ਸਾਬਕਾ ਨੇਵੀ ਅਧਿਕਾਰੀ ਨੇ ਪਾਸ ਕੀਤੀ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ, ਬਣਿਆ ਡੀ.ਐਸ.ਪੀ.

Patiala News

(ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਜੰਮਪਲ ਪ੍ਰੀਤ ਕੰਵਰ ਸਿੰਘ ਨੇ ਕਰੀਬ 12 ਸਾਲ ਭਾਰਤੀ ਜਲ ਸੈਨਾ ’ਚ ਬਿਹਤਰੀਨ ਸੇਵਾਵਾਂ ਨਿਭਾਉਣ ਤੋਂ ਬਾਅਦ ਸੂਬੇ ਦੀ ਵੱਕਾਰੀ ਪ੍ਰੀਖਿਆ ਪੀ.ਸੀ.ਐਸ. ਨੂੰ ਪਾਸ ਕਰਕੇ ਡੀ.ਐਸ.ਪੀ. ਬਣ ਕੇ 35 ਸਾਲ ਦੀ ਉਮਰ ’ਚ ਦੇਸ਼ ਸੇਵਾ ਲਈ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ। (Patiala News)

ਪ੍ਰੀਤ ਕੰਵਰ ਸਿੰਘ ਨੇ ਆਪਣੇ ਜਜਬਾਤ ਉਜਾਗਰ ਕਰਦਿਆਂ ਕਿਹਾ ਕਿ ਵਰਦੀ ਹਮੇਸ਼ਾ ਹੀ ਮੇਰੀ ਪਹਿਲੀ ਤਰਜ਼ੀਹ ਰਹੀ ਹੈ ਤੇ ਭਾਰਤੀ ਜਲ ਸੈਨਾ ’ਚ ਸਿੱਖੀ ਉੱਚ ਪੱਧਰੀ ਪੇਸਾਵਰ ਕੁਸ਼ਲਤਾ, ਪ੍ਰਸ਼ਾਸਨਿਕ ਹੁਨਰ, ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਟੀਮ ਦੇ ਤੌਰ ‘ਤੇ ਕੰਮ ਕਰਨ ਦੀ ਮੁਹਾਰਤ ਅਤੇ ਭਾਰਤੀ ਜਲ ਸੈਨਾ ’ਚ ਲਗਾਤਾਰ ਤਿੰਨ ਵਾਰ ਸਟਾਫ਼ ਅਫ਼ਸਰ ਵਜੋਂ ਨਿਭਾਈ ਜਿੰਮੇਵਾਰੀ ਪੰਜਾਬ ਪੁਲਿਸ ’ਚ ਸੇਵਾ ਨਿਭਾਉਣ ਸਮੇਂ ਮਦਦਗਾਰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੀਆਂ ਸੇਵਾਵਾਂ ਦੇਸ਼ ਸੇਵਾ ਨੂੰ ਸਮਰਪਿਤ ਰੱਖਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here