ਪੰਜਾਬ ਦੇ ਕਿਸਾਨ ਝੋਨੇ ਦੀਆਂ ਪੀਆਰ ਕਿਸਮਾਂ ਲਗਾਉਣ, ਸਮਾਂ ਘੱਟ ਤੇ ਪਾਣੀ ਦੀ ਹੋਵੇਗੀ ਬੱਚਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਹਨ ਇਹ ਪੀਆਰ ਕਿਸਮਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਖ ਵੱਖ ਪੀ.ਆਰ. ਕਿਸਮਾਂ ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਹ ਉਹ ਕਿਸਮਾਂ ਹਨ, ਜੋ ਕਿ ਸਮਾਂ ਘਟ ਲੈਂਦੀਆਂ ਹਨ ਅਤੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਸਰਕਾਰ ਵੀ ਕਿਸਾਨਾਂ ਨੂੰ ਝੋਨੇ ਦੀਆਂ ਅਜਿਹੀਆਂ ਕਿਸਮਾਂ ਵੱਲ ਤੋਰਨ ਦਾ ਯਤਨ ਕਰ ਰਹੀ ਹੈ। ਸਰਕਾਰ ਦੇ ਖੇਤੀਬਾੜੀ ਦਫ਼ਤਰ ਵੀ ਅਜਿਹੀਆਂ ਕਿਸਮਾਂ ਕਿਸਾਨਾਂ ਨੂੰ ਲਗਾਉਣ ਲਈ ਤਰਜੀਹ ਦੀ ਗੱਲ ਕਰ ਰਹੇ ਹਨ।

ਇੱਧਰ ਇਸ ਵਾਰ ਕੋਰੋਨਾ ਸੰਕਟ ਤੇ ਕਰਫਿਊ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਵੱਡੀ ਬਿਪਤਾ ਖੜ੍ਹੀ ਕਰ ਸਕਦੀ ਹੈ, ਕਿਉਂਕਿ ਲੇਬਰ ਨਾ ਮਿਲਣ ਕਾਰਨ ਕਿਸਾਨਾਂ ਨੂੰ ਦਿੱਕਤ ਪੈਦਾ ਹੋਵੇਗੀ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪੰਜਾਬ ਯੂਨੀਵਰਸਿਟੀ ਵੱਲੋਂ ਪੀਆਰ 121, 122, 123, 124, 126, 127 ਅਤੇ ਪੀਆਰ 129 ਕਿਸਮਾਂ  ਪ੍ਰਵਾਨਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਪੀਆਰ 128, 129 ਨਵੀਆਂ ਕਿਸਮਾਂ ਹਨ।

ਪੀਆਰ 129 ਪਹਿਲੇ ਸਾਲ ਹੀ ਬਿਜੇਗੀ ਅਤੇ ਇਸ ਦਾ ਬੀਜ਼ ਖੇਤੀਬਾੜੀ ਦਫ਼ਤਰਾਂ ਵਿੱਚ ਉਪਲੱਬਧ ਹੈ। ਇਸ ਤੋਂ ਇਲਾਵਾ ਪੀਆਰ 128 ਵੀਂ ਨਵੀਂ ਕਿਸਮ ਹਨ, ਪਰ ਇਸ ਦਾ ਬੀਜ਼ ਅਜੇ ਉਪਲੱਪਧ ਨਹੀਂ ਹੋਇਆ। ਇਹ ਦੋਵੇਂ ਨਵੀਆਂ ਕਿਸਮਾਂ ਝੋਨੇ ਦੀ 201 ਕਿਸਮ ਵਾਗ ਹਨ। 201 ਕਿਸਮ ਦਾ ਝਾੜ ਕਾਫੀ ਰਿਹਾ ਸੀ, ਪਰ ਇਸ ਦੇ ਲਾਲ ਚੌਲ ਕਾਰਨ ਖਰੀਦ ‘ਚ ਦਿੱਕਤ ਆਈ ਸੀ, ਜਿਸ ਤੋਂ ਬਾਅਦ ਇਹ ਕਿਸਮ ਬੰਦ ਕਰ ਦਿੱਤੀ ਗਈ।

ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਵੱਲੋਂ ਪੂਸਾ 44 ਦੀ ਬਿਜਾਈ ਕੀਤੀ ਜਾਂਦੀ ਹੈ, ਪਰ ਕੇਂਦਰ ਸਰਕਾਰ ਇਸ ਦੀ ਖਰੀਦ ਤੋਂ ਹੱਥ ਪਿੱਛੇ ਖਿੱਚ ਰਹੀ ਹੈ, ਜਿਸ ਕਾਰਨ ਕਿਸਾਨ ਦੁਚਿੱਤੀ ਵਿੱਚ ਹਨ। ਪੰਜਾਬ ਸਰਕਾਰ ਵੀ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਕਰ ਰਹੀ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਆਰ ਝੋਨੇ ਦੀਆਂ ਕਿਸਮਾਂ ਵੱਲ ਕਿਸਾਨਾਂ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਇਹ ਘੱਟ ਦਿਨ ਲੈਂਦੀਆਂ ਹਨ ਅਤੇ ਇਨ੍ਹਾਂ ‘ਚ ਪਾਣੀ ਦੀ ਖਪਤ ਵੀ ਘੱਟ ਹੁੰਦੀ ਹੈ। ਹੋਰ ਜਾਣਕਾਰੀ ਮੁਤਾਬਿਕ ਪੀਆਰ 126 ਕਿਸਮ ਸਿਰਫ਼ 125 ਦਿਨ ਹੀ ਲੈਂਦੀ ਹੈ ਜਦਕਿ 124 ਅਤੇ 127 ਕਿਸਮਾਂ 137 ਦਿਨਾਂ ਵਿੱਚ ਆ ਜਾਂਦੀ ਹੈ।

