ਸੜਕ ਹਾਦਸੇ ’ਚ ਪਿਓ ਸਮੇਤ ਦੋ ਪੁੱਤਾਂ ਦੀ ਮੌਤ

Road Accident
Road Accident

(ਸੱਚ ਕਹੂੰ ਨਿਊਜ਼) ਪਟਿਆਲਾ। ਸ਼ਹਿਰ ਦੇ ਆਨੰਦ ਨਗਰ ਐਕਸਟੈਨਸ਼ਨ ’ਚ ਰਹਿਣ ਵਾਲੇ ਪਰਮਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਦੋ ਪੁੱਤਾਂ ਦੀ ਬਰੇਲੀ ਨੇੜੇ ਫਤਿਹਗੰਜ ਟੋਲ ਪਲਾਜ਼ਾ ਵਿਖੇ ਸੜਕ ਹਾਦਸੇ ’ਚ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਅਤੇ ਬੱਚੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। Road Accident

ਇਹ ਵੀ ਪੜ੍ਹੋ : ਮੂੰਗੀ ਦਾ ਘਾਟਾ ਪੂਰਾ ਨਹੀਂ ਕਰੇਗੀ ਸਰਕਾਰ, 1000 ਰੁਪਏ ਖ਼ਾਸ ਮੁਆਵਜ਼ਾ ਦੇਣ ਤੋਂ ਵੀ ਸਾਫ਼ ਇਨਕਾਰ

ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਆਪਣੇ ਪਰਿਵਾਰ ਸਮੇਤ ਬਰੇਲੀ ਵਿਖੇ ਇਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਗਿਆ ਸੀ ਤੇ ਉਨ੍ਹਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਸਨ ਤੇ ਬੀਤੀ ਰਾਤ ਜਦੋਂ ਉਹ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸੀ ਤਾਂ ਕਾਰ ਦੇ ਟਾਇਰ ਵਿਚ ਹਵਾ ਘਟਣ ’ਤੇ ਜਦੋਂ ਹਵਾ ਭਰਵਾਉਣ ਲਈ ਫਤਿਹਗੰਜ ਟੋਲ ਪਲਾਜਾ ਕੋਲ ਰੁਕੇ ਤਾਂ ਇੱਥੇ ਉਹ ਅਜੇ ਆਪਣੀ ਗੱਡੀ ’ਚ ਹਵਾ ਭਰਵਾ ਰਿਹਾ ਸੀ ਕਿ ਪਿੱਛੋਂ ਇਕ ਤੇਜ਼ ਰਫ਼ਤਾਰ ਕੈਂਟਰ ਆਇਆ,

Road Accident ਜਿਸ ਨੇ ਪਹਿਲਾਂ ਪਰਮਜੀਤ ਸਿੰਘ ਚੱਢਾ ਦੀ ਗੱਡੀ ਦੇ ਪਿੱਛੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਖੜ੍ਹੀ ਗੱਡੀ ਨੂੰ ਫੇਟ ਮਾਰੀ ਤੇ ਫਿਰ ਹਵਾ ਭਰਵਾਉਣ ਲਈ ਗੱਡੀ ਦੇ ਬਾਹਰ ਖੜ੍ਹੇ ਪਿਓ-ਪੁੱਤਾਂ ਨੂੰ ਦਰੜ ਦਿੱਤਾ। ਇਸ ਹਾਦਸੇ ’ਚ 42 ਸਾਲਾ ਪਰਮਜੀਤ ਸਿੰਘ ਚੱਢਾ ਤੋਂ ਇਲਾਵਾ ਉਸ ਦੇ ਦੋ ਪੁੱਤ 16 ਸਾਲਾ ਸਰਬਜੀਤ ਸਿੰਘ ਉਰਫ਼ ਅਵੀ ਅਤੇ 14 ਸਾਲਾ ਅੰਸ਼ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਪਤਨੀ ਇੰਦਰਪ੍ਰੀਤ ਕੌਰ ਅਤੇ 5 ਸਾਲ ਦੀ ਧੀ ਦੋਵੇਂ ਜ਼ਖ਼ਮੀ ਹੋ ਗਏ।