ਜਲੰਧਰ ‘ਚ ਲੱਗੀ ਇੱਕ ਸਪੋਰਟਸ ਫੈਕਟਰੀ ‘ਚ ਅੱਗ

Fire Breaks, Sports Factory, Jalandhar

ਜਲੰਧਰ। ਜਲੰਧਰ ਦੀ ਬਸਤੀ ਨੌ ‘ਚ ਸਥਿਤ ਮੁਹੱਲਾ ਗਣੇਸ਼ ਨਗਰ ‘ਚ ਇੱਕ ਸਪੋਰਟਸ ਫੈਕਟਰੀ ‘ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਪਹੁੰਚੀਆਂ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਜਿਸ ਜਗ੍ਹਾ ‘ਤੇ ਇਹ ਫੈਕਟਰੀ ਹੈ, ਉਹ ਸਾਰਾ ਇਲਾਕਾ ਰਿਹਾਇਸ਼ੀ ਹੈ। ਮੌਕਾ ਦੇਖਣ ਆਏ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਬਸਤੀ ਦਾ ਇਲਾਕਾ ਸਾਰਾ ਹੀ ਸਪੋਰਟਸ ਹਬ ਹੈ ਅਤੇ ਹਰ ਘਰ ‘ਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਮੀਕਲ ਦਾ ਇਸਤੇਮਾਲ ਕਰਦਾ ਹੈ। ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਕਾਫੀ ਮੁਸ਼ਕਿਲਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਹੈ। 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।