ਜਦਕਿ ਪੀਆਰ ਦੀਆਂ ਉਕਤ ਬਾਕੀ ਕਿਸਮਾਂ 140-145 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਜੇਕਰ ਪੂਸਾ 44 ਦੀ ਗੱਲ ਕੀਤੀ ਜਾਵੇ ਤਾ ਇਹ ਸਭ ਤੋਂ ਵੱਧ 165 ਦਿਨ ਲੈਦੀ ਹੈ ਅਤੇ ਪਾਣੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਪੀਆਰ ਸਾਰੀਆਂ ਕਿਸਮਾਂ ਦਾ ਝਾੜ 28-30 ਕੁਅਇੰਟਲ ਦੇ ਵਿਚਕਾਰ ਹੈ। ਦੱਸਣਯੋਗ ਹੈ ਕਿ ਪਿਛਲੀ ਵਾਰ ਸਰਕਾਰ ਵੱਲੋਂ ਕਿਸਾਨਾਂ ਨੂੰ 13 ਜੂਨ ਤੋਂ ਝੋਨਾ ਲਗਾਉਣ ਲਈ ਪ੍ਰਵਾਨਗੀ ਦਿੱਤੀ ਗਈ ਸੀ, ਪਰ ਇਸ ਵਾਰ ਸਰਕਾਰ ਵੱਲੋਂ ਅਜੇ ਕੋਈ ਤਾਰੀਖ ਤਹਿ ਨਹੀਂ ਕੀਤੀ ਗਈ। ਉਂਜ ਕਿਸਾਨਾਂ ਨੇ ਪਨੀਰੀ ਲਗਾਉਣ ਦੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।

ਕਿਸਾਨ ਘੱਟ ਦਿਨ ਲੈਣ ਵਾਲੀਆਂ ਕਿਸਮਾਂ ਨੂੰ ਦੇਣ ਤਰਜੀਹ: ਜ਼ਿਲ੍ਹਾ ਖੇਤੀਬਾੜੀ ਅਫ਼ਸਰ

ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸੁਰਜੀਤ ਸਿੰਘ ਵਾਲੀਆ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਵੱਲੋਂ ਪ੍ਰਵਾਨਿਤ ਪੀਆਰ ਕਿਸਮਾਂ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਹ ਪੱਕਣ ਲਈ ਬਹੁਤ ਘੱਟ ਸਮਾਂ ਲੈਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪਹਿਲਾ ਹੀ ਵੱਡੀ ਗਿਣਤੀ ਜ਼ਿਲ੍ਹੇ ਡਾਰਕ ਜੋਨ ਵਿੱਚ ਹਨ। ਇਸ ਲਈ ਝੋਨੇ ਦੀਆਂ ਘੱਟ ਦਿਨ ਲੈਣ ਵਾਲੀਆਂ ਕਿਸਮਾਂ ਪਾਣੀ ਦੀ ਬੱਚਤ ਕਰਨੀਆਂ। ਇਸ ਦੇ ਨਾਲ ਹੀ ਜਦੋਂ ਇਨ੍ਹਾਂ ਦੀ ਲਵਾਈ ਹੁੰਦੀ ਹੈ ਤਾਂ ਬਾਰਸ਼ਾਂ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ।

ਪ੍ਰਾਈਵੇਟ ਕੰਪਨੀਆਂ ਦੀਆਂ ਹਾਈਬ੍ਰੇਡ ਕਿਸਮਾਂ

ਇਸ ਤੋਂ ਇਲਾਵਾ ਝੋਨੇ ਦੀਆਂ ਹਾਈਬ੍ਰੇਡ ਕਿਸਮਾਂ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਕਿਸਮਾਂ ਵਿੱਚ ਸਾਵਾ 134, ਗੰਗਾ, ਪੀਏ 6129, ਸਹਿਜਾਦਰੀ-4, ਵੀਐਨਆਰ 203, 27ਪੀਵਾਈ, ਐਚਆਰਆਈ 178, ਐਚਆਰਆਈ 180 ਸ਼ਾਮਲ ਹਨ। ਇਨ੍ਹਾਂ ਹਾਈਬ੍ਰੈਂਡ ਕਿਸਮਾਂ ਨੂੰ ਸਰਕਾਰ ਵੱਲੋਂ ਖਰੀਦ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।