ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨਾੱਕਆਊਟ ਗੇੜ ‘ਚ

2 ਜੁਲਾਈ ਨੂੰ ਮੈਕਸਿਕੋ ਨਾਲ ਹੋਵੇਗਾ ਨਾੱਕਆਊਟ ਮੁਕਾਬਲਾ

ਮਾਸਕੋ, (ਏਜੰਸੀ) ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਦੋਵੇਂ ਅੱਧ ‘ਚ 1-1 ਗੋਲ ਕਰਕੇ ਸਰਬੀਆ ਨੂੰ ਬੁੱਧਵਾਰ ਨੂੰ ਗਰੱਪ ਈ ‘ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ ਅਤੇ ਨਾਲ ਹੀ ਗਰੁੱਪ ‘ਚ ਅੱਵਲ ਸਥਾਨ ਵੀ ਹਾਸਲ ਕੀਤਾ,ਬ੍ਰਾਜ਼ੀਲ ਨੇ ਵਿਸ਼ਵ ਕੱਪ ‘ਚ ਲੜਖੜਾਉਂਦੀ ਸ਼ੁਰੂਆਤ ਕੀਤੀ ਸੀ ਅਤੇ ਸਵਿਟਜ਼ਰਲੈਂਡ ਨਾਲ 1-1 ਨਾਲ ਡਰਾਅ ਖੇਡਿਆ ਸੀ ਪਰ ਇਸ ਤੋਂ ਬਾਅਦ ਉਸਨੇ ਆਪਣੇ ਰੰਗ ‘ਚ ਆਉਂਦਿਆਂ ਬਿਹਤਰੀਲ ਖੇਡ ਦਿਖਾਈ ਜਿਵੇਂ ਕਿ ਉਸ ਤੋਂ ਆਸ ਸੀ ਬ੍ਰਾਜ਼ੀਲ ਨੇ ਕੋਸਟਾਰਿਕਾ ਅਤੇ ਸਰਬੀਆ ਦੋਵਾਂ ਨੂੰ 2-0 ਦੇ ਬਰਾਬਰ ਫ਼ਰਕ ਨਾਲ ਹਰਾਇਆ।

ਬ੍ਰਾਜ਼ੀਲ ਨੂੰ ਪਾਲਿਨ੍ਹੋ ਨੇ 36ਵੇਂ ਮਿੰਟ ‘ਚ ਸ਼ਾਨਦਾਰ ਗੋਲ ਕਰਕੇ ਵਾਧਾ ਦਿਵਾਇਆ ਜਿਸਨੂੰ ਤਿਆਗੋ ਸਿਲਵਾ ਨੇ 68ਵੇਂ ਮਿੰਟ ‘ਚ ਬਿਹਤਰੀਨ ਹੈਡਰ ਨਾਲ ਦੁੱਗਣਾ ਕਰ ਦਿੱਤਾ ਸਰਬੀਆ ਦੀ ਟੀਮ ਇਸ ਹਾਰ ਦੇ ਨਾਲ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਬ੍ਰਾਜ਼ੀਲ ਨੇ ਤਿੰਨ ਮੈਚਾਂ ਤੋਂ ਸੱਤ ਅੰਕ ਬਣਾਏ ਅਤੇ ਉਹ ਗਰੁੱਪ ‘ਚ ਅੱਵਲ ਰਿਹਾ ਜਦੋਂਕਿ ਸਵਿਟਜ਼ਰਲੈਂਡ ਨੂੰ ਗਰੁੱਪ ‘ਚ ਦੂਸਰਾ ਸਥਾਨ ਮਿਲਿਆ ਬ੍ਰਾਜ਼ੀਲ ਦਾ 2 ਜੁਲਾਈ ਨੂੰ ਸਮਾਰਾ ‘ਚ ਮੈਕਸਿਕੋ ਨਾਲ ਗੇੜ 16 ‘ਚ ਮੁਕਾਬਲਾ ਹੋਵੇਗਾ ਜਦੋਂਕਿ ਸਵਿਟਜ਼ਰਲੈਂਡ 3 ਜੁਲਾਈ ਨੂੰ ਸਵੀਡਨ ਨਾਲ ਨਾੱਕਆਊਟ ‘ਚ ਭਿੜੇਗਾ।

