ਬਿਨਾ ਮਨਜ਼ੂਰੀ ਰੈਲੀ ਕਰਨ ਦਾ ਦੋਸ਼
ਨਵੀਂ ਦਿੱਲੀ | ਕ੍ਰਿਕਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਚੋਣਾਵੀਂ ਜੰਗ ‘ਚ ਉਤਰਣ ਵਾਲੇ ਗੌਤਮ ਗੰਭੀਰ ਖਿਲਾਫ਼ ਨਿੱਤ ਨਵੀਆਂ ਸ਼ਿਕਾਇਤਾਂ ਆ ਰਹੀਆਂ ਹਨ ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਖਿਲਾਫ਼ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ ਹੁਣ ਗੰਭੀਰ ਖਿਲਾਫ਼ ਇੱਕ ਮਾਮਲੇ ‘ਚ ਐੱਫਆਈਆਰ ਵੀ ਦਰਜ ਹੋ ਗਈ ਹੈ ਉਨ੍ਹਾਂ ‘ਤੇ ਬਿਨਾ ਮਨਜ਼ੂਰੀ ਰੈਲੀ ਕਰਨ ਦਾ ਦੋਸ਼ ਹੈ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਤੋਂ ਆਪਣਾ ਨਾਮਜ਼ਦਗੀ ਭਰਿਆ ਹੈ ਅਤੇ ਉਹ ਜੰਮ ਕੇ ਚੋਣ ਪ੍ਰਚਾਰ ਕਰ ਰਹੇ ਹਨ ਇਸੇ ਕਾਰਨ 25 ਅਪਰੈਲ ਨੂੰ ਉਹ ਪੂਰਬੀ ਦਿੱਲੀ ਲੋਕ ਸਭਾ ਖੇਤਰ ਦੇ ਅੰਤਰਗਤ ਆਉਣ ਵਾਲੇ ਜੰਗਪੁਰਾ ਇਲਾਕੇ ‘ਚ ਪਹੁੰਚੇ ਸਨ ਇੱਥੇ ਗੰਭੀਰ ਨੇ ਸਵੇਰੇ ਲਗਭਗ 11 ਵਜੇ ਇੱਕ ਰੈਲੀ ਕੀਤੀ ਸੀ ਹਾਲਾਂਕਿ, ਇਸ ਰੈਲੀ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਬਿਨਾ ਆਗਿਆ ਰੈਲੀ ਕਰਨ ਦੀ ਸ਼ਿਕਾਇਤ ਚੋਣ ਕਮਿਸ਼ਨ ਤੱਕ ਪਹੁੰਚੀ, ਜਿਸ ‘ਤੇ ਕਮਿਸ਼ਨ ਨੇ ਨੋਟਿਸ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।