Sangrur News: ਬਿਰਧ ਆਸ਼ਰਮ ਜਾ ਕੇ ਇਸ ਤਰ੍ਹਾਂ ਮਨਾਈ ਤਿਉਹਾਰਾਂ ਦੀ ਖੁਸ਼ੀ

Sangrur News
Sangrur News: ਬਿਰਧ ਆਸ਼ਰਮ ਜਾ ਕੇ ਇਸ ਤਰ੍ਹਾਂ ਮਨਾਈ ਤਿਉਹਾਰਾਂ ਦੀ ਖੁਸ਼ੀ

ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਨਾਲ ਗੁਜ਼ਾਰਿਆ ਸਮਾਂ

  • ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਬਿਰਧ ਆਸ਼ਰਮ ’ਚ ਬਜ਼ੁਰਗਾਂ ਨੂੰ ਖਵਾਇਆ ਖਾਣਾ
  • ਸੇਵਾਦਾਰਾਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੀ ਵਰਦੀ ’ਚ ਵੇਖ ਕੇ ਖੁਸ਼ ਹੋਏ ਬਜ਼ੁਰਗ

ਸੰਗਰੂਰ (ਨਰੇਸ਼ ਕੁਮਾਰ)। Sangrur News: ਬਲਾਕ ਸੰਗਰੂਰ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇੱਕ ਦਿਨ ਦਾ ਵਰਤ ਰੱਖਿਆ ਤੇ ਬਿਰਧ ਆਸ਼ਰਮ ਵਿਖੇ ਜਾ ਕੇ ਬਜ਼ੁਰਗਾਂ ਨੂੰ ਭੋਜਨ ਛਕਾਇਆ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਪ੍ਰੇਮੀ ਹਰਵਿੰਦਰ ਸਿੰਘ ਬੱਬੀ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ 167 ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖਵਾਉਣਾ ਹੈ, ਜਿਸ ਵਿੱਚ ਡੇਰਾ ਪ੍ਰੇਮੀ ਹਫਤੇ ’ਚ ਇੱਕ ਦਿਨ ਵਰਤ ਰੱਖ ਕੇ ਅਨਾਜ ਦੀ ਬੱਚਤ ਕਰਦੇ ਹਨ ਇੱਕ ਦਿਨ ਦੇ ਭੋਜਨ ਨੂੰ ਡੇਰਾ ਸੱਚਾ ਸੌਦਾ ਦੇ ਫੂਡ ਬੈਂਕ ’ਚ ਜਮ੍ਹਾ ਕੀਤਾ ਜਾਂਦਾ ਹੈ ਤੇ ਬਾਕੀ ਬਚੇ ਹੋਏ ਅਨਾਜ ਤੇ ਹੋਰ ਸਮੱਗਰੀਆਂ ਤੋਂ ਭੋਜਨ ਤਿਆਰ ਕੀਤਾ ਜਾਂਦਾ ਹੈ ਤੇ ਲੋੜਵੰਦਾਂ ਨੂੰ ਖੁਆਇਆ ਜਾਂਦਾ ਹੈ। Sangrur News

Read This : Bank Account: ਬੈਂਕ ਖਾਤੇ ਵਿੱਚ ਰੱਖ ਸਕਦੇ ਹਾਂ ਕਿੰਨੇ ਪੈਸੇ? ਕੀ ਹਰ ਕੋਈ ਨਹੀਂ ਖੁਲ੍ਹਵਾ ਸਕਦਾ ਬੈਂਕ ਖਾਤਾ?, ਪੂਰੀ ਜ…

