ਰੌਲੇ-ਰੱਪੇ ਕਾਰਨ ਲੋਕ ਸਭਾ ‘ਚ ਨਹੀਂ ਹੋਇਆ ਪ੍ਰਸ਼ਨਕਾਲ
ਨਵੀਂ ਦਿੱਲੀ:ਲੋਕ ਸਭਾ ‘ਚ ਕਿਸਾਨਾਂ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਨੂੰ ਲੈ ਕੇ ਸਦਨ ‘ਚ ਅੱਜ ਪ੍ਰਸ਼ਨਕਾਲ ਨਹੀਂ ਹੋ ਸਕਿਆ ਤੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਦਿੱਤੀ ਗਈ ਲਗਭਗ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਭ ਤੋਂ ਪਹਿਲਾਂ ਭਾਰਤੀ ਸੰਸਦੀ ਵਫ਼ਦ ਦੀ ਰੂਸ ਯਾਤਰਾ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਹੋਏ ਇਸ ਦੌਰੇ ਨਾਲ ਦੋਵਾਂ ਮਹਾਨ ਦੇਸ਼ਾਂ ਦੀ ਦੋਸਤੀ ਹੋਰ ਮਜ਼ਬੂਤ ਹੋਈ ਹੈ ਇਸ ਤੋਂ ਬਾਅਦ ਜਿਵੇਂ ਹੀ ਸਪੀਕਰ ਨੇ ਪ੍ਰਸ਼ਨਕਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਉਵੇਂ ਹੀ ਵਿਰੋਧੀ ਮੈਂਬਰ ਪ੍ਰਸ਼ਨਕਾਲ ਰੱਦ ਕਰਕੇ ਕਿਸਾਨਾਂ ਦੇ ਮੁੱਦੇ ‘ਤੇ ਤੁਰੰਤ ਚਰਚਾ ਕਰਵਾਉਣ ਦੀ ਮੰਗ ਕਰਨ ਲੱਗੇ
ਕਾਂਗਰਸ, ਤ੍ਰਿਣਮੂਲ ਕਾਂਗਰਸ, ਖੱਬੇਪੱਖੀ ਦਲ, ਕੌਮੀ ਜਨਤਾ ਦਲ ਆਦਿ ਦੇ ਮੈਂਬਰ ਆਸਣ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ ਇਸ ‘ਤੇ ਸੰਸਦੀ ਕਾਰਜਕਾਰੀ ਮੰਤਰੀ ਅਨੰਤ ਕੁਮਾਰ ਨੇ ਕਾਂਗਰਸ ਦੇ ਆਗੂ ਮਲਿੱਕਾਅਰਜੁਜਨ ਖੜਗੇ ਨੂੰ ਅਪੀਲ ਕੀਤੀ ਕਿ ਖੇਤੀ ਸੰਕਟ ਸਬੰਧੀ ਸਦਨ ਦੀ ਕਾਰਜ ਸੂਚੀ ‘ਚ ਨਿਯਮ 193 ਤਹਿਤ ਚਰਚਾ ਸੁੱਚੀਬੱਧ ਹੈ ਜਿਸ ‘ਚ ਵਿਰੋਧੀ ਕਿਸਾਨਾਂ ਦੇ ਸੰਕਟ, ਉਨ੍ਹਾਂ ਦੀ ਚੁਣੌਤੀਆਂ ‘ਤੇ ਚਰਚਾ ਕਰਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨਾਂ ਨੂੰ ਗੋਲੀ ਮਾਰਨਾ ਬੰਦ ਕਰੋ, ਝੂਠੇ ਵਾਅਦੇ ਬੰਦ ਕਰੋ, ਐੱਮਐੱਸਪੀ ਦਾ ਕੀ ਹੋਇਆ’ ਆਦਿ ਨਾਅਰੇ ਲਾਉਣਾ ਜਾਰੀ ਰੱਖਿਆ ਮੰਗਲਵਾਰ ਨੂੰ ਵੀ ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਨਹੀਂ ਚੱਲੀ ਸੀ
ਰਾਜ ਸਭਾ ‘ਚ ਉੱਠਿਆ ਕਿਸਾਨ ਮੁੱਦਾ
ਨਵੀਂ ਦਿੱਲੀ ਦੇਸ਼ ਭਰ ਅੰਦੋਲਨ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਰਾਜ ਸਭਾ ‘ਚ ਅਨੇਕ ਮੈਂਬਰਾਂ ਨੇ ਸਰਕਾਰ ਤੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਉੱਚਿਤ ਕੀਮਤ ਦੇਣ ਦੀ ਮੰਗ ਕੀਤੀ, ਜਿਸ ਨਾਲ ਉਨ੍ਹਾਂ ਨੂੰ ਖੁਦਖੁਸ਼ੀ ਵਰਗੇ ਗੰਭੀਰ ਕਦਮ ਨਾ ਚੁੱਕਣੇ ਪੈਣ ਜਨਤਾ ਦਲ ਯੂ ਦੇ ਸ਼ਰਦ ਯਾਦਵ, ਕਾਂਗਰਸ ਦੇ ਦਿਗਵਿਜੇ ਸਿੰਘ, ਜਦਯੂ ਦੇ ਅਲੀ ਅਨਵਰ ਅੰਸਾਰੀ ਤੇ ਸਮਾਜਵਾਦੀ ਪਾਰਟੀ ਦੇ ਨਰੇਸ਼ ਅਗਰਵਾਲ ਨੇ ਸਵੇਰੇ ਸਿਫ਼ਰ ਕਾਲ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਨਿਯਮ 267 ਤਹਿਤ ਨੋਟਿਸ ਦਿੱਤਾ ਹੈ ਤੇ ਸਦਨ ‘ਚ ਵਿਧਾਈ ਕੰਮਕਾਜ ਰੋਕ ਕੇ ਕਿਸਾਨਾਂ ਦੇ ਮੁੱਦਿਆਂ ‘ਤੇ ਚਰਚਾ ਕਰਵਾਈ ਜਾਣੀ ਚਾਹਦੀ ਹੈ ਕਈ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਵੀ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।