Holi ਪੌਦਿਆਂ ਅਤੇ ਸਬਜ਼ੀਆਂ ਤੋਂ ਬਣੇ ਰੰਗ ਆ ਗਏ ਬਜ਼ਾਰ ’ਚ

ਹੋਲੀ ਦੇ ਤਿਉਹਾਰ ਲਈ ਆ ਗਿਆ ਜੈਵਿਕ ਰੰਗ ਤਿਆਰ

  •  ਵਣ ਮੰਡਲ ਮੋਹਾਲੀ ਅਧੀਨ ਕੰਮ ਕਰ ਰਹੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਵੱਲੋਂ ਵਿਲੱਖਣ ਜੈਵਿਕ ਪਹਿਲ

ਮੋਹਾਲੀ (ਐੱਮ ਕੇ ਸ਼ਾਇਨਾ)। ਵਣ ਮੰਡਲ ਮੋਹਾਲੀ ਅਧੀਨ ਕੰਮ ਕਰ ਰਹੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੇ ਰੋਜ਼ੀ-ਰੋਟੀ ਦੀਆਂ ਗਤੀਵਿਧੀਆਂ ਵਿੱਚ ਇੱਕ ਵਿਲੱਖਣ ਜੈਵਿਕ ਪਹਿਲ ਕੀਤੀ ਹੈ। ਸਮੂਹ ਮੈਂਬਰਾਂ ਨੇ ਆਗਾਮੀ ਹੋਲੀ ਦੇ ਤਿਉਹਾਰ ਲਈ ਜੈਵਿਕ ਰੰਗ ਤਿਆਰ ਕੀਤੇ ਹਨ, ਜੋ ਪੂਰੀ ਤਰ੍ਹਾਂ ਜੰਗਲ ਆਧਾਰਿਤ ਪੌਦਿਆਂ ਅਤੇ ਸਬਜ਼ੀਆਂ ਦੀ ਸਮੱਗਰੀ ਤੋਂ ਬਣੇ ਹਨ। ਇਹ ਰੰਗ ਪੱਤਿਆਂ, ਐਰੋਰੂਟ, ਹਲਦੀ ਸਮੇਤ ਹੋਰ ਜੈਵਿਕ ਸਮੱਗਰੀਆਂ ਤੋਂ ਬਣਾਏ ਜਾਂਦੇ ਹਨ।

Holi

ਇਸ ਕੋਸ਼ਿਸ਼ ਦੇ ਜ਼ਰੀਏ ਇਹ ਸਮੂਹ ਜਾਗਰੂਕਤਾ ਪੈਦਾ ਕਰਨ ਦਾ ਇਰਾਦਾ ਰੱਖਦਾ ਹੈ ਕਿ ਜੈਵਿਕ ਰੰਗ ਨਾ ਸਿਰਫ ਚਮੜੀ ਦੇ ਅਨੁਕੂਲ ਹਨ, ਪਰ ਨਾਲ ਹੀ ਵਾਤਾਵਰਨ ਲਈ ਵੀ ਅਨੁਕੂਲ ਹਨ। ਸਮੂਹ ਦੇ ਮੈਂਬਰ ਸਿਸਵਾਂ ਡੈਮ ਵਿਖੇ ਕੁਦਰਤ ਜਾਗਰੂਕਤਾ ਕੈਂਪ ਵਿਖੇ ਇਹ ਰੰਗ ਵੇਚ ਰਹੇ ਹਨ। ਡੀ.ਐਫ.ਓ., ਮੋਹਾਲੀ, ਕੰਵਰ ਦੀਪ ਸਿੰਘ ਨੇ ਦੱਸਿਆ, “ਇਸ ਵਾਰ ਅਸੀਂ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਇਹ ਰੰਗ ਬਣਾਏ ਹਨ ਪਰ ਹੁੰਗਾਰੇ ਨੂੰ ਦੇਖਦੇ ਹੋਏ ਅਸੀਂ ਅਗਲੇ ਹੋਲੀ ਸੀਜ਼ਨ ਲਈ ਉਤਪਾਦਨ ਵਧਾਉਣ ਦਾ ਇਰਾਦਾ ਰੱਖਦੇ ਹਾਂ। ਇਹ ਇੱਕ ਜਿੱਤ ਦੀ ਸਥਿਤੀ ਬਣ ਗਈ ਹੈ ਕਿਉਂਕਿ ਲੋਕਾਂ ਨੂੰ ਮਿਲਾਵਟ ਰਹਿਤ- ਜੈਵਿਕ ਉਤਪਾਦ ਪ੍ਰਾਪਤ ਹੋ ਰਹੇ ਹਨ ਅਤੇ ਇਸ ਦੇ ਨਾਲ ਹੀ ਸਾਡੀਆਂ ਮਹਿਲਾ ਸੈਲਫ ਹੈਲਪ ਗਰੁੱਪ ਮੈਂਬਰ ਇਸ ਪਹਿਲ ਤੋਂ ਰੁਜ਼ਗਾਰ ਪ੍ਰਾਪਤ ਕਰ ਰਹੀਆਂ ਹਨ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।