ਤਾਂ ਜੋ ਕੋਈ ਵੀ ਭੁੱਖਾ ਨਾ ਰਹੇ ਸਾਧ-ਸੰਗਤ ਸਮੇਂ-ਸਮੇਂ ’ਤੇ ਅਜਿਹਾ ਕਰਦੀ ਰਹਿੰਦੀ ਹੈ ਉਨ੍ਹਾਂ ਦੱਸਿਆ ਕੇ ਵਰਤ ਰੱਖਣਾ ਸਿਹਤ ਲਈ ਵੀ ਵਧੀਆ ਮੰਨਿਆ ਜਾਂਦਾ ਹੈ, ਜਿਸ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਬੱਬੀ ਇੰਸਾਂ ਨੇ ਦੱਸਿਆ ਕਿ ਪਿੰਡ ਬਡਰੁੱਖਾਂ ਅਤੇ ਪਿੰਡ ਬਹਾਦਰਪੁਰ ਦੇ ਨੇੜੇ ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਸਥਿਤ ਹੈ, ਜਿਸ ਦੀਆਂ ਦੋ ਸ਼ਾਖਾਵਾਂ ਹਨ, ਇੱਕ ਸ਼ਾਖਾ ’ਚ ਬਜ਼ੁਰਗ ਮਾਤਾਵਾਂ ਤੇ ਭੈਣਾਂ ਰਹਿੰਦੀਆਂ ਹਨ ਤੇ ਦੂਜੀ ਸ਼ਾਖਾ ’ਚ ਬਜ਼ੁਰਗ ਭਰਾ ਰਹਿੰਦੇ ਹਨ, ਜੋ ਕਿਸੇ ਕਾਰਨ ਜਾਂ ਆਪਣੇ ਪਰਿਵਾਰਾਂ ਤੋਂ ਵਿਛੜ ਕੇ ਇੱਥੇ ਰਹਿਣ ਲਈ ਮਜ਼ਬੂਰ ਹਨ ਅੱਜ ਇੱਥੇ ਡੇਰਾ ਪ੍ਰੇਮੀਆਂ ਨੇ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਜਦੋਂ ਸੇਵਾਦਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੀ ਵਰਦੀ ਪਾ ਕੇ ਆਸ਼ਰਮ ’ਚ ਦਾਖਲ ਹੋਏ।

Sangrur News
ਸੰਗਰੂਰ : ਬਿਰਧ ਆਸ਼ਰਮ ‘ਚ ਰਹਿ ਰਹੇ ਬਜ਼ੁਰਗਾਂ ਨੂੰ ਖਾਣਾ ਖਵਾਉਂਦੇ ਹੋਏ ਬਲਾਕ ਸੰਗਰੂਰ ਦੇ ਸੇਵਾਦਾਰ।

ਤਾਂ ਉੱਥੇ ਰਹਿ ਰਹੇ ਬਜ਼ੁਰਗ ਇਨ੍ਹਾਂ ਸੇਵਾਦਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸੇਵਾਦਾਰਾਂ ਨੇ ਇਨ੍ਹਾਂ ਬਜ਼ੁਰਗਾਂ ਨੂੰ ਖਾਣਾ ਵੀ ਖਵਾਇਆ ਖਾਣਾ ਖਾਣ ਤੋਂ ਬਾਅਦ ਸੇਵਾਦਾਰਾਂ ਦੀ ਪਿਆਰ ਭਰੀ ਭਾਵਨਾ ਦੇਖ ਕੇ ਬਜ਼ੁਰਗਾਂ ਨੇ ਸੇਵਾਦਾਰਾਂ ਨੂੰ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਸੇਵਾਦਾਰ ਵਿਵੇਕ ਸ਼ੰਟੀ ਇੰਸਾਂ ਤੇ ਧਨਵੰਤ ਇੰਸਾਂ ਨੇ ਦੱਸਿਆ ਕਿ ਬਜ਼ੁਰਗ ਮਾਤਾ ਜੀ ਸਾਨੂੰ ਮਿਲ ਕੇ ਇੰਨੇ ਖੁਸ਼ ਹੋਏ ਕਿ ਉਨ੍ਹਾਂ ਕਿਹਾ ਕਿ ਪੁੱਤਰ ਤੁਸੀਂ ਹੀ ਸਾਡੇ ਸੱਚੇ ਪੁੱਤਰ ਹੈ ਜੋ ਸਾਡੀ ਸੇਵਾ ਕਰਨ ਆਏ ਹੋ ਤੇ ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਇਸ ਮੌਕੇ ਪਿੰਡ ਬਡਰੁੱਖਾਂ ਦੀ ਸਾਧ-ਸੰਗਤ ਨੇ ਵੀ ਸਹਿਯੋਗ ਦਿੱਤਾ ਇਸ ’ਚ ਜਸਵੀਰ ਸਿੰਘ ਕੇਵਲ ਇੰਸਾਂ, ਜੱਗੂ ਇੰਸਾਂ, ਮੇਜਰ ਇੰਸਾਂ, ਪਵਨ ਇੰਸਾਂ, ਕੁਲਵਿੰਦਰ ਇੰਸਾਂ, ਸ਼ਾਮ ਲਾਲ ਇੰਸਾਂ, ਅਵਤਾਰ ਸਿੰਘ, ਬਬਲੀ ਇੰਸਾਂ, ਜਸਵੀਰ ਸਿੰਘ, ਖੁਸ਼ਪ੍ਰੀਤ ਕੌਰ, ਨੰਨੂ ਇੰਸਾਂ ਤੇ ਪਿੰਡ ਬਡਰੁੱਖਾਂ ਦੇ ਸੇਵਾਦਾਰ ਹਾਜ਼ਰ ਸਨ Sangrur News

