ਦੁਨੀਆ ਦੇ ਸਭ ਤੋਂ ਵੱਡੇ ਫਿਲਮ ਉਤਸਵ ‘ਚ ਡਾ. ਐੱਮਐੱਸਜੀ ਦੀ ਫਿਲਮ ਦੀ ਧੁੰਮ

Sound, Song, Thailand, Film, Festival, Saint Dr. MSG

ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਛਾਇਆ ‘ਵਰਸ਼ਾ ਹੈ ਆਈ’ ਗਾਣਾ

ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸ਼ਨ ਮਹਾਂ ਉਤਸਵ ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਡਾ. ਐੱਮਐੱਸਜੀ ਦੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੇ ਗਾਣੇ ‘ਵਰਸ਼ਾ ਹੈ ਆਈ’ ਦੀ ਧੁੰਮ ਰਹੀ ਪ੍ਰੋਗਰਾਮ ‘ਚ ਸਕਰੀਨਿੰਗ ਦੌਰਾਨ ਜਿਵੇਂ ਹੀ ਪਰਦੇ ‘ਤੇ ਫਿਲਮ ਦੇ ਗਾਣੇ ਦਾ ਪ੍ਰਸਾਰਨ ਕੀਤਾ ਗਿਆ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਆਈਆਂ ਫਿਲਮ ਜਗਤ ਦੀਆਂ ਹਸਤੀਆਂ ਨੇ ਇਸਦੀ ਰੱਜਵੀਂ ਸ਼ਲਾਘਾ ਕੀਤੀ

ਇਸ ਗਾਣੇ ਦੇ ਡਾਇਰੈਕਸ਼ਨ, ਫੈਸ਼ਨ ਤੇ ਕ੍ਰਿਏਟੀਵਿਟੀ ਲਈ ਉੱਥੇ ਮੌਜ਼ੂਦ ਜਿਊਰੀ ਤੇ ਪਤਵੰਤੇ ਸੱਜਣਾਂ ਨੇ ਬਾਪ-ਬੇਟੀ ਦੀ ਜੋੜੀ (ਡਾ. ਐੱਮਐੱਸਜੀ ਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ) ਦੀ ਖੂਬ ਪ੍ਰਸ਼ੰਸਾ ਕੀਤੀ ਤੇ ਸਭ ਨੇ ਖੜ੍ਹੇ ਹੋ ਕੇ ਸਤਿਕਾਰ-ਸਨਮਾਨ ਕੀਤਾ ਡਾਇਰੈਕਟਰ ਤੇ ਜਿਊਰੀ ਮੈਂਬਰ ਜਰਮਨੀ ਦੇ ਏਲਾਇਸ ਬੋਟਾਰੋ ਦਾ ਕਹਿਣਾ ਸੀ ਕਿ ਅਸਲ ‘ਚ ਹੀ ਇਹ ਗਾਣਾ ਕਲਾ ਦੀ ਅਨੋਖੀ ਰਚਨਾ ਹੈ

ਉਕਤ ਗਾਣੇ ਨਾਲ ਬੇਹੱਦ ਖੁਸ਼ ਹੋਏ ਏਲਾਇਸ ਨੇ ਫਿਲਮ ਦੀ ਸ਼ੂਟਿੰਗ ਸਬੰਧੀ ਜਾਣਨ ਦੀ ਇੱਛਾ ਪ੍ਰਗਟਾਈ ਕਲਚਰਲ ਸਟ੍ਰੇਟੇਜਿਸਟ, ਇਟਲੀ ਤੋਂ ਆਏ ਜੋਆਨਾ ਮਾਰੀਏ ਸਟੋਲਜ ਨੇ ਵੀ ਫੈਸ਼ਨ ਤੇ ਫਿਲਮਾਂ  ਦੁਆਰਾ ਲੋਕਾਂ ਨੂੰ ਇਨਸਾਨੀਅਤ ਨਾਲ ਜੋੜਨ ਦੀ ਡਾ. ਐੱਮਐੱਸਜੀ ਦੀ ਅਨੋਖੀ ਪਹਿਲ ਦੀ ਤਹਿ ਦਿਲੋਂ ਨਾਲ ਸ਼ਲਾਘਾ ਕੀਤੀ ਜਰਮਨੀ ਤੋਂ ਸੂਪ ਫਿਲਮਸ ਦੇ ਐਕਜੀਕਿਊਟੀਵ ਪ੍ਰੋਡੂਸਰ ਤੇ ਜਿਊਰੀ ਮੈਂਬਰ ਏਡਾ ਜੁਏਦਰਹੋਏਕ ਨੇ ਸਭ ਤੋਂ ਪਹਿਲਾਂ ਖੜ੍ਹੇ ਹੋ ਕੇ ਡਾ. ਐੱਮਐੱਸਜੀ ਤੇ ਆਰਦਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਸਨਮਾਨ ‘ਚ ਖੜ੍ਹੇ ਹੋ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।