘ਚ ਅਸੀਂ ਤਬਾਹੀ ਵੇਖ ਚੁੱਕੇ ਹਾਂ ਇਸ ਸਥਿਤੀ ‘ਚੋਂ ਗੁਰੂਗ੍ਰਾਮ, ਚੇਨੱਈ, ਬੰਗਲੌਰ ਅਤੇ ਭੋਪਾਲ ਵੀ ਗੁਜ਼ਰ ਚੁੱਕੇ ਹਨ

ਬਾਵਜ਼ੂਦ ਇਸ ਦੇ ਤਬਾਹਕਾਰੀ ਹੜ੍ਹ ਦੇ ਕਿਆਸਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਹੜ੍ਹ ਦੀ ਇਹ ਸਥਿਤੀ ਸ਼ਹਿਰਾਂ ‘ਚ ਹੀ ਨਹੀਂ ਹੈ, ਅਸਾਮ ਅਤੇ ਬਿਹਾਰ ਵਰਗੇ ਉਹ ਸੂਬੇ ਵੀ ਝੱਲ ਰਹੇ ਹਨ, ਜਿੱਥੇ ਹੜ੍ਹ ਦਹਾਕਿਆਂ ਤੋਂ ਆਫਤ ਦਾ ਪਾਣੀ ਲਿਆ ਕੇ ਹਜ਼ਾਰਾਂ ਪਿੰਡਾਂ ਨੂੰ ਡੁਬੋ ਦਿੰਦਾ ਹੈ ਆਫਤ ਦੀ ਇਹ ਬਾਰਸ਼ ਇਸ ਗੱਲ ਦੀ ਚਿਤਾਵਨੀ ਹੈ ਕਿ ਸਾਡੇ ਨੀਤੀ-ਘਾੜੇ, ਦੇਸ਼ ਅਤੇ ਸਮਾਜ ਦੇ ਜਾਗਰੂਕ ਪ੍ਰਤੀਨਿਧੀ ਦੂਰਦ੍ਰਿਸ਼ਟੀ ਤੋਂ ਕੰਮ ਨਹੀਂ ਲੈ ਰਹੇ ਹਨ

ਅਸਰਕਾਰੀ ਉਪਾਵਾਂ ਦੀ ਲੋੜ

ਵਾਤਾਵਰਨ ਅਤੇ ਜਲਵਾਯੂ ਬਦਲਾਅ ਦੇ ਮਸਲਿਆਂ ਸਬੰਧੀ ਚਿੰਤਤ ਨਹੀਂ ਹਨ 2008 ‘ਚ ਜਲਵਾਯੂ ਬਦਲਾਅ ਦੇ ਅੰਤਰਸਕਾਰੀ ਸਮੂਹ ਨੇ ਰਿਪੋਰਟ ਦਿੱਤੀ ਸੀ ਕਿ ਧਰਤੀ ‘ਤੇ ਵਧ ਰਹੇ ਤਾਪਮਾਨ ਦੇ ਚਲਦਿਆਂ ਭਾਰਤ ਹੀ ਨਹੀਂ, ਦੁਨੀਆ ਭਰ ‘ਚ ਮੀਂਹ ਚੱਕਰ ‘ਚ ਬਦਲਾਅ ਹੋਣ ਵਾਲੇ ਹਨ ਇਸ ਦਾ ਸਭ ਤੋਂ ਜਿਆਦਾ ਅਸਰ ਮਹਾਂਨਗਰਾਂ ‘ਤੇ ਪਵੇਗਾ ਇਸ ਲਿਹਾਜ਼ ਨਾਲ ਸ਼ਹਿਰਾਂ ‘ਚ ਜਲ-ਪ੍ਰਬੰਧਨ ਤੇ ਨਿਕਾਸੀ ਦੇ ਅਸਰਕਾਰੀ ਉਪਾਵਾਂ ਦੀ ਲੋੜ ਹੈ

ਇਸ ਰਿਪੋਰਟ ਦੇ ਮਿਲਣ ਤੋਂ ਤੱਤਕਾਲ ਬਾਅਦ ਕੇਂਦਰ ਦੀ ਤੱਤਕਾਲੀ ਯੂਪੀਏ ਸਰਕਾਰ ਨੇ ਸੂਬਾ ਪੱਧਰ ‘ਤੇ ਵਾਤਾਵਰਨ ਬਚਾਓ ਪ੍ਰੋਜੈਕਟ ਤਿਆਰ ਕਰਨ ਦੀ ਹਿਦਾਇਤ ਦਿੱਤੀ ਸੀ ਪਰ ਦੇਸ਼ ਦੇ ਕਿਸੇ ਵੀ ਸੂਬੇ ਨੇ ਇਸ ਅਹਿਮ ਸਲਾਹ ‘ਤੇ ਗੌਰ ਨਹੀਂ ਕੀਤੀ ਇਸ ਦਾ ਹੀ ਨਤੀਜਾ ਹੈ ਕਿ ਅਸੀਂ ਲਗਾਤਾਰ ਜਲ ਤਰਾਸਦੀਆਂ ਝੱਲਣ ਨੂੰ ਮਜ਼ਬੂਰ ਹੋ ਰਹੇ ਹਾਂ ਇਹੀ ਨਹੀਂ ਸ਼ਹਿਰੀਕਰਨ ‘ਤੇ ਰੋਕ ਲਾਉਣ ਦੀ ਬਜਾਇ, ਅਜਿਹੇ ਤਰੀਕਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਾਂ, ਜਿਸ ਨਾਲ ਲਗਾਤਾਰ ਸ਼ਹਿਰਾਂ ਦੀ ਵਸੋਂ ਵਧਦੀ ਰਹੇ

