ਜੇਲ੍ਹ ‘ਚ ਬੰਦ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ‘ਤੇ ਇੱਕ ਹੋਰ ਮਾਮਲਾ ਦਰਜ਼

FIR,, Shiv, Doda, Amit, Jail

ਕਿਸੇ ਹੋਰ ਦੇ ਨਾਂਅ ‘ਤੇ ਬੈਂਕ ‘ਚ ਖਾਤਾ ਖੁਲਵਾ ਕੇ ਕਰੋੜਾਂ ਦੇ ਲੈਣ ਦੇਣ ਦਾ ਦੋਸ਼

ਅਬੋਹਰ (ਨਰੇਸ਼ ਬਜਾਜ) | ਅਬੋਹਰ ਦੇ ਚਰਚਿਤ ਭੀਮ ਕਤਲ ਕਾਂਡ ਮਾਮਲੇ ‘ਚ ਜੇਲ੍ਹ ‘ਚ ਬੰਦ ਸ਼ਿਵ ਲਾਲ ਡੋਡਾ ਅਤੇ ਉਸਦੇ ਭਤੀਜੇ ਅਮਿਤ ਡੋਡਾ ‘ਤੇ ਇੱਕ ਹੋਰ ਪੁਲਿਸ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਮਾਮਲੇ ‘ਚ ਇਨ੍ਹਾਂ ਸਣੇ ਕੁੱਲ 4 ਜਣਿਆਂ ‘ਤੇ ਬੈਂਕ ‘ਚ ਕਿਸੇ ਹੋਰ ਦੇ ਨਾਮ ‘ਤੇ ਖਾਤਾ ਖੁਲ੍ਹਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਉਸ ਖਾਤੇ ਰਾਹੀਂ ਕੀਤੇ ਜਾਣ ਦਾ ਇਲਜ਼ਾਮ ਹੈ

ਜਾਣਕਾਰੀ ਅਨੁਸਾਰ ਭੀਮ ਕਤਲ ਕਾਂਡ ‘ਚ ਮੁੱਖ ਸਾਜਿਸ਼ ਕਰਤਾ ਵਜੋਂ ਨਾਮਜ਼ਦ ਕੀਤੇ ਗਏ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਉਨ੍ਹਾਂ ਦੇ ਭਤੀਜੇ ਅਮਿਤ ਡੋਡਾ ਸਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਈ ਲੋਕਾਂ ਵੱਲੋਂ ਵੱਖ-ਵੱਖ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ ਅਤੇ ਇਸੇ ਲੜੀ ‘ਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਤਰਮਾਲਾ ਦੇ ਮਨਦੀਪ ਸਿੰਘ ਪੁੱਤਰ ਨਰਿੰਦਰ ਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਇਲਜ਼ਾਮ ਲਾਇਆ ਹੈ ਕਿ ਸ਼ਿਵ ਲਾਲ ਡੋਡਾ, ਅਮਿਤ ਡੋਡਾ, ਦਵਿੰਦਰ ਕੁਮਾਰ ਪੁੱਤਰ ਦੀਵਾਨ ਚੰਦ ਵਾਸੀ ਗਲੀ  ਨੰਬਰ 15 ਨਵੀਂ ਆਬਾਦੀ ਅਬੋਹਰ ਅਤੇ ਰਾਜ ਕੁਮਾਰ ਪੁੱਤਰ ਦੁਲਾ ਰਾਮ ਵਾਸੀ  ਗਲੀ ਨੰਬਰ 6 ਪੁਰਾਣੀ ਸੂਰਜ ਨਗਰੀ ਅਬੋਹਰ ਹਾਲ ਆਬਾਦ ਸਰਸਵਤੀ ਕਾਲੋਨੀ ਰਾਣੀਆਂ, ਸਰਸਾ ਨੇ ਹਮਮਸ਼ਵਰਾ ਹੋਕੇ ਉਸਦੇ ਨਾਮ ‘ਤੇ ਓਰੀਐਂਟਲ ਬੈਂਕ ਆਫ਼ ਕਾਮਰਸ ਅਬੋਹਰ ‘ਚ 12 ਮਾਰਚ 2012 ਨੂੰ ਕਥਿਤ ਤੌਰ ‘ਤੇ ਜਾਅਲੀ ਬੈਂਕ ਖਾਤਾ ਖੁਲ੍ਹਾ ਕੇ ਉਸਦੇ ਖਾਤੇ ਵਿੱਚੋਂ ਕਰੋੜਾਂ ਰੁਪਏ ਦਾ ਲੈਣ ਦੇਣ ਕੀਤਾ ਹੈ ਅਬੋਹਰ ਦੀ ਥਾਣਾ ਸਿਟੀ 1 ਦੀ ਪੁਲਿਸ ਨੇ ਸ਼ਿਕਾਇਤ ਕਰਤਾ ਦੀ ਸ਼ਿਕਾਇਤ ‘ਤੇ ਉਕਤ ਚਾਰਾਂ ਖ਼ਿਲਾਫ਼ ਧਾਰਾ 420, 465, 467, 468, 471 ਤੇ 120 ਬੀ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।