ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, February 18, 2026
More
    Home Breaking News ਸਾਬਕਾ ਫੌਜੀ ਨੇ...

    ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

    Suicide
    ਮਿ੍ਰਤਕ ਸਾਬਕਾ ਫੌਜੀ ਪੂਰਨ ਸਿੰਘ ਦੀ ਫਾਇਲ ਫੋਟੋ।

    (ਜਸਵੰਤ ਰਾਏ) ਜਗਰਾਓਂ। ਜਗਰਾਓਂ ਵਿਖੇ ਬਿਮਾਰੀ ਤੋਂ ਪਰੇਸ਼ਾਨ ਇੱਕ ਸਾਬਕਾ ਫੌਜੀ ਨੇ ਆਪਣੀ ਲਾਇਸੈਂਸ ਰਾਇਫ਼ਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ (Suicide ) ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਪੂਰਨ ਸਿੰਘ ਪੁੱਤਰ ਹਰਚੰਦ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਗੁਰਦੇ ਦੀ ਬਿਮਾਰੀ ਕਾਰਨ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਦਾ ਡਾਇਲਸਿਸ ਕਰਵਾਇਆ ਜਾ ਰਿਹਾ ਸੀ ਅਤੇ ਅੱਜ ਵੀ ਉਸ ਨੇ ਆਪਣਾ ਡਾਇਲਸਿਸ ਕਰਵਾਉਣ ਲਈ ਲੁਧਿਆਣਾ ਦੇ ਫੋਰਟਿਸ ਹਸਪਤਾਲ ਜਾਣਾ ਸੀ ਪਰ ਇਸ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਕਮਰੇ ਵਿੱਚ ਆਪਣੀ ਲਾਇਸੈਂਸੀ ਰਾਈਫਲ ਨਾਲ ਆਪਣੀ ਗਰਦਨ ਵਿੱਚ ਗੋਲੀ ਮਾਰ ਲਈ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

    ਇਹ ਵੀ ਪੜ੍ਹੋ : ਕਤਲ ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ

    ਉਸ ਸਮੇਂ ਘਰ ਵਿੱਚ ਉਸ ਦੀ ਪਤਨੀ ਬੰਤ ਕੌਰ ਅਤੇ ਇੱਕ ਲੜਕੀ ਲਾਲੀ ਜੋ ਇੱਥੇ ਰਹਿ ਰਹੀ ਸੀ, ਘਰ ਵਿੱਚ ਮੌਜੂਦ ਸਨ। ਪੂਰਨ ਸਿੰਘ ਦੇ ਚਾਰ ਬੱਚੇ ਜਿਸ ਵਿੱਚ ਦੋ ਲੜਕੇ ਅਤੇ ਦੋ ਲੜਕੀਆਂ ਹਨ। ਦੋਵੇਂ ਲੜਕੀਆਂ ਵਿਆਹੀਆਂ ਹੋਈਆਂ ਹਨ। ਉਸ ਦੇ ਵੱਡੇ ਪੁੱਤਰ ਬਬਲੂ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਛੋਟਾ ਪੁੱਤਰ ਗੁਰਕੀਰਤ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਰਹਿ ਰਿਹਾ ਸੀ। ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਰਾਜਧੀਮ ਸਿੰਘ, ਏ.ਐਸ.ਆਈ ਤਰਸੇਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚਕੇ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟ ਲਈ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਅਤੇ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here