ਜੇਕਰ ਇਹ ਸਿਲਸਿਲਾ ਇਨ੍ਹਾਂ ਤਰਾਸਦੀਟਾਂ ਨੂੰ ਝੱਲਣ ਦੇ ਬਾਵਜ਼ੂਦ ਜਾਰੀ ਰਹਿੰਦਾ ਹੈ, ਤਾਂ ਧਿਆਨ ਰਹੇ 2031 ਤੱਕ ਭਾਰਤ ਦੀ ਸ਼ਹਿਰੀ ਵਸੋਂ 20 ਕਰੋੜ ਤੋਂ ਵਧ ਕੇ 60 ਕਰੋੜ ਹੋ ਜਾਵੇਗੀ ਜੋ ਦੇਸ਼ ਦੀ ਕੁੱਲ ਆਬਾਦੀ ਦੀ 40 ਫੀਸਦੀ ਹੋਵੇਗੀ ਅਜਿਹੇ ‘ਚ ਸ਼ਹਿਰਾਂ ਦੀ ਕੀ ਨਾਗਰਿਕੀ ਸਥਿਤੀ ਬਣੇਗੀ, ਇਸ ਦੀ ਕਲਪਨਾ ਵੀ ਅਸੰਭਵ ਹੈ ਉਂਜ, ਧਰਤੀ ਦੇ ਗਰਮ ਅਤੇ ਠੰਢੀ ਹੁੰਦੇ ਰਹਿਣ ਦਾ ਕ੍ਰਮ ਉਸ ਦੀ ਪ੍ਰਕਿਰਤੀ ਦਾ ਹਿੱਸਾ ਹੈ ਇਸ ਦਾ ਅਸਰ ਪੂਰੇ ਜੈਵਮੰਡਲ ‘ਤੇ ਪੈਂਦਾ ਹੈ, ਜਿਸ ਨਾਲ ਜੈਵਿਕ ਵਿਭਿੰਨਤਾ ਦੀ ਹੋਂਦ ਬਣੀ ਰਹਿੰਦੀ ਹੈ ਪਰ ਕੁਝ ਸਾਲਾਂ ਤੋਂ ਧਰਤੀ ਦੇ ਤਾਪਮਾਨ ‘ਚ ਵਾਧੇ ਦੀ ਰਫਤਾਰ ਬਹੁਤ ਤੇਜ ਹੋਈ ਹੈ ਇਸ ਨਾਲ ਵਾਯੂਮੰਡਲ ਦਾ ਸੰਤੁਲਨ ਵਿਗੜ ਰਿਹਾ ਹੈ

flood in states

ਕੁਦਰਤ ‘ਚ ਵਾਧੂ ਮਨੁੱਖੀ ਦਖਲ ਨਾਲ ਪੈਦਾ ਹੋ ਰਹੀ ਹੈ ਸਥਿਤੀ

ਇਹ ਸਥਿਤੀ ਕੁਦਰਤ ‘ਚ ਵਾਧੂ ਮਨੁੱਖੀ ਦਖਲ ਨਾਲ ਪੈਦਾ ਹੋ ਰਹੀ ਹੈ ਇਸ ਲਈ ਇਸ ‘ਤੇ ਕਾਬੂ ਸੰਭਵ ਹੈ ਸੰਯੁਕਤ ਰਾਸ਼ਟਰ ਦੀ ਜਲਵਾਯੂ ਬਦਲਾਅ ਕਮੇਟੀ ਦੇ ਵਿਗਿਆਨਕਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਕਿ ਤਾਪਮਾਨ ‘ਚ ਵਾਧਾ ਨਾ ਸਿਰਫ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ, ਸਗੋਂ ਕੀਟਨਾਸ਼ਕ ਦਵਾਈਆਂ ਤੋਂ ਅਛੂਤੇ ਰਹਿਣ ਵਾਲੇ ਵਿਸ਼ਾਣੂਆਂ-ਜੀਵਾਣੂਆਂ, ਗੰਭੀਰ ਬਿਮਾਰੀਆਂ, ਸਮਾਜਿਕ ਸੰਘਰਸ਼ਾਂ ਅਤੇ ਵਿਅਕਤੀਆਂ ‘ਚ ਮਾਨਸਿਕ ਤਣਾਅ ਵਧਾਉਣ ਦਾ ਕੰਮ ਵੀ ਕਰ ਰਹੀ ਹੈ ਸਾਫ਼ ਹੈ, ਜੋ ਲੋਕ ਇੱਕ ਹਫਤੇ ਤੋਂ ਜ਼ਿਆਦਾ ਦਿਨਾਂ ਤੱਕ ਹੜ੍ਹ ਦਾ ਸੰਕਟ ਝੱਲਣ ਨੂੰ ਸਰਾਪੇ ਹਨ, ਉਹ ਜ਼ਰੂਰ ਸੰਭਾਵਿਤ ਤਣਾਅ ਦੀ ਤਰਾਸਦੀ ਨੂੰ ਭੋਗ ਰਹੇ ਹੋਣਗੇ?

