(ਸੁਭਾਸ਼ ਸ਼ਰਮਾ) ਕੋਟਕਪੂਰਾ। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਦੀ ਆਰਥਿਕ ਮੱਦਦ ਕਰ ਕੇ ਇਸ ਨੇਕ ਤੇ ਸ਼ਲਾਘਾਯੋਗ ਕੰਮ ਦੇ ਲਈ ਭਰਪੂਰ ਹੁੰਗਾਰਾ ਦਿੱਤਾ ਗਿਆ । ਸ਼ਹਿਰ ਵਿੱਚ ਸਥਿਤ ਬਾਬਾ ਫ਼ਰੀਦ ਆਈ .ਟੀ .ਆਈ. ਦੇ ਡਾਇਰੈਕਟਰ ਸ੍ਰੀਮਤੀ ਗੁਰਦੇਵ ਕੌਰ ਅਤੇ ਉਨ੍ਹਾਂ ਦੇ ਬੇਟੇ ਲਵਜੀਤ ਸਿੰਘ ਬਰਾੜ ਵੱਲੋਂ ਸ. ਨਛੱਤਰ ਸਿੰਘ ਬਰਾੜ ਦੀ ਯਾਦ ਵਿੱਚ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ 10000 ਰੁਪਏ ਦੇ ਕੇ ਆਰਥਿਕ ਮੱਦਦ ਕੀਤੀ।
ਇਹ ਵੀ ਪੜ੍ਹੋ : ਸਾਧ-ਸੰਗਤ ਨੇ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ’ਚ ਆਰਥਿਕ ਮੱਦਦ ਕੀਤੀ
ਇਸ ਤੋਂ ਇਲਾਵਾ ਸ੍ਰੀਮਤੀ ਹਰਪਾਲ ਕੌਰ ਸੰਧੂ ਪਤਨੀ ਗੁਰਪ੍ਰੀਤ ਸਿੰਘ ਸੰਧੂ ਵੱਲੋਂ ਅਤੇ ਸ੍ਰੀ ਕਰੋੜੀ ਮੱਲ ਰਿਟਾ. ਲੈਕਚਰਾਰ ਵੱਲੋਂ ਪੰਜ-ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਕੇ ਇਸ ਨੇਕ ਕਾਰਜ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ। ਰਿਟਾਇਰਡ ਅੰਗਰੇਜ਼ੀ ਲੈਕਚਰਾਰ ਸ੍ਰੀ ਕਰੋੜੀ ਮੱਲ ਨੇ ਲੋੜਵੰਦ ਵਿਦਿਆਰਥਣਾਂ ਲਈ ਫ੍ਰੀ ਰੈਮੀਡੀਅਲ ਕੋਚਿੰਗ ਦੇਣ ਦੀ ਪੇਸ਼ਕਸ਼ ਕੀਤੀ। ਸ੍ਰੀਮਤੀ ਵੈਸ਼ਾਲੀ ਸੰਸਕ੍ਰਿਤ ਮਿਸਟ੍ਰੈਸ ਵੱਲੋਂ ਵੀ ਆਰਥਿਕ ਸਹਾਇਤਾ ਦਿੱਤੀ ਗਈ । ਪ੍ਰਿੰਸੀਪਲ ਵੱਲੋਂ ਸਕੂਲ ਪਹੁੰਚਣ ਇਸ ਨੇਕ ਕਾਰਜ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਵਨਜੀਤ ਕੌਰ,ਬਲਜੀਤ ਰਾਣੀ ,ਪਰਮਜੀਤ ਕੌਰ, ਸੰਦੀਪ ਕੌਰ , ਮਨੋਹਰ ਲਾਲ, ਨਰਪਿੰਦਰਜੀਤ ਅਤੇ ਸਮੂਹ ਸਟਾਫ ਹਾਜ਼ਰ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