ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, ਮੋਦੀ ਨੇ ਪਾਇਆ ਪਹਿਲਾ ਵੋਟ

Vice Presidential Election, Gopal Krishna Gandhi, Narendra Modi, Venkaiah Naidu, Polling

ਨਵੀਂ ਦਿੱਲੀ: ਉਪ ਰਾਸ਼ਟਰਪਤੀ ਲਈ ਸ਼ਨਿਚਰਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਇਸ ਦਾ ਨਤੀਜਾ ਸ਼ਾਮ ਤੱਕ ਆ ਜਾਵੇਗਾ। ਪਹਿਲਾ ਵੋਟ ਨਰਿੰਦਰ ਮੋਦੀ ਨੇ ਪਾਹਿਆ। ਐਨਡੀਏ ਉਮੀਦਵਾਰ ਐੱਮ. ਵੈਂਕਇਆ ਨਾਇਡੂ ਅਤੇ ਯੂਪੀਏ ਦੇ ਗੋਪਾਲ ਕ੍ਰਿਸ਼ਨ ਗਾਂਧੀ ਦਰਮਿਆਨ ਮੁਕਾਬਲਾ ਹੈ। ਨਾਇਡੂ ਦੀ ਜਿੱਤ ਕਰੀਬ-ਕਰੀਬ ਤੈਅ ਹੈ। ਦੋਵੇਂ ਸਦਨਾਂ ਵਿੱਚ ਕੁੱਲ 790 ਸਾਂਸਦ ਹਨ। ਜਿੱਤ ਲਈ 50 ਫੀਸਦੀ ਤੋਂ ਇੱਕ ਜ਼ਿਆਦਾ ਵੋਟ ਜ਼ਰੂਰੀ ਹੈ।

ਵੋਟਿੰਗ ਤੋਂ ਪਹਿਲਾਂ ਵੈਂਕਇਆ ਨੇ ਕਿਹਾ

  • ਮੈਂ ਕਿਸੇ ਪਾਰਟੀ ਦਾ ਨਹੀਂ ਹਾਂ।
  • ਜ਼ਿਆਦਾਤਰ ਪਾਰਟੀਆਂ ਮੇਰੀ ਉਮੀਦਵਾਰੀ ਦੀ ਹਮਾਇਤ ਕਰ ਰਹੀਆਂ ਹਨ।
  • ਉਮੀਦ ਕਰਦਾ ਹਾਂ ਕਿ ਉਹ ਸਾਰੇਮੇਰੇ ਲਈ ਵੋਟ ਪਾਉਣਗੇ। ਮੈਂ ਕਿਸੇ ਨੇਤਾ ਜਾਂ ਪਾਰਟੀ ਦੇ ਖਿਲਾਫ਼ ਚੋਣ ਨਹੀਂ ਲੜ ਰਿਹਾ।
  • ਮੈਂ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਲੜ ਰਿਹਾ ਹਾਂ।
  • ਮੈਂ ਸੰਸਦ ਦੇ ਸਾਰੇ ਮੈਂਬਰਾਂ ਨੂੰ ਜਾਣਦਾ ਹਾਂ, ਉਹ ਮੈਨੂੰ ਜਾਣਦੇ ਹਨ।
  • ਇਸ ਲਈ ਮੈਂ ਪ੍ਰਚਾਰ ਨਹੀਂ ਕੀਤਾ।
  • ਮੈਂ ਸਾਰਿਆਂ ਨੂੰ ਨਿਮਰਤਾ ਨਾਲ ਚਿਠੀ ਲਿਖੀ, ਰਿਸਪੌਂਸ ਕਾਫ਼ੀ ਵਧੀਆ ਰਿਹਾ।
  • ਭਰੋਸਾ ਹੈ ਕਿ ਸਾਰੇ ਮੈਨੂੰ ਸਪੋਰਟ ਕਰਨਗੇ।

ਗੋਪਾਲਕ੍ਰਿਸ਼ਨ ਗਾਂਧੀ ਨੇ ਕਿਹਾ,

  • ਸੱਤਾ ਅਤੇ ਵਿਰੋਧੀ ਧਿਰ ਦੋਵਾਂ ਨੂੰ ਅਧਿਕਾਰ ਹੈ ਕਿ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਖੜ੍ਹੇ ਕਰਨ।
  • ਇੱਕ ਸੰਵਿਧਾਨਿਕ ਪ੍ਰਕਿਰਿਆ ਦੇ ਤਹਿਤ ਇਹ ਚੋਣ ਹੋ ਰਹੀ ਹੈ।
  • ਇਸ ਵਿੱਚ ਲੜਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਡੇ ਸਿਆਸੀ ਪ੍ਰਬੰਧ ਨੇ ਹੀ ਇਹ ਮੌਕਾ ਦਿੱਤਾ ਹੈ।

ਸ਼ਾਮ 5 ਵਜੇ ਤੱਕ ਵੋਟਿੰਗ

ਚੋਣ ਕਮਿਸ਼ਨ ਮੁਤਾਬਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਸਿਆਸੀ ਪਾਰਟੀਆਂ ਵੱਲੋਂ ਕੋਈ ਵ੍ਹਿਪ ਜਾਰੀ ਨਹੀਂ ਕੀਤਾ ਗਿਆ। ਇਸ ਦਾ ਕਾਰਨ ਹੈ ਕਿ ਵੋਟ ਸੀਕ੍ਰੇਟ ਬੈਲੇਟ ਦੇ ਜ਼ਰੀਏ ਪਾਏ ਜਾਣਗੇ।

ਨਤੀਜਾ ਕਦੋਂ ਆਵੇਗਾ?

ਉਪ ਰਾਸ਼ਟਰਪਤੀ ਅਹੁਦੇ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਸ਼ਾਮ 7 ਵਜੇ ਤੱਕ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਮੌਜ਼ੂਦਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਲਗਾਤਾਰ ਦੋ ਵਾਰ ਤੋਂ ਇਸ ਅਹੁਦੇ ‘ਤੇ ਹਨ। ਉਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਨਵੇਂ ਉਪ ਰਾਸ਼ਟਰਪਤੀ 11 ਅਗਸਤ ਨੂੰ ਕਾਰਜਭਾਰ ਸੰਭਾਲਣਗੇ ਅਤੇ ਵਰਤਮਾਨ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ 10 ਅਗਸਤ ਨੂੰ ਸਾਂਸਦ ਵਿਦਾਈ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।