ਦਰਅਸਲ, ਵਾਤਾਵਰਨ ਦੇ ਅਸੰਤੁਲਨ ਕਾਰਨ ਗਰਮੀ, ਮੀਂਹ, ਠੰਢ ਦਾ ਸੰਤੁਲਨ ਵੀ ਵਿਗੜਦਾ ਹੈ ਇਸ ਦਾ ਸਿੱਧਾ ਅਸਰ ਮਨੁੱਖੀ ਸਿਹਤ ਅਤੇ ਖੇਤੀ ਦੀ ਪੈਦਾਵਾਰ ਤੇ ਫਸਲ ਦੀ ਪੌਸ਼ਟਿਕਤਾ ‘ਤੇ ਪੈਂਦਾ ਹੈ ਜੇਕਰ ਮੌਸਮ ‘ਚ ਆ ਰਹੇ ਬਦਲਾਅ ਨਾਲ ਪੰਜ ਸਾਲ ਦੇ ਅੰਦਰ ਘਟੀਆਂ ਕੁਦਰਤੀ ਆਫ਼ਤਾਂ ਅਤੇ ਸੰਕ੍ਰਾਮਕ ਰੋਗਾਂ ਦੀ ਪੜਤਾਲ ਕੀਤੀ ਜਾਵੇ ਤਾਂ ਉਹ ਹੈਰਾਨੀ ‘ਚ ਪਾਉਣ ਵਾਲੇ ਹਨ

ਤਾਪਮਾਨ ‘ਚ ਉਤਾਰ-ਚੜ੍ਹਾਅ ਨਾਲ ‘ਹਿਟ ਸਟ੍ਰੇਸ ਹਾਈਪਰਥਰਮਿਆ’ ਵਰਗੀਆਂ ਸਮੱਸਿਆਵਾਂ ਦਿਲ ਅਤੇ ਸਾਹ ਸਬੰਧੀ ਰੋਗਾਂ ਨਾਲ ਮੌਤ ਦਰ ‘ਚ ਇਜ਼ਾਫਾ ਹੋ ਸਕਦਾ ਹੈ ਪੱਛਮੀ ਯੂਰਪ ‘ਚ 2003 ‘ਚ ਦਰਜ ਰਿਕਾਰਡ ਉੱਚ ਤਾਪਮਾਨ ਨਾਲ 70 ਹਜ਼ਾਰ ਤੋਂ ਜਿਆਦਾ ਮੌਤਾਂ ਦਾ ਸਬੰਧ ਸੀ ਵਧਦੇ ਤਾਪਮਾਨ ਕਾਰਨ ਪ੍ਰਦੂਸ਼ਣ ‘ਚ ਵਾਧਾ ਦਮੇ ਦਾ ਕਾਰਨ ਹੈ ਦੁਨੀਆ ‘ਚ ਲਗਭਗ 30 ਕਰੋੜ ਲੋਕ ਇਸ ਵਜ੍ਹਾ ਨਾਲ ਦਮੇ ਦੇ ਸ਼ਿਕਾਰ ਹਨ ਪੂਰੇ ਭਾਰਤ ‘ਚ 5 ਕਰੋੜ ਤੇ ਇਕੱਲੀ ਦਿੱਲੀ ‘ਚ 9 ਲੱਖ ਲੋਕ ਦਮੇ ਦੇ ਮਰੀਜ਼ ਹਨ ਹੁਣ ਹੜ੍ਹ ਪ੍ਰਭਾਵਿਤ ਸਮੁੱਚੇ ਕੌਮੀ ਰਾਜਧਾਨੀ ਖੇਤਰ ‘ਚ ਦਮੇ ਦੇ ਮਰੀਜ਼ਾਂ ਦੀ ਗਿਣਤੀ ਵਧਣਾ ਤੈਅ ਹੈ

ਪ੍ਰਮੋਦ ਭਾਰਗਵ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।