ਕਿਸਾਨਾਂ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਵਜੋਂ ਜੋਨ ਪੱਧਰੀ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ

Farmers

(ਰਾਜਨ ਮਾਨ) ਅੰਮ੍ਰਿਤਸਰ। ਕਿਸਾਨਾਂ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਕਿਸਾਨਾਂ ਵੱਲੋਂ ਦਿੱਲੀ ਕੂਚ ਦੀਆਂ ਤਿਆਰੀਆਂ ਵਜੋਂ ਜੋਨ ਪੱਧਰੀ ਮੀਟਿੰਗਾ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮਾ ਤਹਿਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਜੋਨ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਜੋਨ ਮਜੀਠਾ ਦੀ ਮੀਟਿੰਗ ਪਿੰਡ ਹਮਜ਼ਾ ਅਤੇ ਜੋਨ ਬਾਂਬਾ ਬੁੱਢਾ ਜੀ,ਜੋਨ ਕੱਥੂਨੰਗਲ ਅਤੇ ਜੋਨ ਟਾਹਲੀ ਸਾਹਿਬ ਦੀਆਂ ਮੀਟਿੰਗਾਂ ਪਿੰਡ ਅਲਕੜੇ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਕੀਤੀ ਗਈਆਂ। Farmers

13 ਫਰਵਰੀ ਨੂੰ ਦਿੱਲੀ ਮੋਰਚੇ ’ਤੇ ਜਾਣਗੇ ਕਿਸਾਨ (Farmers)

ਇਸ ਮੌਕੇ ਆਗੂਆਂ ਨੇ ਦੱਸਿਆ ਕਿ 13 ਫਰਵਰੀ ਨੂੰ ਦਿੱਲੀ ਮੋਰਚੇ ਨੂੰ ਦੇਸ਼ ਦਾ ਕਿਸਾਨ-ਮਜ਼ਦੂਰ ਕੂਚ ਕਰੇਗਾ। ਇਸ ਦੀਆਂ ਤਿਆਰੀਆਂ ਵਜੋਂ ਪਿੰਡ ਪੱਧਰੀ ਮੀਟਿੰਗਾ ਕਰਕੇ ਵੱਡੀਆਂ ਲਾਮਬੰਦੀਆ ਕਰਨ ਦੀ ਸਖ਼ਤ ਲੋੜ ਹੈ। ਪਿੰਡ ਪੱਧਰੀ ਵੱਡੇ ਫੰਡ ਇਕੱਠੇ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਹਰ ਪਿੰਡ ਨੂੰ 13 ਟਰਾਲੀਆਂ ਤਿਆਰ ਕਰਨ ਦਾ ਟਾਰਗੇਟ ਦਿੱਤਾ ਹੈ। 13 ਮਹੀਨਿਆਂ ਦਾ ਰਾਸ਼ਣ, ਬਾਲਣੁ, ਪਾਣੀ, ਬਿਜਲੀ ਪ੍ਰਬੰਧ,ਰਹਿਣ ਬਸੇਰੇ ਅਤੇ ਮੋਰਚੇ ਵਿੱਚ ਸਾਰੇ ਸਾਜ਼ੋ ਸਾਮਾਨ ਸਮੇਤ ਵੰਡੀਆਂ ਤਿਆਰੀਆਂ ਕਰਨ ਲਈ ਵੱਡੀ ਲਾਮਬੰਦੀ ਪਿੰਡ ਪੱਧਰੀ ਕੀਤੀ ਜਾਵੇਗੀ ਅਤੇ ਸਾਰੇ ਵਰਗਾਂ ਕਿਸਾਨਾਂ,ਮਜ਼ਦੂਰਾਂ,ਦੁਕਾਨਦਾਰਾ, ਮੁਲਾਜ਼ਮਾਂ, ਆੜਤੀਆਂ, ਟਰਾਂਸਪੋਟਰਾਂ, ਗਾਇਕਾਂ,ਕਵੀਸਰਾ, ਬੁੱਧੀਜੀਵੀਆਂ, ਨੋਜਵਾਨਾਂ, ਅਤੇ ਐਨ ਆਰ ਆਈ ਵੀਰਾਂ ਨੂੰ ਮੋਰਚੇ ਵਿੱਚ ਆਪਣਾਂ ਵਿਸ਼ੇਸ਼ ਯੋਗਦਾਨ ਪਾਉਣ ਲਈ ਵੀ ਅਪੀਲ ਕੀਤੀ ਗਈ ਹੈ।

ਮੋਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖਤਮ ਕਰਨਾ ਚਾਹੁੰਦੀ ਹੈ (Farmers)

ਇਸ ਮੌਕੇ ਹਾਜ਼ਰ ਆਗੂ ਬਲਦੇਵ ਸਿੰਘ ਬੱਗਾ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖਤਮ ਕਰਕੇ ਖੇਤੀ ਸੈਕਟਰ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ ਪਰ ਜਥੇਬੰਦੀਆਂ ਵੱਡੇ ਸੰਘਰਸ਼ਾਂ ਲਈ ਤਿਆਰ ਹਨ। ਉਹਨਾਂ ਕਿਹਾ ਕਿ ਕਿਸਾਨ ਮਜਦੂਰ ਸਬੰਧੀ ਮੰਗਾਂ ਜਿਸ ਵਿੱਚ ਮੁਖ ਤੌਰ ’ਤੇ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2 +50% ਨਾਲ, ਕਿਸਾਨ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ,ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ,ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਅਤੇ ਖੇਤ ਮਜਦੂਰ ਲਈ ਪੈਨਸ਼ਨ ਸਕੀਮ, ਜਮੀਨ ਐਕੁਆਇਰ ਕਰਨ ਸਬੰਧੀ ਕਨੂੰਨ ਵਿਚ ਕੀਤਾ ਬਦਲਾਵ ਵਾਪਿਸ ਲੈ ਕੇ 2013 ਦੇ ਰੂਪ ਵਿਚ ਲਾਗੂ ਕਰਵਾਉਣ ਸਮੇਤ ਹੋਰ ਅਹਿਮ ਮੰਗਾਂ ਨੂੰ ਲੈ ਕੇ ਮੋਰਚੇ ਵਿੱਚ ਸ਼ਾਮਲ ਹੋਵਾਂਗੇ

ਇਹ ਵੀ ਪੜ੍ਹੋ: Amit Shah: ਖ਼ਰਾਬ ਮੌਸਮ ਕਾਰਨ ਅਮਿਤ ਸ਼ਾਹ ਦਾ ਜੰਮੂ ਦੌਰਾ ਮੁਲਤਵੀ

ਅਤੇ ਮੰਗਾਂ ਮਨਵਾਉਣ ਤੱਕ ਮੋਰਚਾ ਲੜਾਂਗੇ ਇਸ ਮੌਕੇ ਹਾਜ਼ਰ ਆਗੂ ਕੰਧਾਰ ਸਿੰਘ ਭੋਏਵਾਲ,ਸ਼ਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਲਖਬੀਰ ਸਿੰਘ ਕੱਥੂਨੰਗਲ, ਗੁਰਭੇਜ ਸਿੰਘ ਝੰਡੇ, ਸੁਖਦੇਵ ਸਿੰਘ ਕਾਜੀਕੋਟ, ਕਿਰਪਾਲ ਸਿੰਘ ਕਲੇਰ, ਗੁਰਬਾਜ਼ ਸਿੰਘ ਭੁੱਲਰ, ਮੇਜ਼ਰ ਸਿੰਘ ਅਬਦਾਲ, ਗੁਰਦੀਪ ਸਿੰਘ ਹਮਜ਼ਾ, ਹਰਦੀਪ ਸਿੰਘ ਢੱਡੇ, ਟੇਕ ਸਿੰਘ ਝੰਡੇ, ਬਲਵਿੰਦਰ ਸਿੰਘ ਕਲੇਰਬਾਲਾ ਅਤੇ ਗੁਰਦੇਵ ਸਿੰਘ ਮੁੱਘੋਸੋਹੀ ਹਾਜ਼ਰ ਸਨ।