ਬ੍ਰਾਜ਼ੀਲ ਨੇ ਰੱਖੀ ਚੈਂਪੀਅਨ ਟੀਮਾਂ ਦੀ ਸਾਖ਼ ਬਹਾਲ

ਪਿਛਲੀ ਚੈਂਪੀਅਨ ਜਰਮਨੀ ਸਨਸਨੀਖੇਜ਼ ਢੰਗ ਨਾਲ ਵਿਸ਼ਵ ਕੱਪ ਤੋਂ ਬਾਹਰ ਹੋ ਜਾਣ ਅਤੇ ਸਾਬਕਾ ਚੈਂਪੀਅਨ ਅਰਜਨਟੀਨਾ ਦੇ ਲੜਖੜਾ ਕੇ ਗੇੜ 16 ‘ਚ ਪਹੁੰਚਣ ਤੋਂ ਬਾਅਦ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ‘ਤੇ ਜ਼ਿੰਮ੍ਹੇਦਾਰੀ ਆ ਗਈ ਸੀ ਕਿ ਚੈਂਪੀਅਨ ਟੀਮਾਂ ਦੀ ਸਾਖ਼ ਬਹਾਲ ਕਰੇ ਅਤੇ ਬ੍ਰਾਜ਼ੀਲ ਨੇ ਇਸ ਕੰਮ ਨੂੰ ਬਾਖ਼ੂਬੀ ਕੀਤਾ ਬ੍ਰਾਜ਼ੀਲ ਨੂੰ ਕੋਸਟਾ ਰਿਕਾ ਨੂੰ ਹਰਾਉਣ ਲਈ ਇੰਜ਼ਰੀ ਸਮੇਂ ਦੇ ਦੋ ਗੋਲਾਂ ਤੱਕ ਜੂਝਣਾ ਪਿਆ ਸੀ ਪਰ ਸਰਬੀਆ ਵਿਰੁੱਧ ਉਸਦੀ ਫਾਰਵਰਡ ਕਤਾਰ ਖ਼ਤਰਨਾਕ ਅੰਦਾਜ਼ ‘ਚ ਖੇਡੀ ਅਤੇ ਸਟਾਰ ਸਟਰਾਈਕਰ ਨੇਮਾਰ ਹਮੇਸ਼ਾ ਸਰਬੀਆ ਲਈ ਖ਼ਤਰਾ ਬਣਿਆ ਰਿਹਾ ਹਾਲਾਂਕਿ ਉਸਦੇ ਪੈਰਾਂ ਨਾਲ ਕੋਈ ਗੋਲ ਨਹੀਂ ਨਿਕਲਿਆ ਮੈਚ ਦੇ 36ਵੇਂ ਮਿੰਟ ‘ਚ ਫਿਲਿਪ ਕੋਟਿਨ੍ਹੋ ਨੇ ਸ਼ਾਨਦਾਰ ਪਾਸ ਪਾਲਿਨ੍ਹੋ ਨੂੰ ਦਿੱਤਾ ਜਿਸ ਨੇ ਗੇਂਦ ਸੰਭਾਲਣ ਤੋਂ ਬਾਅਦ ਅੱਗੇ ਨਿਕਲ ਆਏ ਗੋਲਕੀਪਰ ਵਲਾਦਿਮੀਰ ਦੇ ਉੱਪਰੋਂ ਗੇਂਦ ਨੂੰ ਲਾੱਬ ਕਰਕੇ ਗੋਲ ‘ਚ ਪਹੁੰਚਾ ਦਿੱਤਾ ਪਹਿਲੇ ਅੱਧ ‘ਚ ਨੇਮਾਰ ਦਾ ਇੱਕ ਸ਼ਾੱਟ ਬਾਰ ਦੇ ਉੱਪਰੋਂ ਲੰਘ ਗਿਆ ਅਤੇ ਇੱਕ ਹੋਰ ਸ਼ਾੱਟ ਗੋਲਕੀਪਰ ਦੇ ਪੈਰਾਂ ਨਾਲ ਟਕਰਾ ਗਿਆ ਪਰ ਦੂਸਰੇ ਗੋਲ ‘ਚ ਉਸਦਾ ਪੂਰਾ ਯੋਗਦਾਨ ਰਿਹਾ।

ਖ਼ੁਸ਼ਕਿਸਮਤ ਬ੍ਰਾਜ਼ੀਲ ਮੁ਼ਸ਼ਕਲ ਨਾਲ ਬਚਿਆ ਦੂਜੇ ਅੱਧ ਚ

ਸਰਬੀਆ ਨੇ ਦੂਸਰੇ ਅੱਧ ‘ਚ ਹਾਲਾਂਕਿ ਪਹਿਲੇ 10 ਮਿੰਟਾਂ ‘ਚ ਲਗਾਤਾਰ ਹਮਲਿਆਂ ਨਾਲ ਇੱਕ ਵਾਰ ਤਾਂ ਬ੍ਰਾਜ਼ੀਲ ਨੂੰ ਝੰਜੋੜ ਕੇ ਰੱਖ ਦਿੱਤਾ ਪਰ ਬ੍ਰਾਜ਼ੀਲ ਦੀ ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਗੋਲ ਨਹੀਂ ਹੋ ਸਕਿਆ ਸਟਰਾਈਕਰ ਮਿਤਰੋਵਿਚ ਦੇ ਹੈਡਰ ਨੂੰ ਗੋਲ ਲਾਈਨ ‘ਤੇ ਰੋਕਿਆ ਗਿਆ ਜਦੋਂਕਿ ਇੱਕ ਹੋਰ ਕੋਸ਼ਿਸ਼ ਨੂੰ ਅਲਿਸਨ ਨੇ ਬਚਾ ਲਿਆ,ਇਹਨਾਂ ਹਮਲਿਆਂ ਤੋਂ ਬਚਦੇ ਹੋਏ ਬ੍ਰਾਜ਼ੀਲ ਨੇ 68ਵੇਂ ਮਿੰਟ ‘ਚ ਸਕੋਰ 2-0 ਕੀਤਾ ਨੇਮਾਰ ਨੇ ਸ਼ਾਨਦਾਰ ਕਿੱਕ ਲਈ ਜਿਸ ‘ਤੇ ਸਿਲਵਾ ਨੇ ਉੱਚਾ ਉਛਲਦੇ ਹੋਏ ਬਿਹਤਰੀਨ ਹੈਡਰ ਲਗਾ ਕੇ ਗੋਲਕੀਪਰ ਨੂੰ ਰੋਕਣ ਦਾ ਕੋਈ ਮੌਕਾ ਨਹੀਂ ਦਿੱਤਾ ਨੇਮਾਰ ਨੇ ਆਖ਼ਰੀ ਪਲਾਂ ‘ਚ ਗੋਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਸਦੀ ਇੱਕ ਕੋਸ਼ਿਸ਼ ਬਾਰ ਦੇ ਉੱਪਰੋਂ ਚਲੀ ਗਈ ਅਤੇ ਦੂਸਰੀ ਗੋਲਕੀਪਰ ਸਤੋਕੋਵਿਚ ਨੇ ਹੱਥਾਂ ਨਾਲ ਰੋਕ ਲਈ।