ਸਾਡੇ ਨਾਲ ਸ਼ਾਮਲ

Follow us

13.9 C
Chandigarh
Friday, January 23, 2026
More
    Home Breaking News Faridkot Poli...

    Faridkot Police Drug Raid: ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ 517 ਮੁਲਜ਼ਮ ਗ੍ਰਿਫ਼ਤਾਰ

    Faridkot Police Drug Raid
    Faridkot Police Drug Raid: ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ 517 ਮੁਲਜ਼ਮ ਗ੍ਰਿਫ਼ਤਾਰ

    ਫ਼ਰੀਦਕੋਟ ਪੁਲਿਸ ਨੇ 3 ਕਿੱਲੋ ਤੋਂ ਵੱਧ ਹੈਰੋਇਨ, 175 ਕਿੱਲੋ 200 ਗ੍ਰਾਮ ਪੋਸਤ, 20430 ਨਸ਼ੀਲੀਆਂ ਗੋਲੀਆਂ, 930 ਕੈਪਸੂਲ, 21 ਕਿੱਲੋ 850 ਗ੍ਰਾਮ ਗਾਜਾਂ, 880 ਗ੍ਰਾਮ ਚਰਸ ਅਤੇ 350 ਬੋਤਲਾਂ ਨੂੰ ਨਸ਼ਟ

    • ਫਰੀਦਕੋਟ ਪੁਲਿਸ ਵੱਲੋਂ ਮਾਰਚ 2025 ਤੋਂ ਲੈ ਕੇ ਹੁਣ ਤੱਕ 346 ਮੁਕੱਦਮੇ ਦਰਜ ਕਰਕੇ 517 ਮੁਲਜ਼ਮ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ

    Faridkot Police Drug Raid: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸ਼੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਜਾਰੀ ਮੁਹਿੰਮ ਅਤੇ ਅਸ਼ਵਨੀ ਕਪੂਰ, ਡੀ.ਆਈ.ਜੀ, ਫਰੀਦਕੋਟ ਰੇਂਜ ਜੀ ਦੀਆਂ ਹਦਾਇਤਾਂ ਮੁਤਾਬਿਕ ਸ਼ੁੱਕਰਵਾਰ ਨੂੰ ਡਾ. ਪ੍ਰਗਿਆ ਜੈਨ ਐਸ.ਐਸ.ਪੀ, ਫਰੀਦਕੋਟ ਜੀ ਦੀ ਨਿਗਰਾਨੀ ਹੇਠ ਜਿਲ੍ਹਾ ਲੈਵਲ ਡਰੱਗ ਡਿਸਪੋਜਲ ਕਮੇਟੀ ਮੈਂਬਰਾਂ ਵੱਲੋਂ ਸੇਲ ਲਿਮਟਿਡ ਪਾਵਰ ਪਲਾਟ ਸੇਡਾ ਸਿੰਘ ਵਾਲਾ ਵਿਖੇ 03 ਕਿਲੋ ਤੋ ਵੱਧ ਹੈਰੋਇਨ, 175 ਕਿਲੋ 200 ਗ੍ਰਾਮ ਪੋਸਤ, 20430 ਨਸ਼ੀਲੀਆਂ ਗੋਲੀਆਂ, 930 ਕੈਪਸੂਲ, 21 ਕਿਲੋ 850 ਗ੍ਰਾਮ ਗਾਜਾਂ, 880 ਗ੍ਰਾਮ ਚਰਸ ਅਤੇ 350 ਬੋਤਲਾਂ ਨੂੰ ਨਸ਼ਟ ਕੀਤਾ ਗਿਆ।

    ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਨਸ਼ੇ ਦੀ ਇਹ ਭਾਰੀ ਮਾਤਰਾ, ਜੋ 77 ਐਨ.ਡੀ.ਪੀ.ਐੱਸ. ਮਾਮਲਿਆਂ ਨਾਲ ਸਬੰਧਤ ਹੈ, ਜਿਸ ਨੂੰ ਕਿ ਅੱਜ ਪੂਰੀ ਪਾਰਦਰਸ਼ਤਾ ਨਾਲ ਨਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾ ਹੀ ਫਰੀਦਕੋਟ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਤਹਿਤ ਦਰਜ 10 ਮੁਕੱਦਮਿਆ ਵਿੱਚ ਬਰਾਮਦ ਹੋਈ 12 ਕਿਲੋ 400 ਗ੍ਰਾਮ ਦੇ ਕਰੀਬ ਅਫੀਮ ਨੂੰ ਸਰਕਾਰੀ ਅਫ਼ੀਮ ਅਤੇ ਐਲਕਲੋਇਡ ਫੈਕਟਰੀ, ਨੀਮਚ (ਮੱਧ ਪ੍ਰਦੇਸ਼) ਵਿੱਚ ਜਮ੍ਹਾਂ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਪੁਲਿਸ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਲਗਾਤਾਰ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਵੱਡੀ ਮਾਤਰਾ ਵਿੱਚ ਬ੍ਰਾਮਦਗੀ ਕੀਤੀ ਗਈ ਹੈ। ਜਿਹਨਾਂ ਵਿੱਚ ਬਰਾਮਦ ਹੋਏ ਨਸ਼ੀਲੇ ਪਦਾਰਥਾ ਨੂੰ ਅੱਜ ਨਸ਼ਟ ਕੀਤਾ ਗਿਆ ਹੈ।

    ਇਹ ਵੀ ਪੜ੍ਹੋ : Faridkot Crime News: ਫਰੀਦਕੋਟ ਪੁਲਿਸ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

    ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਵਿੱਚ ਪੂਰੀ ਤਰ੍ਹਾਂ ਕਾਰਗਰ ਸਾਬਤ ਹੋਈ ਹੈ, ਜਿਸ ਦੌਰਾਨ ਫਰੀਦਕੋਟ ਪੁਲਿਸ ਵੱਲੋਂ ਮਾਰਚ 2025 ਤੋਂ ਲੈ ਕੇ ਹੁਣ ਤੱਕ 346 ਮੁਕੱਦਮੇ ਦਰਜ ਕਰਕੇ 517 ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। Faridkot Police Drug Raid

    Faridkot Police Drug Raid
    Faridkot Police Drug Raid: ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ 517 ਮੁਲਜ਼ਮ ਗ੍ਰਿਫ਼ਤਾਰ

    Faridkot Police Drug Raid

    ਇਸ ਦੇ ਨਾਲ ਹੀ ਪਿਛਲੇ ਮਹਿਜ 10 ਮਹੀਨਿਆਂ ਦੌਰਾਨ ਨਸ਼ਾ ਤਸਕਰਾਂ ਦੀ 04 ਕਰੋੜ 90 ਲੱਖ ਤੋ ਜ਼ਿਆਦਾ ਕੀਮਤ ਦੀ ਜਾਇਦਾਤ ਸਬੰਧਿਤ ਅਥਾਰਟੀ ਕੋਲੋਂ ਮਨਜ਼ਰੀ ਹਾਸਿਲ ਕਰਨ ਉਪਰੰਤ ਫਰੀਜ ਕਰਵਾਈ ਗਈ ਹੈ। ਐਸ.ਐਸ.ਪੀ ਫਰੀਦਕੋਟ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕਿਸਮ ਦੇ ਨਸ਼ਿਆਂ ਤੋਂ ਦੂਰ ਰਹਿਣ, ਕਿਉਂਕਿ ਨਸ਼ੇ ਦੀ ਆਦਤ ਉਨ੍ਹਾਂ ਦੀ ਜ਼ਿੰਦਗੀ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲੜਾਈ ਵਿਚ ਪੁਲਿਸ ਪ੍ਰਸ਼ਾਸ਼ਨ ਨਾਲ ਮਿਲ ਕੇ ਕੰਮ ਕਰਨ ਅਤੇ ਕਿਸੇ ਵੀ ਨਸ਼ਾ ਤਸਕਰ ਜਾਂ ਸਪਲਾਇਰ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ। Faridkot Police Drug Raid