ਪੁਲਵਾਮਾ ‘ਚ ਮੁਕਾਬਲਾ, ਇੱਕ ਅੱਤਵਾਦੀ ਢੇਰ

Terrorist

ਪੁਲਵਾਮਾ ‘ਚ ਮੁਕਾਬਲਾ, ਇੱਕ ਅੱਤਵਾਦੀ ਢੇਰ

ਸ੍ਰੀਨਗਰ। ਦੱਖਣੀ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਦੇ ਪੰਪੋਰ ‘ਚ ਸੁਰੱਖਿਆ ਬਲਾਂ ਦੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ (ਕਾਸੋ) ਦੌਰਾਨ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੌਰਾਨ ਹੋਏ ਮੁਕਾਬਲੇ ‘ਚ ਸ਼ੁੱਕਰਵਾਰ ਸਵੇਰੇ ਇੱਕ ਅੱਤਵਾਦੀ ਮਾਰਿਆ ਗਿਆ।

Terrorists

ਜੰਮੂ ਕਸ਼ਮੀਰ ਪੁਲਿਸ ਅਨੁਸਾਰ ਵੀਰਵਾਰ ਸ਼ਾਮ ਪੰਪੋਰ ਦੇ ਲਾਲਪੋਰਾ ‘ਚ ਕੌਮੀ ਰਾਈਫਲਸ, ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਵੀਰਵਾਰ ਸ਼ਾਮ ਪੰਪੋਰ ਦੇ ਮੀਗ ਪਿੰਡ ‘ਚ ਅੱਤਵਾਦੀਆਂ ਦੀ ਮੌਜ਼ੂਦਗੀ ਸਬੰਧੀ ਇੱਕ ਖੂਫ਼ੀਆ ਜਾਣਕਾਰੀ ਮਿਲਣ ‘ਤੇ ਇੱਕ ਸਾਂਝਾ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ। ਅੱਜ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਸੁੱਟਿਆ। ਪੁਲਿਸ ਅਨੁਸਾਰ ਅਭਿਆਨ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.