ਚੰਗੇ ਮਾਨਸੂਨ ਨਾਲ ਅਗਲੇ ਸਾਲ ਵੀ ਬੰਪਰ ਪੈਦਾਵਾਰ ਦੀ ਉਮੀਦ : ਰਾਧਾਮੋਹਨ

Monsoon

(ਏਜੰਸੀ) ਨਵੀਂ ਦਿੱਲੀ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਦੇਸ਼ ‘ਚ ਇਸ ਵਾਰ ਮਾਨਸੂਨ Monsoon ਦੇ ਬਿਹਤਰ ਹੋਣ ਦੀ ਸੰਭਾਵਨਾ ਕਾਰਨ ਅਗਲੇ ਸਾਲ ਵੀ ਫਸਲਾਂ ਦੇ ਰਿਕਾਰਡ ਪੈਦਾਵਾਰ ਦੀ ਉਮੀਦ ਹੈ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਆਪਣੇ ਮੰਤਰਾਲੇ ਦੀਆਂ ਤਿੰਨ ਸਾਲਾਂ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਸਮ ਵਿਭਾਗ ਨੇ ਚੰਗੇ ਮਾਨਸੂਨ ਦੀ ਜਾਣਕਾਰੀ ਦਿੱਤੀ ਹੈ ਤੇ ਇਹ ਸਮੇਂ ਤੋਂ ਪਹਿਲਾਂ ਪਿੰਡ ਤੇ ਕੁਝ ਥਾਵਾਂ ‘ਤੇ ਆ ਗਿਆ ਹੈ ਜਿਸ ਦੇ ਕਾਰਨ ਅਗਲੇ ਸਾਲ ਫਸਲਾਂ ਦੇ ਬੰਪਰ ਪੈਦਾਵਾਰ ਦੀ ਉਮੀਦ ਹੈ।

ਇਸਦੇ ਕਾਰਨ ਖੇਤੀ ਤੇ ਇਸ ਨਾਲ ਸਬੰਧਿਤ ਖੇਤਰਾਂ ਦਾ ਸਾਲਾਨਾ ਵਿਕਾਸ ਦਰ 4.4 ਫੀਸਦੀ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ ਉਨ੍ਹਾਂ ਕਿਹਾ ਕਿ ਸਾਲ 2016-17 ਦੇ ਤੀਜੇ ਅਗ੍ਰੀਮ ਅਨੁਮਾਨ ਦੇ ਅਨੁਸਾਰ ਫਸਲਾਂ ਦਾ ਰਿਕਾਰਡ 27 ਕਰੋੜ 33 ਲੱਖ ਟਨ ਉਤਪਾਦਨ ਹੋਣ ਦੀ ਸੰਭਾਵਨਾ ਹੈ ਜੋ ਸਾਲ 2015-16 ਦੀ ਤੁਲਨਾ ‘ਚ 8.67 ਫੀਸਦੀ ਵੱਧ ਹੈ ਉਨ੍ਹਾਂ ਕਿਹਾ ਕਿ ਤਿੰਨ ਤੋਂ ਚਾਰ ਸਾਲਾਂ ‘ਚ ਦੇਸ਼ ਦਲਹਨਾਂ ਦੇ ਉਤਪਾਦਨ ‘ਚ ਆਤਮ ਨਿਰਭਰ ਹੋ ਜਾਵੇਗਾ ਇਸ ਵਾਰ ਦੋ ਕਰੋੜ 24 ਲੱਖ ਟਨ ਦਲਹਨਾਂ ਦੇ ਉਤਪਾਦਨ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੀ ਤੁਲਨਾ ‘ਚ 37 ਫੀਸਦੀ ਵੱਧ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