‘ਆਧੁਨਿਕ ਯੁੱਗ ’ਚ ਬਜ਼ੁਰਗਾਂ ਤੋਂ ਦੂਰ ਹੋ ਰਹੇ ਨੌਜਵਾਨ ਬੱਚੇ’ | Sangrur News

ਬਿਰਧ ਆਸ਼ਰਮ ’ਚ ਸੇਵਾ ਕਰ ਰਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੀ ਸੇਵਾਦਾਰ ਖੁਸ਼ਵੀਰ ਕੌਰ ਇੰਸਾਂ ਨੇ ਦੱਸਿਆ ਕੇ ਅੱਜ-ਕੱਲ੍ਹ ਦੇ ਆਧੁਨਿਕ ਯੁੱਗ ’ਚ ਨੌਜਵਾਨ, ਬੱਚੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਹਨ ਇਸ ਕਰਕੇ ਬਜ਼ੁਰਗਾਂ ਦੀ ਅਣਦੇਖੀ ਹੋ ਰਹੀ ਹੈ ਤੇ ਉਹ ਬਿਰਧ ਆਸ਼ਰਮਾਂ ’ਚ ਰਹਿਣ ਲਈ ਮਜ਼ਬੂਰ ਹਨ ਇਨ੍ਹਾਂ ਬਜ਼ੁਰਗਾਂ ਦੀ ਸਾਰ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਹੈ ਕਿ ‘ਬਿਰਧ ਆਸ਼ਰਮ ’ਚ ਜਾ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਤੇ ਉਨ੍ਹਾਂ ਦੀ ਦੇਖਭਾਲ ਕਰੋ, ਜਿਸ ਤਹਿਤ ਅੱਜ ਸਾਧ-ਸੰਗਤ ਨੇ ਬਿਰਧ ਆਸ਼ਰਮ ਪਹੁੰਚ ਕੇ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਖਾਣਾ ਖਵਾਇਆ ਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ Sangrur News

ਸੇਵਾਦਾਰਾਂ ਦੀ ਸੇਵਾ ਭਾਵਨਾ ਦੇਖ ਕੇ ਬਹੁਤ ਖੁਸ਼ੀ ਹੋਈ: ਵਿਵੇਕ ਸ਼ਰਮਾ | Sangrur News

ਡੇਰਾ ਪ੍ਰੇਮੀਆਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਬਿਰਧ ਆਸ਼ਰਮ ਦੇ ਸੇਵਾਦਾਰ ਵਿਵੇਕ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਅੱਜ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਦੇ ਬਦਲੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਤੇ ਦੁਆਵਾਂ ਤੇ ਸਕੂਨ ਮਿਲਦਾ ਹੈ ਇਹ ਉਹ ਸੇਵਕ ਹਨ ਜੋ ਅੱਜ ਦੇ ਕਲਯੁੱਗ ’ਚ ਵੀ ਬਹੁਤ ਵੱਡੀ ਸੇਵਾ ਕਰ ਰਹੇ ਹਨ Sangrur News